ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸਾਊਥ ਈਸਟ ਫਰਿਜ਼ਨੋ ”ਚ ਇਕ ਪੰਜਾਬੀ ਪਤੀ-ਪਤਨੀ ਦੀ ਗੋਲੀ ਮਾਰ ਕੇ ਹੱਤਿਆ

ss1

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸਾਊਥ ਈਸਟ ਫਰਿਜ਼ਨੋ ”ਚ ਇਕ ਪੰਜਾਬੀ ਪਤੀ-ਪਤਨੀ ਦੀ ਗੋਲੀ ਮਾਰ ਕੇ ਹੱਤਿਆ

ਕੈਲੀਫੋਰਨੀਆ, 10 ਸਤੰਬਰ (ਰਾਜ ਗੋਗਨਾ ) – ਲੰਘੇ ਐਤਵਾਰ ਸਵੇਰੇ ਸਾਊਥ ਈਸਟ ਫਰਿਜ਼ਨੋ ‘ਚ ਇਕ ਪੰਜਾਬੀ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਚੀਫ਼ ਜੈਰੀ ਡਾਇਰ ਦੇ ਦੱਸਣ ਮੁਤਾਬਕ ਕਾਤਲ ਦਰਸ਼ਨ ਸਿੰਘ ਧੰਜਲ (65) ਦੀ ਕਤਲ ਕਰਨ ਵੇਲੇ ਦੀ ਪੂਰੀ ਵਾਰਦਾਤ ਵੀਡੀਓ ਕੈਮਰੇ ‘ਚ ਕੈਦ ਹੋ ਗਈ। ਉਸ ਨੇ ਆਪਣੇ ਮੁੰਡੇ ਦੇ ਸੌਹਰੇ ਤੇ ਸੱਸ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਕਾਤਲ ਦਰਸ਼ਨ ਸਿੰਘ ਧੰਜਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਰਨ ਵਾਲ਼ਿਆਂ ਦੀ ਪਹਿਚਾਣ ਰਵਿੰਦਰਪਾਲ ਸਿੰਘ ਅਤੇ ਰਾਜਬੀਰ ਕੌਰ ਵਜੋਂ ਹੋਈ ਹੈ। ਦੋਹਾਂ ਦੀ ਉਮਰ 59 ਸਾਲ ਸੀ। ਪੁਲਸ ਨੂੰ 911 ਕਾਲ ਤਕਰੀਬਨ ਐਤਵਾਰ ਸਵੇਰੇ 11:30 ਵਜੇ 5368 ਈਸਟ ਟਾਵਰ ਐਵਿਨਿਊ ਤੋਂ ਕੀਤੀ ਗਈ। ਜਿੱਥੇ ਘਰ ਦੇ ਲਿਵਿੰਗ ਏਰੀਏ ‘ਚ ਸਿੰਘ ਅਤੇ ਕੌਰ ਦੀਆਂ ਲਾਸ਼ਾਂ ਪਈਆਂ ਸਨ। ਫਰਿਜ਼ਨੋ ਪੁਲਸ ਮੁਤਾਬਕ ਮ੍ਰਿਤਕ ਪੰਜਾਬੀ ਜੋੜਾ ਆਪਣੇ ਜਵਾਈ ਅਤੇ ਕੁੜੀ ਨਾਲ ਇਕੋਂ ਘਰ ‘ਚ ਹੋਰ ਪਰਿਵਾਰਕ ਮੈਂਬਰਾਂ ਸੰਗ ਰਹਿ ਰਿਹਾ ਸੀ, ਜਦੋਂ ਦਰਸ਼ਨ ਧੰਜਲ ਨੇ ਇਨ੍ਹਾਂ ਤੇ ਗੋਲੀਆਂ ਚਲਾਈਆਂ ਤਾਂ ਉਹ ਲਿਵਿੰਗ ਰੂਮ ‘ਚ ਟੀ. ਵੀ. ਵੇਖ ਰਹੇ ਸਨ। ਜਦੋਂ ਪੁਲਸ ਨੇ ਆ ਕੇ ਲਾਸ਼ਾਂ ਬਰਾਮਦ ਕੀਤੀਆਂ ਤਾਂ ਟੈਲੀਵੀਜ਼ਨ ਦਾ ਰਿਮੋਟ ਸਿੰਘ ਦੇ ਹੱਥ ‘ਚ ਹੀ ਸੀ।
ਦਰਸ਼ਨ ਧੰਜਲ ਦੀ ਨੂੰਹ ਨੇ ਦੱਸਿਆ ਕਿ ਜਦੋਂ ਉਸ ਨੇ ਚੀਕਾਂ ਸੁਣੀਆਂ ਤਾਂ ਉਹ ਭੱਜ ਕੇ ਆਪਣੀ ਛੋਟੀ ਧੀ ਨਾਲ ਪੌੜੀਆਂ ਉਤਰ ਕੇ ਹੇਠਾਂ ਗਈ ਤਾਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਕੋਲ ਉਸ ਦਾ ਸਹੁਰਾ ਦਰਸ਼ਨ ਸਿੰਘ ਧੰਜਲ ਪਿਸਤੌਲ ਲਈ ਖੜਾ ਸੀ। ਦਰਸ਼ਨ ਨੇ ਉਸ ਉੱਪਰ ਵੀ ਪਿਸਤੌਲ ੋ ਤਾਣ ਲਈ ਪਰ ਉਸ ਨੇ ਭੱਜਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਇਸ ਉਪਰੰਤ ਦਰਸ਼ਨ ਸਿੰਘ ਧੰਜਲ ਨੇ ਪਿਸਤੌਲ ਆਪਣੇ ਕਮਰੇ ‘ਚ ਲੁਕਾਈ ਅਤੇ ਆਪ ਕਾਰ ਲੈ ਕੇ ਉਥੋਂ ਫਰਾਰ ਹੋ ਗਿਆ। ਨੇੜਿਓ ਹੀ ਪੁਲਸ ਨੇ ਉਸ ਨੂੰ ਟੈਪਰਿੰਸ ਅਤੇ ਸੈਂਟਰਲ ਤੋਂ ਕਾਬੂ ਕਰ ਲਿਆ ਅਤੇ ਹੁਣ ਦਰਸ਼ਨ ਸਿੰਘ ਫਰਿਜ਼ਨੋ ਕਾਊਂਟੀ ਜੇਲ ‘ਚ ਸ਼ੱਕੀ ਕਾਤਲ ਦੇ ਤੌਰ ‘ਤੇ ਬੰਦ ਹੈ।

Share Button

Leave a Reply

Your email address will not be published. Required fields are marked *