ਅਮਰੀਕਾ ਦੇ ਇੰਡੀਆਨਾ ਵਿਖੇ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਦੇ ਨਾਂ ਨਾਲ ਐਲਾਨਿਆ ਗਿਆ

ss1

ਅਮਰੀਕਾ ਦੇ ਇੰਡੀਆਨਾ ਵਿਖੇ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਦੇ ਨਾਂ ਨਾਲ ਐਲਾਨਿਆ ਗਿਆ

ਇਡੀਆਨਾਂ 21 ਅਪਰੈਲ ( ਰਾਜ ਗੋਗਨਾ )— ਅਮਰੀਕਾ ਦੇ ਸੂਬੇ ਇੰਡੀਆਨਾਂ ਚ’ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀ 319ਵੀ ਵਰਹੇ ਗੰਢ ਬੜੀ ਧੂਮ- ਧਾਮ ਨਾਲ ਮਨਾਈ ਗਈ ਅਤੇ ਉਥੇ ਦੇ ਗਵਰਨਰ ਐਰਿਕ. ਜੇ. ਹੋਲਕੋਮਬ ਨੇ ਕਾਰਜਕਾਰੀ ਹੁਕਮ ਜਾਰੀ ਕਰਕੇ ਅਪਰੈਲ ਨੂੰ ਰਾਸ਼ਟਰੀ ਵਿਰਾਸਤ ਮਹੀਨਾ ਐਲਾਨਿਆ | ਸਿੱਖ ਭਾਈਚਾਰੇ ਦੇ ਨੇਤਾਵਾ ਨੂੰ ਗਵਰਨਰ ਦਫਤਰ ਚ’ ਸੱਦਾ ਦਿੱਤਾ ਗਿਆ ਅਤੇ ਹੋਲਕੋਮਬ ਵੱਲੋ ਸਮਾਰੌਹ ਆਯੋਜ਼ਿਤ ਕਰਨ ਲਈ ਉਹਨਾਂ ਨੇ ਸਨਮਾਨ ਯੋਗ ਸਵਾਗਤ ਕੀਤਾ ਅਤੇ ਗਵਰਨਰ ਹੋਲਕੋਮਬ ਨੂੰ ਸਮਾਰੌਹ ਦੇ ਅਖੀਰ ਚ’ ਇੲਸ ਘੌਸ਼ਣਾ ਦੀ ਕਾਪੀ ਦਿੱਤੀ ਗਈ ਇਸ ਮੌਕੇ ਸਿੱਖ ਭਾਈਚਾਰੇ ਦੀ ਰਾਜਨੀਤਕ ਕਾਰਜ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਸਮੇਤ ਉੱਥੇ ਮੌਜੂਦ ਨੇਤਾਵਾਂ ਨੇ ਹੋਲਕੋਮਬ ਨੂੰ ਧੰਨਵਾਦ ਕਰਦਿਆਂ ਹਰ ਸਾਲ ਵਿਸਾਖੀ ਮਨਾਉਣ ਦਾ ਆਪਣਾ ਵਾਅਦਾ ਦੋਹਰਾਇਆ।
ਖਾਲਸਾ ਨੇ ਕਿਹਾ, ”ਮੈਂ ਸੂਬੇ ਅਤੇ ਸੰਘੀ ਪੱਧਰ ‘ਤੇ ਚੁਣੇ ਗਏ ਅਧਿਕਾਰੀਆਂ ਵੱਲੋਂ ਗਵਰਨਰ ਦਾ ਧੰਨਵਾਦੀ ਹਾਂ ਜੋ ਨਿਯਮਿਤ ਰੂਪ ਨਾਲ ਸਿੱਖ ਗੁਰਦੁਆਰਿਆਂ ‘ਚ ਜਾ ਕੇ ਜਾਗਰੂਕਤਾ ਫੈਲਾਉਣ ਲਈ ਈਮਾਨਦਾਰ ਕੋਸ਼ਿਸ਼ ਅਤੇ ਸਿੱਖ ਸੰਕਲਪ ਕਰ ਰਹੇ ਹਨ। ਹੋਲਕੋਮਬ ਨੇ 14 ਅਪ੍ਰੈਲ ਨੂੰ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਵਿਸਾਖੀ ਦੀ ਵਧਾਈ ਦਿੱਤੀ ਸੀ। ਉਨ੍ਹਾਂ ਨੇ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ,”ਹੈਲੋ, ਮੈਂ ਇੰਡੀਆਨਾ ਦੇ ਗਵਰਨਰ ਐਰਿਕ ਹੋਲਕੋਮਬ ਹਾਂ ਅਤੇ ਦੁਨੀਆ ਭਰ ਦੇ ਤਿੰਨ ਕਰੋੜ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਦਿੰਦਾ ਹਾਂ। ਅਸੀਂ ਤੁਹਾਡੇ ਸਾਰਿਆਂ ਦੇ ਯੋਗਦਾਨਾਂ ਲਈ ਹਮੇਸ਼ਾ ਤੋਂ ਧੰਨਵਾਦੀ ਅਤੇ ਰਿਣੀ ਹਾਂ ਅਤੇ ਭਵਿੱਖ ਵੱਲ ਦੇਖ ਰਹੇ ਹਾਂ।”

Share Button

Leave a Reply

Your email address will not be published. Required fields are marked *