ਅਮਰੀਕਾ ਦਾ ਪਾਕਿਸਾਨ ਨੂੰ ਵੱਡਾ ਝਟਕਾ, 12 ਹਜ਼ਾਰ ਕਰੋੜੀ ਮਦਦ ਰੋਕੀ

ਅਮਰੀਕਾ ਦਾ ਪਾਕਿਸਾਨ ਨੂੰ ਵੱਡਾ ਝਟਕਾ, 12 ਹਜ਼ਾਰ ਕਰੋੜੀ ਮਦਦ ਰੋਕੀ

ਵਾਸ਼ਿੰਗਟਨ: ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਮੁਤਾਬਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ਾਂ ’ਤੇ ਪਾਕਿਸਤਾਨ ਨੂੰ ਦਿੱਤੀ ਜਾਂਦੀ 1.66 ਬਿਲੀਅਨ ਡਾਲਰ (ਕਰੀਬ 12 ਹਜ਼ਾਰ ਕਰੋੜ ਰੁਪਏ) ਦੀ ਮਦਦ ਰੱਦ ਕਰ ਦਿੱਤੀ ਹੈ। ਇੱਕ ਦਿਨ ਪਹਿਲਾਂ ਹੀ ਟਰੰਪ ਨੇ ਪਾਕਿਸਤਾਨ ਨੂੰ ਮੂਰਖ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਅਰਬਾਂ ਡਾਲਰ ਦਿੱਤੇ, ਪਰ ਉਸ ਨੇ ਉਸਾਮਾ ਬਿਨ ਲਾਦੇਨ ਦੀ ਪਾਕਿਸਤਾਨ ਦੇ ਐਬਟਾਬਾਦ ਵਿੱਚ ਮੌਜੂਦਗੀ ਬਾਰੇ ਸੂਹ ਨਹੀਂ ਦਿੱਤੀ। ਯਾਦ ਰਹੇ ਕਿ ਇਸ ਸਾਲ ਸਤੰਬਰ ਵਿੱਚ ਵੀ ਅਮਰੀਕਾ ਨੇ ਪਾਕਿਸਤਾਨ ਦੇ 300 ਮਿਲੀਅਨ ਡਾਲਰ (ਤਕਰੀਬਨ 2100 ਕਰੋੜ ਰੁਪਏ) ਦੀ ਸਹਾਇਤਾ ਰੱਦ ਕਰ ਦਿੱਤੀ ਸੀ।

ਅਮਰੀਕਾ ਪਾਕਿਸਤਾਨ ਤੋਂ ਨਿਰਾਸ਼

ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਅਫਗਾਨਿਸਤਾਨ, ਪਾਕਿਸਤਾਨ ਤੇ ਕੇਂਦਰੀ ਏਸ਼ੀਆ ਮਾਮਲਿਆਂ ਦੇ ਡਿਪਟੀ ਪ੍ਰਧਾਨ ਮੰਤਰੀ ਡੇਵਿਡ ਸਿਡਨੀ ਮੁਤਾਬਕ ਆਉਂਦੇ ਸਾਲ ਜਨਵਰੀ ਤੋਂ ਹੀ ਪਾਕਿਸਤਾਨ ਦੀ ਮਦਦ ਰੋਕੀ ਜਾ ਰਹੀ ਹੈ। ਇਹ ਅਮਰੀਕਾ ਦੀ ਪਾਕਿਸਤਾਨ ਨਾਲ ਨਿਰਾਸ਼ਾ ਦਰਸਾਉਂਦਾ ਹੈ। ਪਾਕਿ ਨੇ ਅੱਤਵਾਦੀ ਸਮੂਹਾਂ ਖਿਲਾਫ ਸਖ਼ਤ ਕਾਰਵਾਈ ਨਹੀਂ ਕੀਤੀ। ਸਿਡਨੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਆਗੂ ਹਮੇਸ਼ਾਂ ਵਾਅਦਾ ਕਰਦੇ ਹਨ, ਪਰ ਇਸ ’ਤੇ ਕਾਇਮ ਨਹੀਂ ਰਹਿੰਦੇ। ਸਿਰਫ ਟਰੰਪ ਪ੍ਰਸ਼ਾਸਨ ਹੀ ਨਹੀਂ, ਜ਼ਿਆਦਾਤਰ ਅਮਰੀਕੀ ਪਾਕਿਸਤਾਨ ਨਾਲ ਨਿਰਾਸ਼ ਹੋ ਚੁੱਕੇ ਹਨ।

ਸਿਡਨੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਗਰੁੱਪ ਲਸ਼ਕਰ-ਏ-ਤੋਇਬਾ ਤੇ ਤਾਲਿਬਾਨ ਤੋਂ ਗੁਆਂਢੀ ਦੇਸ਼ਾਂ ਨੂੰ ਖਤਰਾ ਹੈ। ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸਿਡਨੀ ਨੇ ਇਲਜ਼ਾਮ ਲਾਇਆ ਹੈ ਕਿ ਅਜੇ ਵੀ ਤਾਲਿਬਾਨ ਨੂੰ ਹਥਿਆਰ ਅਤੇ ਪੈਸਾ ਆਸਾਨੀ ਨਾਲ ਮਿਲ ਰਹਾ ਹੈ। ਤਾਲਿਬਾਨ ਕਮਾਂਡਰਾਂ ਨੂੰ ਪਾਕਿਸਤਾਨ ਵਿੱਚ ਪਨਾਹ ਮਿਲਦੀ ਹੈ, ਉਨ੍ਹਾਂ ਦੇ ਪਰਿਵਾਰ ਵੀ ਉੱਥੇ ਰਹਿੰਦੇ ਹਨ। ਤਾਲਿਬਾਨ ਅੱਤਵਾਦੀ ਪਾਕਿਸਤਾਨ ਵਿੱਚ ਮੀਟਿੰਗਾਂ ਕਰਦੇ ਹਨ ਅਤੇ ਸਿਖਲਾਈ ਕੈਂਪ ਵੀ ਲਾਉਂਦੇ ਹਨ। ਜੇ ਪਾਕਿਸਤਾਨ ਤਾਲਿਬਾਨ ’ਤੇ ਸਖ਼ਤੀ ਕਰੇ ਤਾਂ ਅਫਗਾਨਿਸਤਾਨ ਵਿੱਚ ਸ਼ਾਂਤੀ ਬਹਾਲ ਕੀਤੀ ਜਾ ਸਕਦੀ ਹੈ।

Share Button

Leave a Reply

Your email address will not be published. Required fields are marked *

%d bloggers like this: