ਅਮਰੀਕਾ ਦੇ ਗੁਰਦੁਆਰੇ ‘ਚ ਅੌਰਤ ‘ਤੇ ਹਮਲਾ

ss1

ਅਮਰੀਕਾ ਦੇ ਗੁਰਦੁਆਰੇ ‘ਚ ਅੌਰਤ ‘ਤੇ ਹਮਲਾ

ਅਮਰੀਕਾ ਦੇ ਓਰੇਗੋਨ ਸੂਬੇ ਦੇ ਇਕ ਗੁਰਦੁਆਰੇ ਅੰਦਰ ਇਕ ਔਰਤ ਸ਼ਰਧਾਲੂ ‘ਤੇ ਹਮਲਾ ਕਰ ਕੇ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ 37 ਸਾਲਾ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਟਿਮੋਥੀ ਵਾਲਟਰ ਸਕਮਿੱਟ ਸ਼ਰਾਬੀ ਹਾਲਤ ‘ਚ ਓਰੇਗੋਨ ਦੇ ਗ੍ਰੇਸ਼ਮ ਸ਼ਹਿਰ ਦੇ ਇਕ ਗੁਰਦੁਆਰੇ ਦੇ ਬਾਹਰ ਘੁੰਮ ਰਿਹਾ ਸੀ। ਉਸ ਨੇ ਗੁਰਦੁਆਰੇ ਦੇ ਆਰਾਮ ਘਰ ਦੀ ਮੰਗ ਕੀਤੀ ਤੇ ਉਸ ਨੂੰ ਇਹ ਇਜਾਜ਼ਤ ਦੇ ਦਿੱਤੀ ਗਈ। ਜਦੋਂ ਸਕਮਿੱਟ ਬਾਥਰੂਮ ਤੋਂ ਬਾਹਰ ਆਇਆ ਤਾਂ ਉਸ ਨੇ ਇਕ 26 ਸਾਲਾ ਔਰਤ ਗੁਰਦੁਆਰੇ ਅੰਦਰ ਘੁੰਮਦੀ ਵੇਖੀ ਤੇ ਉਸ ਨੇ ਉਸ ‘ਤੇ ਹਮਲਾ ਕਰ ਦਿੱਤਾ ਤੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀ ਐਡਮ ਬੇਕਰ ਨੇ ਦੱਸਿਆ ਕਿ ਜਦੋਂ ਗੁਰਦੁਆਰੇ ਦੇ ਇਕ ਪ੍ਰਬੰਧਕ ਨੇ ਔਰਤ ਦੀ ਆਵਾਜ਼ ਸੁਣੀ ਤਾਂ ਉਸ ਨੇ ਮੌਕੇ ‘ਤੇ ਪੁੱਜ ਕੇ ਔਰਤ ਨੂੰ ਛੁਡਵਾਇਆ ਤੇ ਪੁਲਿਸ ਦੇ ਆਉਣ ਤਕ ਦੋਸ਼ੀ ਨੂੰ ਫੜੀ ਰੱਖਿਆ। ਸਕਮਿੱਟ ਨੂੰ ਮੁਲਟਨੋਮਾਹ ਕਾਊਂਟੀ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ ਤੇ ਉਸ ‘ਤੇ ਬਲਾਤਕਾਰ ਦੀ ਕੋਸ਼ਿਸ਼ ਕਰਨ, ਯੋਨ ਸ਼ੋਸ਼ਣ, ਹਥਿਆਰਾਂ ਦੀ ਗ਼ੈਰਕਾਨੂੰਨੀ ਵਰਤੋਂ ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਅਨੁਸਾਰ ਸਕੀਮਿੱਟ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ। ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਹਮਲਾ ਧਰਮ ਜਾਂ ਨਸਲਵਾਦ ਨੂੰ ਮੁੱਖ ਰੱਖ ਕੇ ਤਾਂ ਨਹੀਂ ਹੋਇਆ ਪ੍ਰੰਤੂ ਪੁਲਿਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਅਮਰੀਕਾ ‘ਚ ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀ ‘ਦ ਸਿੱਖ ਕੁਲੀਸ਼ਨ’ ਨੇ ਗ੍ਰੇਸ਼ਮ ਦੇ ਪੁਲਿਸ ਅਧਿਕਾਰੀਆਂ ਵੱਲੋਂ ਸਮੇਂ ਸਿਰ ਕਾਰਵਾਈ ਕਰਕੇ ਦੋਸ਼ੀ ਨੂੰ ਫੜਨ ਦੀ ਸ਼ਲਾਘਾ ਕੀਤੀ ਹੈ।

Share Button

Leave a Reply

Your email address will not be published. Required fields are marked *