ਅਮਰੀਕਾ ਦੇ ਕੈਲੀਫੋਰਨੀਆ ਵਿਚ ਟਰਾਲਾ ਚਾਲਕ ਭਾਰਤੀ ਨੌਜਵਾਨ ਦੀ ਹੋਈ ਮੌਤ 

ss1

ਅਮਰੀਕਾ ਦੇ ਕੈਲੀਫੋਰਨੀਆ ਵਿਚ ਟਰਾਲਾ ਚਾਲਕ ਭਾਰਤੀ ਨੌਜਵਾਨ ਦੀ ਹੋਈ ਮੌਤ

ਕੈਲੀਫੋਰਨੀਆ.20 ਨਵੰਬਰ ( ਰਾਜ ਗੋਗਨਾ)-ਬੀਤੇ ਦਿਨੀ ਕੈਲੀਫੋਰਨੀਆ ਚ’ ਇਕ ਟਰਾਲਾ ਚਾਲਕ ਪੀਤਇਦਰ ਸਿੰਘ (29) ਜਿਸ ਦਾ ਪਿਛੋਕੜ  ਪਿੰਡ ਅਰਨੌਲੀ (ਹਰਿਆਣਾ) ਸੀ ਆਪਣੇ ਹੀ ਟਰਾਲੇ ਅੰਦਰ ਮਿਰਤਕ ਪਾਇਆ ਗਿਆ 8 ਸਾਲ ਪਹਿਲਾਂ ਪ੍ਰੀਤਇੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ  ਅਮਰੀਕਾ ਆਇਆ ਸੀ ਉਹ ਟਰਾਲਾ ਚਲਾਉਂਦਾ ਸੀ । ਬੀਤੀ  ਦਿਨੀ ਸਾਮਾਨ ਲਾਹ ਕੇ ਉਹ ਵਾਪਸ ਪਰਤ ਰਿਹਾ ਸੀ। ਥਕੇਵੇਂ ਕਾਰਨ ਆਪਣਾ ਟਰਾਲਾ ਸੜਕ ਕੰਢੇ ਰੋਕ ਕੇ ਉਹ ਸੌਂ ਗਿਆ ਅਤੇ ਉਸ ਦੀ ਸੁੱਤੇ ਪਏ ਟਰਾਲੇ ਵਿਚ ਹੀ ਮੌਤ ਹੋ ਗਈ । ਮੌਤ ਤੋਂ 48 ਘੰਟਿਆਂ ਬਾਅਦ ਪੁਿਲਸ ਨੂੰ ਸੂਚਨਾ ਮਿਲਣ ‘ਤੇ ਟਰਾਲੇ ਦੇ ਸ਼ੀਸ਼ੇ ਤੋੜ ਕੇ ਪ੍ਰੀਤਇੰਦਰ ਦੀ ਲਾਸ਼ ਨੂੰ ਟਰਾਲੇ ‘ਚੋਂ ਬਾਹਰ ਕੰਢਿਆਂ ਿਗਆ।
Share Button

Leave a Reply

Your email address will not be published. Required fields are marked *