ਅਮਰੀਕਾ ”ਚ ਸਿੱਖਾਂ ਨੇ ਮਨਾਇਆ ”ਦਸਤਾਰ ਦਿਵਸ”, ਦੱਸੀ ਪੱਗ ਦੀ ਮਹੱਤਤਾ

ss1

ਅਮਰੀਕਾ ”ਚ ਸਿੱਖਾਂ ਨੇ ਮਨਾਇਆ ”ਦਸਤਾਰ ਦਿਵਸ”, ਦੱਸੀ ਪੱਗ ਦੀ ਮਹੱਤਤਾ

ਨਿਊਯਾਰਕ , 8 ਅਪੈਲ (ਰਾਜ ਗੋਗਨਾ) — ਪੰਜਾਬੀ ਜਿੱਥੇ ਵੀ ਜਾਂਦੇ ਹਨ, ਉੱਥੇ ਰੌਣਕਾਂ ਲਾ ਦਿੰਦੇ ਹਨ। ਕਹਿਣ ਦਾ ਭਾਵ ਕਿ ਪੰਜਾਬੀ ਜਿਸ ਮੁਲਕ ‘ਚ ਵੀ ਜਾਣ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ। ਜੇਕਰ ਗੱਲ ਦਸਤਾਰ ਦੀ ਕੀਤੀ ਜਾਵੇ ਤਾਂ ਇਹ ਹਰ ਇਕ ਸਿੱਖ ਦੀ ਸ਼ਾਨ ਹੈ। ਇਸੇ ਸ਼ਾਨ ਨੂੰ ਕਾਇਮ ਰੱਖਦੇ ਹੋਏ ਅਮਰੀਕਾ ‘ਚ ‘ਦਸਤਾਰ ਦਿਵਸ’ ਮਨਾਇਆ ਗਿਆ। ਸ਼ਨੀਵਾਰ ਭਾਵ ਕੱਲ ਵੱਡੀ ਗਿਣਤੀ ‘ਚ ਲੋਕ ਸਿਰਾਂ ‘ਤੇ ਰੰਗ-ਬਿਰੰਗੀਆਂ ਪੱਗਾਂ ਬੰਨ੍ਹੇ ਹੋਏ ਨਜ਼ਰ ਆਏ। ਸਾਰਿਆਂ ਨੇ ਮਿਲ ਕੇ ਟਰਬਨ ਡੇਅ ਯਾਨੀ ਕਿ ਦਸਤਾਰ ਦਿਵਸ ਮਨਾਇਆ।

‘ਟਾਈਮਜ਼ ਸਕੁਆਇਰ ‘ਤੇ ਸਿੱਖਾਂ ਵਲੋਂ ਸਲਾਨਾ ਦਸਤਾਰ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਸਿੱਖ ਆਫ ਨਿਊਯਾਰਕ ਆਰਗੇਨਾਈਜੇਸ਼ਨ’ ਦੇ ਵਰਕਰਾਂ ਵਲੋਂ ਸੈਲਾਨੀ ਦੇ ਸਿਰ ‘ਤੇ ਪੱਗਾਂ ਬੰਨ੍ਹਣ ਅਤੇ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਸਮਾਗਮ ਦੇ ਪਿੱਛੇ ਦਾ ਕਾਰਨ ਦਸਤਾਰ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ। ਇਕ ਆਯੋਜਕ ਗਗਨਦੀਪ ਸਿੰਘ ਨੇ ਕਿਹਾ ਕਿ ਸਿਰ ‘ਤੇ ਦਸਤਾਰ ਸਜਾਉਣ ਵਾਲੇ ਲੋਕ ਸਿੱਖ ਹਨ।

 

Share Button

Leave a Reply

Your email address will not be published. Required fields are marked *