ਅਮਰੀਕਾ ਦੇ ਅਜ਼ਾਦੀ ਦਿਵਸ ਪਰੇਡ ਤੇ ਸਿੱਖਸ ਆਫ ਅਮਰੀਕਾ ਨੇ ਸਿੱਖੀ ਪਹਿਚਾਣ ਦੇ ਝੰਡੇ ਗੱਡੇ

ss1

ਅਮਰੀਕਾ ਦੇ ਅਜ਼ਾਦੀ ਦਿਵਸ ਪਰੇਡ ਤੇ ਸਿੱਖਸ ਆਫ ਅਮਰੀਕਾ ਨੇ ਸਿੱਖੀ ਪਹਿਚਾਣ ਦੇ ਝੰਡੇ ਗੱਡੇ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)– ਸਿੱਖਸ ਆਫ ਅਮਰੀਕਾ ਹਰ ਸਾਲ ਅਮਰੀਕਾ ਦੇ ਅਜ਼ਾਦੀ ਦਿਵਸ ਤੇ ਸਿੱਖਾਂ ਦੀ ਸ਼ਮੂਲੀਅਤ ਕਰਦਾ ਹੈ।ਜਿੱਥੇ ਇਸ 242ਵੇਂ ਅਜ਼ਾਦੀ ਦਿਵਸ ਤੇ ਸਿੱਖਾਂ ਦਾ ਫਲੋਟ ਭਾਵੇਂ 113ਵੇਂ ਨੰਬਰ ਤੇ ਸੀ। ਪਰ ਇਸ ਦੀ ਸ਼ਾਨੋ ਸ਼ੌਕਤ ਦੂਸਰਿਆਂ ਨਾਲੋਂ ਵੱਖਰੀ ਸੀ।ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਦੇ ਵੱਖ-ਵੱਖ ਗੁਰੂ ਘਰਾਂ ਤੋਂ ਬੱਸਾਂ ਰਾਹੀਂ ਸਿੱਖ ਲਾਲ ਰੰਗ ਦੀਆਂ ਦਸਤਾਰਾਂ ਅਤੇ ਚਿੱਟੀਆਂ ਕਮੀਜ਼ਾਂ ਨਾਲ ਆਪਣੀ ਪਹਿਚਾਣ ਨੂੰ ਅਮਰੀਕਨਾ ਸਾਹਮਣੇ ਉਜਾਗਰ ਕਰਦੇ ਪਰੇਡ ਵਿੱਚ ਸ਼ਾਮਲ ਹੋਏ ਹਨ। ਇਸ ਨਾਲ ਉਂਨਾਂ ਅਮਰੀਕਨਾਂ ਨੂੰ ਸਿੱਖਾਂ ਦੀ ਪਹਿਚਾਣ ਦਾ ਗਿਆਨ ਦਿਤਾ ਹੈ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦਾ ਇਹ ਉਪਰਾਲਾ ਸਿੱਖੀ ਪਹਿਚਾਣ ਦੇ ਝੰਡੇ ਗੱਡ ਗਿਆ ਹੈ। ਅਮਰੀਕਨ ਮਹਿਸੂਸ ਅਤੇ ਫਖਰ ਕਰਦੇ ਹਨ ਕਿ ਸਿੱਖਾਂ ਨੇ ਅਮਰੀਕਨ ਆਰਮੀ, ਪੁਲਿਸ, ਡਾਕਟਰੀ ,ਇੰਜੀਨੀਅਰ ਤੇ ਬਿਜਨਸਾਂ ਵਿੱਚ ਖਾਸ ਥਾਂ ਬਣਾਈ ਹੈ। ਜਸਦੀਪ ਸਿੰਘ ਜੱਸੀ ਦੀ ਦਿਨ ਰਾਤ ਦੀ ਮਿਹਨਤ ਅਤੇ ਮੀਟਿੰਗਾਂ ਦੇ ਸਿਲਸਿਲੇ ਨੇ ਸਿੱਖੀ ਨੂੰ ਅਮਰੀਕਨਾ ਵਿੱਚ ਪਸਾਰ ਦਿੱਤਾ ਹੈ।ਜਿਸ ਦਾ ਬੋਲਬਾਲਾ ਆਮ ਵੇਖਣ ਨੂੰ ਮਿਲਿਆ ਹੈ।
ਪਰੇਡ ਦੀ ਸ਼ੁਰੂਆਤ ਸਿੱਖਸ ਆਫ ਅਮਰੀਕਾ ਦੇ ਬੈਂਨਰ ਦੀ ਅਗਵਾਈ ਦੇ ਨਾਲ-ਨਾਲ ਮੁੱਖ ਮਹਿਮਾਨ ਕਰਨਲ ਕਲਸੀ, ਸੁਜਾਤਾ ਸ਼ਰਮਾ ਮੇਜਰ ਅਤੇ ਨਵਦੀਪ ਸਿੰਘ ਸੀ. ਈ. ਓ. ਸਿੱਖ ਅਵਾਰਡ ਯੂ. ਕੇ. ਦੀ ਸ਼ਮੂਲੀਅਤ ਨਾਲ ਅੱਗੇ ਵਧੀ। ਉਪਰੰਤ ਫਲੋਟ ਜੋ ਸਿੱਖਾਂ ਦੀਆਂ ਪ੍ਰਾਪਤੀਆਂ ਪ੍ਰਗਟਾਉਂਦਾ ਅਮਰੀਕਨ ਝੰਡੀਆਂ ਨਾਲ ਸਜਿਆ ਵੱਖਰੀ ਨੁਹਾਰ ਦਾ ਪ੍ਰਤੀਕ ਨਜ਼ਰ ਆ ਰਿਹਾ ਸੀ।
ਫਲੋਟ ਤੋਂ ਬਾਅਦ ਗੱਭਰੂਆਂ ਅਤੇ ਮੁਟਿਆਰਾਂ ਦੇ ਭੰਗੜੇ ਦੀ ਟੀਮ ਨੇ ਢੋਲ ਦੇ ਡਗੇ ਰਾਹੀਂ ਅਮਰੀਕਨਾ ਨੂੰ ਖੂਬ ਨਚਾਇਆ। ਜੋ ਕਾਬਲੇ ਤਾਰੀਫ ਨਜ਼ਰ ਆਇਆ। ਤਿੰਨ-ਤਿੰਨ ਦੀਆਂ ਕਤਾਰਾਂ ਵਿੱਚ ਸਿੱਖਾਂ ਦਾ ਦਸਤਾਰਾਂ ਰੂਪੀ ਕਾਫਲਾ ਰਵਾਇਤੀ ਡਰੈੱਸ ਵਿੱਚ ਅਮਰੀਕਨ ਦੇ ਨਾਅਰਿਆਂ ਨਾਲ ਖੂਬ ਰੰਗ ਬੰਨ੍ਹਦਾ ਵੇਖਿਆ ਗਿਆ।
ਹੈਪੀ ਅਜ਼ਾਦੀ ਦਿਵਸ, ਗਾਡ ਬਲੈੱਸ ਅਮਰੀਕਾ, ਯੂ. ਐੱਸ. ਦੇ ਨਾਅਰਿਆਂ ਨੇ ਪਰੇਡ ਵੇਖਣ ਆਈ ਜਨਤਾ ਨੂੰ ਖੂਬ ਆਪਣੇ ਨਾਲ ਜੋੜਿਆ। ਜਿੱਥੇ ਉਨ੍ਹਾਂ ਤਾੜੀਆਂ, ਸੀਟੀਆਂ ਨਾਲ ਜਵਾਬ ਦਿੱਤਾ ਜੋ ਵੱਖਰੇ ਨਜ਼ਾਰੇ ਦਾ ਪ੍ਰਤੀਕ ਸੀ।
ਸਮੁੱਚੇ ਤੌਰ ਤੇ ਇਸ ਅਜ਼ਾਦੀ ਪਰੇਡ 2018 ਦਾ ਰੰਗ ਪਕੇਰਾ ਅਤੇ ਮਜ਼ਬੂਤ ਸਿੱਖਾਂ ਦੀ ਸ਼ਮੂਲੀਅਤ ਕਾਰਣ ਹੋਇਆ।ਉੱਥੇ ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਸਕੱਤਰ ਮਨਪ੍ਰੀਤ ਸਿੰਘ ਦਾ ਅਥਾਹ ਯੋਗਦਾਨ ਵੀ ਸੀ।ਏਸੇ ਦੌਰਾਨ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰਾਂ ਜਿਨ੍ਹਾਂ ਵਿੱਚ ਬਲਜਿੰਦਰ ਸਿੰਘ ਸ਼ੰਮੀ, ਬਖਸ਼ੀਸ਼ ਸਿੰਘ, ਸਰਬਜੀਤ ਸਿੰਘ ਬਖਸ਼ੀ, ਡਾ. ਦਰਸ਼ਨ ਸਿੰਘ ਸਲੂਜਾ, ਚਤਰ ਸਿੰਘ, ਸੁਰਿੰਦਰ ਸਿੰਘ ਰਹੇਜਾ, ਮਨਿੰਦਰ ਸਿੰਘ ਸੇਠੀ,ਸੁਰਿੰਦਰ ਸਿੰਘ ਆਰਚੀਟੈਕਟ,ਸਾਜਿਦ ਤਰਾਰ ਦਾ ਅਹਿਮ ਰੋਲ ਸੀ। ਮੀਡੀਆ ਵਲੋਂ ਕੁਲਵਿੰਦਰ ਸਿੰਘ ਫਲੋਰਾ ਜੱਸ ਪੰਜਾਬੀ, ਸੁਰਮੁਖ ਸਿੰਘ ਮਾਣਕੂ ਟੀਵੀਏਸ਼ੀਆ ਅਤੇ ਡਾ. ਸੁਖਪਾਲ ਸਿੰਘ ਧਨੋਆ ਪੀ. ਟੀ. ਸੀ. ਨੇ ਇਸ ਪਰੇਡ ਨੂੰ ਆਪਣੇ ਕੈਮਰਿਆਂ ਵਿੱਚ ਬੰਦ ਕੀਤਾ ਅਤੇ ਡਾਕਟਰ ਗਿੱਲ , ਰਾਜ ਗੋਗਨਾ ਨੇ ਅਪਨੀ ਕਲਮ ਨਾਲ ਚਾਰ ਚੰਨ ਲਗਾਏ ਜੋ ਕਾਬਲੇ ਤਾਰੀਫ ਸੀ।

Share Button

Leave a Reply

Your email address will not be published. Required fields are marked *