Sun. Aug 18th, 2019

ਅਮਰੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਦਾਖਲ

ਅਮਰੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਦਾਖਲ

ਵਾਸ਼ਿੰਗਟਨ ਡੀ.ਸੀ. 12 ਅਗਸਤ: ਲੰਘੇ ਦਿਨੀਂ ਅਮਰੀਕਾ ਦੇ ਵਾਸ਼ਿੰਗਟਨ ਡੀਸੀ ‘ਚ ਇੱਕ ਸਿੱਖ ਬਜ਼ੁਰਗ ‘ਤੇ ਨਸਲੀ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਜ਼ੁਰਗ ਦੇ ਘਰ ‘ਚ ਹੀ ਹਮਲਾਵਰਾਂ ਨੇ ਵੜ ਕੇ ਉਸ ‘ਤੇ ਹਮਲਾ ਕੀਤਾ । ਘਟਨਾ ‘ਚ ਬਜ਼ੁਰਗ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ।

ਯੂਨਾਈਟਿਡ ਸਿੱਖਸ ਦੀ ਲੀਗਲ ਟੀਮ ਨੇ ਘਟਨਾ ਦੀ ਰਿਪੋਰਟ ਮਿਲਦਿਆਂ ਹੀ ਬਜ਼ੁਰਗ ਸਿੱਖ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਘਟਨਾ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਮਾਮਲਾ ਨਸਲੀ ਵਿਤਕਰੇ ਦਾ ਲੱਗ ਰਿਹਾ ਹੈ। ਘਟਨਾ ਪਤਾ ਲੱਗਣ ਤੋਂ ਤੁਰੰਤ ਬਾਅਦ ਯੂਨਾਈਟਿਡ ਸਿੱਖਸ ਨੇ ਸਥਾਨਕ ਅਧਿਕਾਰੀਆਂ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੂੰ ਸੂਚਿਤ ਕੀਤਾ। ਪਰਿਵਾਰ ਪੁਲਿਸ ਨਾਲ ਮਿਲ ਕੇ ਦੋਸ਼ੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਿਹਾ ਹੈ।

ਪੀੜਤ ਸਿੱਖ ਬਜ਼ੁਰਗ ਅਤੇ ਉਸ ਦੇ ਪਰਿਵਾਰ ਨੂੰ ਹਸਪਤਾਲ ਵਿਖੇ ਮਿਲਣ ਆਏ ਯੂਨਾਈਟਿਡ ਸਿੱਖਸ ਟਰੱਸਟੀ ਸਰਨਦੀਪ ਸਿੰਘ ਨੇ ਕਿਹਾ ਕਿ, “ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਨਸਾਫ ਦੀ ਵਿਵਸਥਾ ਕੀਤੀ ਜਾਵੇ।” “ਸਾਡੇ ਬਜ਼ੁਰਗ ਸਾਡੀ ਕਮਿਊਨਿਟੀ ਦੇ ਥੰਮ ਹਨ । ਉਨ੍ਹਾਂ ਆਖਿਆ ਕਿ ਬੇਰਹਿਮ ਹਮਲਾਵਰਾਂ ਦਾ ਸ਼ਿਕਾਰ ਹੋਏ ਬਜ਼ੁਰਗ ਜਲਦ ਹੀ ਸਿਹਤਯਾਬ ਹੋਣ।

ਉਨ੍ਹਾਂ ਦੱਸਿਆ ਕਿ ਅਕਤੂਬਰ 2018 ਤੋਂ, ਸਿੱਖ ਬਜ਼ੁਰਗ ਅਤੇ ਉਸਦੇ ਪਰਿਵਾਰ ਨੂੰ ਵਾਲਡਨ ਪਾਮਜ਼ ਹੋਮ ਓਨਰਜ਼ ਐਸੋਸੀਏਸ਼ਨ ਦੁਆਰਾ ਧਮਕੀਆਂ ਮਿਲ ਰਹੀਆਂ ਹਨ ਕਿ ਉਹ ਫਲੋਰੀਡਾ ਦੇ ਓਰਲੈਂਡੋ ਵਿੱਚ ਆਪਣੇ ਰਿਅਲ ਅਸਟੇਟ ਪੋਰਟਫੋਲੀਓ ਤੋਂ 22 ਯੂਨਿਟ ਵੇਚਣ। ਪਰਿਵਾਰ ਦੇ ਅਨੁਸਾਰ ਐਸੋਸੀਏਸ਼ਨ ਦੇ ਮੈਂਬਰਾਂ ਦੁਆਰਾ ਨੋਟ, ਫੋਨ ਕਾਲਾਂ ਅਤੇ ਆਹਮੋ-ਸਾਹਮਣੇ ਧਮਕੀਆਂ ਦਿੱਤੀਆਂ ਗਈਆਂ ਹਨ। ਫਿਲਹਾਲ ਇਹ ਸਾਫ ਨਹੀਂ ਹੈ ਕਿ ਬੇਰਹਿਮੀ ਨਾਲ ਕੁੱਟਮਾਰ ਕਰਨੀ ਉਨ੍ਹਾਂ ਧਮਕੀਆਂ ਨਾਲ ਹੀ ਜੁੜਿਆ ਹੋਇਆ ਹੈ। ਹਾਲਾਂਕਿ ਯੂਨਾਈਟਿਡ ਸਿੱਖਸ ਦੇ ਕਾਨੂੰਨੀ ਵਕੀਲ ਅਧਿਕਾਰੀਆਂ ਨੂੰ ਹਰ ਸੰਭਵ ਕੁਨੈਕਸ਼ਨ ਦੀ ਪੜਚੋਲ ਕਰਨ ਦੀ ਬੇਨਤੀ ਕਰ ਰਹੇ ਹਨ।

ਇਹ ਘਟਨਾ ਕੈਲੀਫੋਰਨੀਆ ਦੇ ਮੋਡੇਸਟੋ ਵਿੱਚ ਹੋਏ ਸਿੱਖ ਗ੍ਰੰਥੀ ‘ਤੇ ਹਮਲੇ ਤੋਂ ਕੁਝ ਹਫਤਿਆਂ ਬਾਅਦ ਹੋਈ ਹੈ।

Leave a Reply

Your email address will not be published. Required fields are marked *

%d bloggers like this: