ਅਮਰੀਕਾ ਦੇ ਨਾਈਟ ਕਲੱਬ ‘ਚ ਸਮਲਿੰਗੀਆਂ ਨਾਲ ਨਫਰਤ ਕਰਕੇ ਹਮਲਾ, 50 ਮਾਰੇ

ss1

ਅਮਰੀਕਾ ਦੇ ਨਾਈਟ ਕਲੱਬ ‘ਚ ਸਮਲਿੰਗੀਆਂ ਨਾਲ ਨਫਰਤ ਕਰਕੇ ਹਮਲਾ, 50 ਮਾਰੇ

ਆਰਲੈਂਡੋ: ਅਮਰੀਕਾ ਦੇ ਸ਼ਹਿਰ ਆਰਲੈਂਡੋ ਵਿੱਚ ਸਮਲਿੰਗੀ ਨਾਈਟ ਕਲੱਬ ਵਿੱਚ ਐਤਵਾਰ ਨੂੰ ਹੋਈ ਫਾਇਰਿੰਗ ਵਿੱਚ 50 ਲੋਕਾਂ ਦੀ ਮੌਤ ਹੋ ਗਈ। 53 ਜ਼ਖ਼ਮੀ ਹਾਲੇ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਮਲਾਵਰ ਉਮਰ ਮਤੀਨ ਨੇ ਫਾਇਰਿੰਗ ਕਰਕੇ 50 ਲੋਕਾਂ ਦੀ ਜਾਨ ਕਿਉਂ ਲਈ, ਇਹ ਹਾਲੇ ਰਾਜ ਹੀ ਹੈ।

ਹਮਲਾਵਰ ਦੇ ਪਿਤਾ ਮੀਰ ਸੱਦੀਕ ਦਾ ਕਹਿਣਾ ਹੈ ਕਿ ਉਮਰ ਵੱਲੋਂ ਕੀਤੇ ਗਏ ਹਮਲੇ ਦਾ ਉਨ੍ਹਾਂ ਦੇ ਧਰਮ ਨਾਲ ਕੋਈ ਲੈਣ-ਦੇਣ ਨਹੀਂ। ਮੀਰ ਸਦੀਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਧਾਰਮਿਕ ਨਹੀਂ ਸੀ ਪਰ ਕੁਝ ਦਿਨ ਪਹਿਲਾਂ ਉਸ ਨੇ ਦੋ ਸਮਲਿੰਗੀਆਂ ਨੂੰ ਇੱਕ-ਦੂਸਰੇ ਨੂੰ ਚੁੰਮਦੇ ਹੋਏ ਦੇਖਿਆ। ਇਸ ਤੋਂ ਉਹ ਪ੍ਰੇਸ਼ਾਨ ਸੀ। ਉਸ ਨੂੰ ਸਮਲੰਗੀਆਂ ਤੋਂ ਨਫਰਤ ਹੋ ਗਈ ਸੀ।

ਹਮਲਾਵਰ ਦੇ ਪਿਤਾ ਨੇ ਕਿਹਾ, ਉਹ ਇਸ ਘਟਨਾ ਲਈ ਮਾਫੀ ਮੰਗਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਕਾਰਵਾਈ ਦਾ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ। ਦੱਸਣਯੋਗ ਹੈ ਕਿ ਸ਼ਨੀਵਾਰ ਰਾਤ ਅਚਾਨਕ ਹੋਈ ਗੋਲੀਬਾਰੀ ਵਿੱਚ ਕਈ ਲੋਕ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਅਮਰੀਕਾ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਗੋਲੀਕਾਂਡ ਹੈ।

Share Button

Leave a Reply

Your email address will not be published. Required fields are marked *