Thu. Jun 20th, 2019

ਅਮਰੀਕਾ ‘ਚ ਹੈਰੀ ਢਿੱਲੋਂ ਨੂੰ 22 ਸਾਲ ਦੀ ਕੈਦ

ਅਮਰੀਕਾ ‘ਚ ਹੈਰੀ ਢਿੱਲੋਂ ਨੂੰ 22 ਸਾਲ ਦੀ ਕੈਦ

ਬਰਤਾਨੀਆ ਵਿੱਚ ਭਾਰਤੀ ਮੂਲ ਦੇ ਸੈਨਿਕ ਹੈਰੀ ਢਿੱਲੋਂ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਹੈਰੀ ਨੂੰ ਆਪਣੀ ਪ੍ਰੇਮਿਕਾ ਦੇ ਕਤਲ ਵਿੱਚ ਦੋਸ਼ੀ ਮੰਨਿਆ ਹੈ। ਹੈਰੀ ਉੱਤੇ ਦੋਸ਼ ਸੀ ਕਿ ਉਸ ਨੇ ਨਾਰਥ-ਈਸਟ ਇੰਗਲੈਂਡ ਵਿੱਚ ਲੜਕੀ ਦੇ ਫਲੈਟ ਵਿੱਚ ਦਾਖਲ ਹੋਇਆ ਤੇ ਉਸ ਤੋਂ ਬਾਅਦ ਉਸ ਦਾ ਗਲ਼ਾ ਵੱਢ ਦਿੱਤਾ। ਕਤਲ ਤੋਂ ਪਹਿਲਾਂ ਦੋਵਾਂ ਵਿਚਾਲੇ ਬਹਿਸ ਵੀ ਹੋਈ ਜਿਸ ਨੂੰ ਗੁਆਂਢੀਆਂ ਨੇ ਸੁਣਿਆ ਸੀ।

ਪਿਛਲੇ ਸਾਲ ਅਕਤੂਬਰ ਵਿੱਚ ਹੈਰੀ ਨੇ ਖ਼ੁਦ ਅਦਾਲਤ ਵਿੱਚ ਕਤਲ ਦੀ ਗੱਲ ਮੰਨੀ ਸੀ। 26 ਸਾਲ ਦਾ ਹੈਰੀ ਢਿੱਲੋਂ ਕਤਲ ਤੋਂ ਬਾਅਦ ਆਪਣੀ ਪ੍ਰੇਮਿਕਾ ਐਲਿਸ ਰਗਲਸ ਨੂੰ ਤੋਹਫ਼ੇ ਵਿੱਚ ਮਿਲੇ ਚਾਕਲੇਟ ਤੇ ਹੋਰ ਗਿਫ਼ਟ ਵੀ ਆਪਣੇ ਨਾਲ ਚੁੱਕੇ ਕੇ ਲੈ ਗਿਆ ਸੀ।

ਪੁਲਿਸ ਨੇ ਅਦਾਲਤ ਵਿੱਚ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਹੈਰੀ ਢਿੱਲੋਂ ਨੂੰ ਸੈਨਾ ਵਿੱਚ ਉਸ ਦੇ ਕਮਾਂਡਿੰਗ ਅਫ਼ਸਰ ਨੇ ਵੀ ਲੜਕੀ ਤੋਂ ਦੂਰ ਰਹਿਣ ਲਈ ਆਖਿਆ ਸੀ। ਇਸ ਦੇ ਬਾਵਜੂਦ ਹੈਰੀ ਐਲਿਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਜਿਸ ਦੀ ਬਕਾਇਦਾ ਪੁਲਿਸ ਸ਼ਿਕਾਇਤ ਵੀ ਹੋਈ ਸੀ।

ਐਲਿਸ ਅਨੁਸਾਰ ਹੈਰੀ ਮਨੋਰੋਗ ਤੋਂ ਪੀੜਤ ਸੀ। ਅਫ਼ਗ਼ਾਨਿਸਤਾਨ ਵਿੱਚ ਤਾਇਨਾਤੀ ਦੌਰਾਨ ਹੈਰੀ ਦੀ ਪ੍ਰੇਮਿਕਾ ਨਾਲ ਦੋਸਤੀ ਇੰਟਰਨੈੱਟ ਉੱਤੇ ਹੋਈ ਸੀ।

Leave a Reply

Your email address will not be published. Required fields are marked *

%d bloggers like this: