ਅਮਰੀਕਾ ਤੇ ਚੀਨ ਵਿਚਾਲੇ ਛਿੜੀ ਵਪਾਰਕ ਜੰਗ, ਠੋਕਿਆ 25 ਫੀਸਦੀ ਵਾਧੂ ਟੈਕਸ

ss1

ਅਮਰੀਕਾ ਤੇ ਚੀਨ ਵਿਚਾਲੇ ਛਿੜੀ ਵਪਾਰਕ ਜੰਗ, ਠੋਕਿਆ 25 ਫੀਸਦੀ ਵਾਧੂ ਟੈਕਸ

ਵਾਸ਼ਿੰਗਟਨ/ਬੀਜਿੰਗ: ਅਮਰੀਕਾ ਤੇ ਚੀਨ ਨੇ ਵੀਰਵਾਰ ਨੂੰ ਇੱਕ ਦੂਜੇ ’ਤੇ 16 ਅਰਬ ਡਾਲਰ ਕੀਮਤ ਦੇ ਸਾਮਾਨ ’ਤੇ 25 ਫੀਸਦੀ ਵਾਧੂ ਟੈਰਿਫ ਲਾਗੂ ਕਰ ਦਿੱਤਾ ਹੈ। ਇਹ ਫੈਸਲਾ ਵਿਸ਼ਵ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਦੇ ਅਧਿਕਾਰੀਆਂ ਦੀ ਵਾਸ਼ਿੰਗਟਨ ਵਿੱਚ ਟੈਰਿਫ ’ਤੇ ਹੋਈ ਬੈਠਕ ਦੌਰਾਨ ਕੀਤਾ ਗਿਆ। ਹੁਣ ਤਕ ਦੋਵਾਂ ਦੇਸ਼ਾਂ ਨੇ ਕੁੱਲ 100 ਅਰਬ ਡਾਲਰ ਦੀਆਂ ਵਸਤੂਆਂ ’ਤੇ ਵਾਧੂ ਟੈਕਸ ਲਾਇਆ ਹੈ।

ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਅਮਰੀਕਾ ਨੇ ਬੁੱਧਵਾਰ-ਵੀਰਵਾਰ ਰਾਤ ਬਾਅਦ 16 ਅਰਬ ਡਾਲਰ ਕੀਮਤ ਵਾਲੇ ਚੀਨੀ ਸਾਮਾਨ ’ਤੇ 25 ਫੀਸਦੀ ਟੈਰਿਫ ਲਾਗੂ ਕਰ ਦਿੱਤਾ ਹੈ। ਇਸ ਟੈਕਸ ਵਿੱਚ 279 ਚੀਨੀ ਉਤਪਾਦਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ।

ਚੀਨ ਵੱਲੋਂ ਵੀ ਅਮਰੀਕਾ ਨੂੰ ਠੋਕਵਾਂ ਜਵਾਬ

ਅਮਰੀਕਾ ਤੋਂ ਬਾਅਦ ਚੀਨ ਨੇ ਵੀ 16 ਅਰਬ ਡਾਲਰ ਕੀਮਤ ਵਾਲੇ ਅਮਰੀਕੀ ਉਤਪਾਦਾਂ ’ਤੇ 25 ਫੀਸਦੀ ਵਾਧੂ ਟੈਕਸ ਲਾ ਕੇ ਅਮਰੀਕਾ ਨੂੰ ਜਵਾਬ ਦਿੱਤਾ ਹੈ। ਇਨ੍ਹਾਂ ਵਸਤੂਆਂ ਵਿੱਚ ਰਸਾਇਣਿਕ ਉਤਪਾਦ, ਡੀਜ਼ਲ, ਤੇਲ, ਮੈਡੀਕਲ ਉਪਕਰਣ, ਕਾਰਾਂ ਤੇ ਬੱਸਾਂ ਸ਼ਾਮਲ ਹਨ। ਚੀਨੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਅਮਰੀਕਾ ਪ੍ਰਤੀ ਜਵਾਬੀ ਉਪਾਅ ਅਪਨਾਉਣ ਇਲਾਵਾ ਹੋਰ ਕੋਈ ਵਿਕਲਪ ਬਾਕੀ ਨਹੀਂ ਸੀ।

ਚੀਨੀ ਵਣਜ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇਸ ਸਬੰਧੀ ਵਿਸ਼ਵ ਵਪਾਰ ਸੰਗਠਨ (WTO) ਕੋਲ ਸ਼ਿਕਾਇਤ ਕਰਨਗੇ। ਚੀਨ ਨੇ ਜੁਲਾਈ ਵਿੱਚ ਅਮਰੀਕਾ ਦੇ ਪਹਿਲੇ ਗੇੜ ਦੇ ਵਾਧੂ ਟੈਕਸ ਲਾਗੂ ਕਰਨ ਬਾਅਦ WTO ਕੋਲ ਇੱਕ ਸ਼ੁਰੂਆਤੀ ਸ਼ਿਕਾਇਤ ਦਰਜ ਕਰਾਈ ਗਈ ਸੀ।

Share Button

Leave a Reply

Your email address will not be published. Required fields are marked *