ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇਂ ਇੰਟਰਫੈਥ ਸਭਾ ਦੋਰਾਨ ਮਨੁੱਖਤਾ ਦੀ ਭਲਾਈ ਲਈ ਵਿਚਾਰਾਂ ਹੋਈਆਂ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇਂ ਇੰਟਰਫੈਥ ਸਭਾ ਦੋਰਾਨ ਮਨੁੱਖਤਾ ਦੀ ਭਲਾਈ ਲਈ ਵਿਚਾਰਾਂ ਹੋਈਆਂ

ਵਾਸ਼ਿੰਗਟਨ, 22 ਜੂਨ ( ਰਾਜ ਗੋਗਨਾ )-ਬੀਤੇਂ ਦਿਨ ਵਾਸ਼ਿੰਗਟਨ ਡੀ. ਸੀ ਵਿਖੇ ਸਭ ਧਰਮਾਂ ਦੇ ਲੋਕਾਂ ਦੀ ਇਕ ਮੀਟਿੰਗ ਵਾਈਟ ਹਾਊਸ ਦੇ ਸਾਹਮਣੇ ਸੇਂਟ ਜੌਨਸ ਨਾਂ ਦੀ ਚਰਚ ਚ’ ਬੁਲਾਈ ਗਈ ਅਮਰੀਕਾ ਵਿੱਚ ਪੁਲਿਸ ਦੀ ਜਿਆਦਤੀ ਤੋ ਬਾਦ ਕਾਲੇ ਲੋਕ ਭੜਕ ਗਏ ਸਨ।ਹਰ ਕੋਈ ਹਮਦਰਦੀ ਵਜੋ ਉਹਨਾਂ ਨਾਲ ਜੁੜ ਗਿਆ। ਜਿਸ ਕਰਕੇ ਲੁੱਟ – ਮਾਰ ਦਾ ਮਾਹੋਲ ਬਣ ਗਿਆ। ਜਿਸ ਕਰਕੇ ਅਮਰੀਕਾ ਚ’ ਕਾਫ਼ੀ ਨੁਕਸਾਨ ਹੋ ਗਿਆ। ਇਟੰਰਫੇਥ ਸਭਾ ਵਸ਼ਿਗਟਨ ਡੀਸੀ ਦੇ ਚਰਚ ਵਿੱਚ ਬੁਲਾਈ ਗਈ। ਜਿੱਥੇ ਹਰ ਧਰਮ ਦੀ ਮੂਹਰੀ ਸ਼ਖ਼ਸੀਅਤ ਨੇ ਇਸ ਦੀ ਨਿਖੇਧੀ ਕੀਤੀ ਤੇ ਅਪਨੇ ਅਪਨੇ ਧਰਮ ਦੀਆ ਸਿਖਿਆਵਾ ਅਨੁਸਾਰ ਮਾਨਵਤ ਦੀ ਰਾਖੀ ਤੇ ਬਿਹਤਰੀ ਲਈ ਵਿਚਾਰਾਂ ਪੇਸ਼ ਕੀਤੀਆਂ ।

ਡਾਕਟਰ ਰਾਜਵੰਤ ਸਿੰਘ ਨੇ ਸਿੱਖਾਂ ਦੀ ਨੁਮਾਇਦਗੀ ਕੀਤੀ।ਵ੍ਹਾਈਟ ਹਾਊਸ ਦੇ ਸਾਹਮਣੇ ਵਾਸ਼ਿੰਗਟਨ ਦੇ ਸੇਂਟ ਜੋਨਜ਼ ਚਰਚ ਵਿਖੇ ਇਨਸਾਫ ਅਤੇ ਬਰਾਬਰੀ ਲਈ ਅੰਤਰ-ਧਰਮ ਪ੍ਰਾਰਥਨਾ ਵਿਚ ਸਿੱਖ ਧਰਮ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਡਾਕਟਰ ਰਾਜਵੰਤ ਸਿੰਘ ਨੂੰ ਪ੍ਰਾਪਤ ਹੋਇਆ। ਉਹਨਾ ਕਿਹਾ ਮੈਂ ਗੁਰੂ ਨਾਨਕ ਦੇਵ ਜੀ ਦੀਸਿੱਖਿਆ ਦੇ ਸ਼ਬਦ ਸੁਣਾਏ ਤੇ ਅਮਰੀਕਾ ਵਿਚ ਪ੍ਰਭਾਵਸ਼ਾਲੀ ਅਵਾਜ ਨੂੰ ਬੁਲੰਦ ਕੀਤਾ ਹੈ। ਰੇਵ. ਵਿਲੀਅਮ ਬਾਰਬਰ ਨੇ ਇਕ ਵਾਰ ਫਿਰ ਨਸਲਵਾਦ ਦੇ ਮੁੱਦੇ ਨੂੰ ਅਸਾਧਾਰਣ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ – ਜੋ ਬਹੁਤ ਪ੍ਰੇਰਣਾਦਾਇਕ ਸੀ।

ਕਲੱਬ ਵਾਸ਼ਿੰਗਟਨ ਚ ਸਾਰੇ ਧਰਮਾਂ ਵਾਲਿਆ ਨੇ ਬਰਬਰਤਾ ਦੀ ਲੜਾਈ ਲਈ ਆਵਾਜ਼ ਬੁਲੰਦ ਕੀਤੀ। ਡਾਕਟਰ ਰਾਜਵੰਤ ਸਿੰਘ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੁਹਰਾਏ – ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥ਇਕਤੁ ਰੂਪਿਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ।।(੫੯੬, ਸੋਰਠਿ ਮ. ੧) ਪ੍ਰਮਾਤਮਾ ਨੇ ਸਭ ਦੀਆ ਸ਼ਕਲਾਂ, ਸੂਰਤਾਂ ਅਲੱਗ ਅਲੱਗ ਬਣਾਈਆ ਹਨ । ਕੋਈ ਵੀ ਇਕ ਦੂਸਰੇ ਵਰਗਾ ਨਹੀਂ ਹੈ।ਸਿਰਫ ਪ੍ਰਮਾਤਮਾ ਹੀ ਅਜਿਹਾ ਹੈ।ਯਹੂਦੀ, ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਧਰਮ ਦੇ ਨੇਤਾਵਾਂ ਨੇ ਅਰਦਾਸਾਂ,ਸ਼ਬਦ ਗਾਇਨ, ਗਾਉਣਾ ਅਤੇ ਪ੍ਰਚਾਰ ਕਰਨਾ ਨੂੰ ਤਰਜੀਹ ਦਿੱਤੀ।ਸਾਰੇ ਧਰਮ ਅਮਰੀਕਾ ਵਿਚ ਜ਼ੁਲਮ ਦੀ ਲੜਾਈ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਨ! ੳਹਨਾ ਕਿਹਾ – ਅਸੀਂ ਇਕ ਹਾਂ ਤੇ ਇਕ ਹੋ ਕੇ ਹੀ ਪਹਿਰਾ ਦੇਵਾਂਗੇ । ਸਾਡੀ ਸ਼ਕਤੀ ਏਕੇ ਵਿੱਚ ਹੈ। ਇਸ ਲਈ ਸਾਨੂੰ ਇਕ ਹੋਕੇ ਹੀ ਵਿਚਰਨਾ ਪਵੇਗਾ,ਤਾਂ ਹੀ ਅਸੀਂ ਕਾਮਯਾਬੀ ਦਾ ਰਾਹ ਅਖਤਿਆਰ ਕਰ ਸਕਾਂਗੇ ।

ਅੱਜ ਦੀ ਪ੍ਰਾਰਥਨਾ ਸਾਨੂੰ ਸਾਰਿਆ ਨੂੰ ਇਕਜੁਟ ਹੋਣ ਦਾ ਸਬਕ ਸਿਖਾਉਦੀ ਹੈ। ਅਸੀਂ ਨਸਲਵਾਦੀ ਦੇ ਖ਼ਿਲਾਫ਼ ਹਾਂ। ਅਸੀਂ ਮਾਨਵਤਾ ਦੀ ਭਲਾਈ ਲਈ ਹਰ ਪਹਿਲੂ ਤੇ ਕੰਮ ਕਰਨ ਨੂੰ ਪਹਿਲ ਕਦਮੀ ਕਰਾਂਗੇ । ਸਿੱਖਾਂ ਦੀ ਨੁਮਾਇਦਗੀ ਕਰਦੇ ਡਾਕਟਰ ਰਾਜਵੰਤ ਸਿੰਘ ਨੇ ਗੁਰੂ ਗ੍ਰੰਥ ਵਿੱਚੋਂ ਬਾਣੀ ਦੇ ਸ਼ਬਦ ਲੈ ਕੇ ਸਮੂਹ ਨੂੰ ਮਾਨਵਤਾ ਦੀ ਬਿਹਤਰੀ ਲਈ ਕੰਮ ਕਰਨ ਤੇ ਜ਼ੋਰ ਦਿੱਤਾ । ੳਹਨਾ ਕਿਹਾ ਅੱਜ ਦੀ ਸਾਝੀ ਪ੍ਰਾਰਥਨਾ ਸਾਨੂੰ ਬਹੁਤ ਕੁਝ ਸਿਖਾ ਗਈ ਹੈ। ਸੋ ਸਮੁੱਚੇ ਤੋਰ ਤੇ ਇਕ ਮੁੱਠ ਹੋਕੇ ਸਾਨੂੰ ਸਾਂਝੀਵਾਲਤਾ ਵੱਲ ਕਦਮ ਵਧਾਉਣਾ ਚਾਹੀਦਾ ਹੈ,ਤਾਂ ਹੀ ਅਸੀਂ ਸਫਲਤਾ ਦੀ ਮੰਜਿਲ ਪ੍ਰਾਪਤ ਕਰ ਸਕਾਂਗੇ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: