ਅਮਰੀਕਾ ਦੇ ਟਰੱਕ ਚਾਲਕ ਅਗਲੇ ਹਫ਼ਤੇ ਕਰਨਗੇ ਵੱਡਾ ਮੁਜ਼ਾਹਰਾ ..!

ss1

ਅਮਰੀਕਾ ਦੇ ਟਰੱਕ ਚਾਲਕ ਅਗਲੇ ਹਫ਼ਤੇ ਕਰਨਗੇ ਵੱਡਾ ਮੁਜ਼ਾਹਰਾ ..!

ਫਰਿਜ਼ਨੋ(ਕੈਲੇਫੋਰਨੀਆੰ)2 ਅਕਤੂਬਰ ((ਰਾਜ ਗੋਗਨਾ)- ਅੱਜ-ਕੱਲ੍ਹ ਇਲੈਕਟ੍ਰੋਨਿਕ ਲਾਗ ਬੁੱਕ ਦਾ ਮੁੱਦਾ ਪੂਰੇ ਅਮਰੀਕਾ ਵਿੱਚ ਭਖਿਆ ਹੋਇਆ ਹੈ। ਅਗਲੇ ਹਫ਼ਤੇ ਵੈਟਰਿਨ ਟਰੱਕਿੰਗ ਐਸੋਸੀਏਸ਼ਨ ਦੇ ਸੱਦੇ ਤੇ ਟਰੱਕਰ ਵਾਸ਼ਿੰਗਟਨ ਡੀਸੀ ਅਤੇ ਕੈਲੇਫੋਰਨੀਆ ਦੇ ਕਈ ਸ਼ਹਿਰਾਂ ਵਿੱਚ ਵੱਡੇ ਮੁਜ਼ਾਹਰੇ ਕਰਨ ਜਾ ਰਹੇ ਹਨ। ਇਹ ਮੁਜ਼ਾਹਰੇ 3 ਅਕਤੂਬਰ ਤੋਂ ਲੈਕੇ 8 ਅਕਤੂਬਰ ਤੱਕ ਜਾਰੀ ਰਹਿਣਗੇ। ਇਹਨਾਂ ਮੁਜ਼ਾਹਰਿਆਂ ਦੌਰਾਨ ਟਰੱਕਰ 3 ਅਕਤੂਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਵੱਡਾ ਮੁਜ਼ਾਹਰਾ ਕਰ ਰਹੇ ਹਨ। ਇਸੇ ਤਰ੍ਹਾਂ ਕੈਲੇਫੋਰਨੀਆ ਵਿੱਚ 3 ਅਕਤੂਬਰ ਨੂੰ ਟਰੱਕਰ ਸੈਕਰਾਮੈਟੋ ਵਿਖੇ ਕੈਪੀਟਲ ਬਿਲਡਿੰਗ ਦੇ ਸਾਹਮਣੇ ਸਵੇਰੇ 9 ਵਜੇਤੋਂ ਦੁਪਹਿਰ 2 ਵਜੇ ਤਕ ਰੋਸ ਵਿਖਾਵਾ ਕਰਨਗੇ। 4 ਅਕਤੂਬਰ ਨੂੰ ਲੇਥਰੋਪ ਸ਼ਹਿਰ ਵਿੱਚ ਮੁਜ਼ਾਹਰਾ ਹੋਵੇਗਾ ਤੇ 5 ਅਕਤੂਬਰ ਨੂੰ ਫਰਿਜਨੋ ਸ਼ਹਿਰ ਦੇ ਸਿਟੀ ਹਾਲ ਦੇ ਅੱਗੇ ਭਾਰੀ ਰੋਸ ਮੁਜ਼ਾਹਰਾ ਹੋਵੇਗਾ। ਇਸ ਤੋਂ ਇਲਾਵਾ ਯੂਬਾ ਸਿਟੀ, ਲਾਸ ਏਜਲਸ ਅਤੇ ਬੇਕਰਸਫੀਲਡ ਵਿਖੇ ਵੀ ਰੋਸ ਮੁਜ਼ਾਹਰੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਅਮਰੀਕਨ ਟਰੱਕਰ ਪੇਪਰ ਲਾਗ ਬੁੱਕ ਵਰਤਦੇ ਆ ਰਹੇ ਹਨ ਪਰ ਹੁਣ 18 ਦਸੰਬਰ 2017 ਤੋਂ ਇਲੈਕਟਰਾਨਿੰਕ ਲਾਗ ਡਵਾਇਸ (ਈਐਲਡੀ) ਟਰੱਕਾਂ ਵਿੱਚ ਲਾਜ਼ਮੀ ਹੋ ਗਈ ਹੈ। ਡਰਾਈਵਰਾਂ ਦੇ ਦੱਸਣ ਮੁਤਾਬਕ ਉਹਨਾੰ ਨੂੰ ਇਹਇਲੈਕਟ੍ਰੋਨਿਕ ਲਾਗ ਡਿਵਾਇਸ ਲਾਉਣ ‘ਚ ਕੋਈ ਦਿੱਕਤ ਨਹੀਂ ਪਰ ਪਹਿਲਾਂ ਮਹੌਲ ਅਨੁਕੂਲ ਬਣਾਓ ਇਲੈਕਟ੍ਰੋਨਿਕ ਲਾਗ ਬੁੱਕ ਲਾਉਣ ਲਈ। ਉਨ੍ਹਾਂ ਕਿਹਾ ਕਿ 14 ਘੰਟੇ ਲਾਗ ਬੁੱਕ ਕਾਨੂੰਨ ਮੁਤਾਬਕ ਇਲੈਕਟ੍ਰੋਨਿਕ ਲਾਗ ਬੁੱਕ ‘ਤੇ ਚੱਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਸ਼ਿੱਪਰ ਤੇ ਰਸੀਵਰ ਸੱਤ ਸੱਤ ਘੰਟੇ ਟਰੱਕ ਨਹੀਂ ਲੱਦਦੇ। ਨਾ ਕੋਈ ਵੇਟਿੰਗ ਟਾਈਮ ਪੇਅ ਕਰਦਾ ਹੈ। ਜੇਕਰ ਅਸੀਂ ਮਿਲਣ ਦੇ ਮਿੱਥੇ ਸਮੇਂ ਤੋਂ ਲੇਟ ਹੁੰਦੇ ਹਾਂ ਫਿਰ ਅੱਗੋਂ 48-48 ਘੰਟੇ ਮਿਲਣ ਦਾ ਸਮਾਂ ਨਹੀਂ ਮਿਲਦੀ ਫੇਰ ਇਲੈਕਟ੍ਰੋਨਿਕ ਲਾਗ ਬੁੱਕ ਨੂੰ ਮੰਨ ਕੇ ਅਸੀਂ ਘਰ ਕਿਵੇਂ ਤੋਰਾਂਗੇ..! ਉਨ੍ਹਾਂ ਕਿਹਾ ਕਿ ਮੈਕਸੀਕੋ ਦੇਸ਼ ਦੇ ਬਾਰਡਰ ਵਾਲੇ ਸ਼ਹਿਰਾਂ ਵਿੱਚ ਕਈ ਵਾਰੀ ਲੋਡ ਚੱਲਣ ਨੂੰ ਦਿਹਾੜੀ-ਦਿਹਾੜੀ ਪਾਰ ਹੋ ਜਾਂਦੀ ਹੈ ਬਰੋਕਰ ਸੌ ਦੋ ਸੌ ਡਾਲਰ ਦੇ ਕੇ ਪੱਲ੍ਹਾ ਝਾੜ ਜਾਂਦਾ ਹੈ। ਡਰਾਈਵਰ ਟਰੱਕਾਂ ਦੇ ਭਾੜੇ ਵਧਾਉਣ ਦੇ ਨਾਲ-ਨਾਲ ਲੇਅਓਵਰ ਵੀ ਵਧਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਬਹੁਤ ਸਾਰੀਆਂ ਥਾਂਵਾਂ ‘ਤੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਲਈ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਡਰਾਈਵਰ ਕੰਮ ਕਾਰ ਛੱਡ ਕੇ ਇਹ ਰੋਸ ਮੁਜ਼ਾਹਰੇ ਕਰ ਰਹੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਟਰੱਕਰ ਆਪਣੇ ਮਿਸ਼ਨ ਵਿੱਚ ਕਿੰਨੇ ਕਿ ਕਾਮਯਾਬ ਹੁੰਦੇ ਨੇ।

Share Button

Leave a Reply

Your email address will not be published. Required fields are marked *