ਅਮਰੀਕਾ ’ਚ ਹੜ੍ਹ ਦਾ ਕਹਿਰ

ss1

ਅਮਰੀਕਾ ’ਚ ਹੜ੍ਹ ਦਾ ਕਹਿਰ

ਅਮਰੀਕਾ ਵਿੱਚ 27 ਮਈ ਨੂੰ ਹੜ੍ਹ ਆਇਆ ਸੀ ਜਿਸ ਵਿੱਚ ਕਈ ਸ਼ਹਿਰ ਪ੍ਰਭਾਵਿਤ ਹੋਏ। ਇਹ ਹੜ੍ਹ ਏਨਾ ਭਿਆਨਕ ਸੀ ਕਿ ਇਸ ਦਾ ਅੰਦਾਜ਼ਾ ਮੈਰੀਲੈਂਡ ਦੇ ਐਲੀਕਾਟ ਸ਼ਹਿਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਲਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਸਾਲ 2016 ਵਿੱਚ ਵੀ ਇਸ ਸ਼ਹਿਰ ਵਿੱਚ ਇਸੇ ਤਰ੍ਹਾਂ ਤਬਾਹੀ ਹੋਈ ਸੀ।
ਤਬਾਹੀ ਇੰਨੀ ਭਿਆਨਕ ਸੀ ਕਿ ਸੂਬੇ ਦੇ ਗਵਰਨਰ ਲੈਰੀ ਹੈਗਨ ਨੇ ਇਸ ਸਥਿਤੀ ਨੂੰ ਐਮਰਜੈਂਸੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ।
ਸਾਲ 2016 ਵਿੱਚ ਐਲੀਕਾਟ ਸ਼ਹਿਰ ’ਚ ਆਏ ਹੜ੍ਹ ਨੇ ਉੱਥੋਂ ਦੀਆਂ ਕਈ ਕੰਪਨੀਆਂ ਤਬਾਹ ਕੀਤੀਆਂ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਇਸ ਸਾਲ ਆਏ ਹੜ੍ਹ ਨੇ ਵੀ ਦੋ ਜਣਿਆਂ ਦੀ ਜਾਨ ਲਈ ਤੇ ਕਈ ਵਾਹਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਉੱਥੇ ਰਹਿ ਰਹੇ ਲੋਕਾਂ ਦਾ ਮੰਨਣਾ ਹੈ ਕਿ ਐਤਵਾਰ ਨੂੰ ਆਏ ਹੜ੍ਹ ਨੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਪ੍ਰਸ਼ਾਸਨ ਹਾਲਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੜ੍ਹ ਕਾਰਨ ਹੋਏ ਨੁਕਸਾਨ ਦਾ ਵੀ ਅਨੁਮਾਨ ਲਾਇਆ ਜਾ ਰਿਹਾ ਹੈ।
ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਮੁਤਾਬਕ ਮੁਸ਼ਕਲ ਵਿੱਚ ਫਸੇ ਲੋਕਾਂ ਨੂੰ ਜਲ਼ਦੀ ਤੋਂ ਜਲ਼ਦੀ ਰਾਹਤ ਸਮੱਗਰੀ ਮੁਹੱਈਆ ਕਰਾਈ ਜਾ ਰਹੀ ਹੈ।

Share Button

Leave a Reply

Your email address will not be published. Required fields are marked *