ਅਮਰੀਕਾ ਦੀ ਘੁਰਕੀ ਮਗਰੋਂ ਨਾਰਥ ਕੋਰੀਆ ਦੀ ਬੜ੍ਹਕ, ਜੰਗ ਦੀ ਪੂਰੀ ਤਿਆਰੀ

ਅਮਰੀਕਾ ਦੀ ਘੁਰਕੀ ਮਗਰੋਂ ਨਾਰਥ ਕੋਰੀਆ ਦੀ ਬੜ੍ਹਕ, ਜੰਗ ਦੀ ਪੂਰੀ ਤਿਆਰੀ

ਅਮਰੀਕਾ ਦੀ ਘੁਰਕੀ ਮਗਰੋਂ ਨਾਰਥ ਕੋਰੀਆ ਦੀ ਬੜ੍ਹਕ, ਜੰਗ ਦੀ ਪੂਰੀ ਤਿਆਰੀ

ਨਿਊਯਾਰਕ: ਅਮਰੀਕਾ ਦੀ ਪ੍ਰਵਾਹ ਕੀਤੇ ਬਿਨਾਂ ਨਾਰਥ ਕੋਰੀਆ ਨੇ ਐਲਾਨ ਕੀਤਾ ਹੈ ਕਿ ਉਹ ਹਰ ਹਫ਼ਤੇ ਲਗਾਤਾਰ ਮਿਜ਼ਾਈਲ ਪ੍ਰੀਖਣ ਕਰਨਗੇ। ਨਾਰਥ ਕੋਰੀਆ ਅਨੁਸਾਰ ਜੇਕਰ ਅਮਰੀਕਾ ਲੜਾਈ ਦੇ ਹਾਲਾਤ ਪੈਦਾ ਕਰੇਗਾ ਤਾਂ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਨਾਰਥ ਕੋਰੀਆ ਦੇ ਯੂਐਨ ਵਿੱਚ ਡਿਪਟੀ ਰਾਜਦੂਤ ਕਿਮ ਇੰਨ ਰੇਯੌਂਗ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਖ਼ਿਲਾਫ਼ ਹਰ ਤਰ੍ਹਾਂ ਦੀ ਲੜਾਈ ਦੀ ਤਿਆਰੀ ਕਰ ਰਿਹਾ ਹੈ।
ਰਾਜਦੂਤ ਅਨੁਸਾਰ ਅਸੀਂ ਜੰਗ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਜੇਕਰ ਅਮਰੀਕਾ ਨੇ ਕੋਈ ਵੀ ਹਰਕਤ ਕੀਤੀ ਤਾਂ ਅਸੀਂ ਮਿਜ਼ਾਈਲ ਜਾਂ ਪ੍ਰਮਾਣੂ ਹਮਲੇ ਰਾਹੀਂ ਜਵਾਬ ਦੇਵਾਂਗੇ।
ਇਸ ਤੋਂ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਰਥ ਕੋਰੀਆ ਨੂੰ ਆਪਣੀ ਹੱਦ ਵਿੱਚ ਰਹਿਣ ਦੀ ਚੇਤਾਵਨੀ ਦਿੱਤੀ ਸੀ। ਖ਼ਬਰ ਏਜੰਸੀ ਰਾਈਟਰਜ਼ ਅਨੁਸਾਰ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਸੇ ਨੇ ਨਾਰਥ ਕੋਰੀਆ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਨੂੰ ਸੀਰੀਆ ਤੇ ਅਫਗਾਨਿਸਤਾਨ ਵਿੱਚ ਹੋਏ ਹਮਲਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਨਾਰਥ ਕੋਰੀਆ ਦੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਹਾਨ ਸੌਂਗ-ਰੇਯੋਲ ਨੇ ਆਖਿਆ, “ਹੁਣ ਅਸੀਂ ਮਿਜ਼ਾਈਲ ਪ੍ਰੀਖਣ ਹਫ਼ਤਾਵਾਰੀ, ਮਹੀਨਾਵਰੀ ਤੇ ਸਾਲਾਨਾ ਪੱਧਰ ਉੱਤੇ ਕਰਾਂਗੇ। ਸਾਡੇ ਐਟਮੀ ਹਥਿਆਰ ਦੇਸ਼ ਦੀ ਸੁਰੱਖਿਆ ਲਈ ਸਮਰੱਥ ਹਨ।” ਦੂਜੇ ਪਾਸੇ ਚੀਨ ਨੇ ਆਖਿਆ ਹੈ ਕਿ ਕੂਟਨੀਤਕ ਤੌਰ ਉੱਤੇ ਨਾਰਥ ਕੋਰੀਆ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਲਈ ਗੱਲਬਾਤ ਜ਼ਰੂਰੀ ਹੈ।
Share Button

Leave a Reply

Your email address will not be published. Required fields are marked *

%d bloggers like this: