ਅਮਰੀਕਾ ‘ਚ ਸਾਲ 2100 ਤੱਕ ਪਾਣੀ ‘ਚ ਡੁੱਬ ਜਾਣਗੇ 20 ਲੱਖ ਘਰ

ss1

ਅਮਰੀਕਾ ‘ਚ ਸਾਲ 2100 ਤੱਕ ਪਾਣੀ ‘ਚ ਡੁੱਬ ਜਾਣਗੇ 20 ਲੱਖ ਘਰ

ਵਾਸ਼ਿੰਗਟਨ, 26 ਅਗਸਤ, 2016 : ਅਮਰੀਕਾ ‘ਚ ਸਾਲ 2100 ਤੱਕ 20 ਲੱਖ ਘਰ ਪਾਣੀ ਵਿਚ ਡੁੱਬ ਜਾਣਗੇ। ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਨਾਲ ਆਉਣ ਵਾਲੇ ਹੜ•ਾਂ ਵਿਚ ਅਗਲੇ 85 ਸਾਲਾਂ ਵਿਚ 20 ਲੱਖ ਘਰਾਂ ਦੇ ਡੁੱਬਣ ਦੀ ਗੱਲ ਅਮਰੀਕਾ ਦੀ ਰੀਅਲ ਅਸਟੇਟ ਡਾਟਾ ਫਰਮ ਜ਼ਿਲੋ ਨੇ ਆਪਣੀ ਹਾਲ ਹੀ ਵਿਚ ਪੇਸ਼ ਹੋਈ ਖੋਜ ਰਿਪੋਰਟ ਵਿਚ ਕਹੀ ਹੈ। ਰਿਪੋਰਟ ਮੁਤਾਬਕ ਮੈਡੀਲੈਂਡ ਅਤੇ ਵਰਜੀਨੀਆ ਦੇ ਇਕ ਲੱਖ ਤੋਂ ਵੱਧ ਘਰ ਇਸ ਤਬਾਹੀ ਦਾ ਸ਼ਿਕਾਰ ਬਣਨਗੇ।

                  ਕੈਰੋਲੀਨਾ ਦੇ ਸਮੁੰਦਰ ਵਿਚ ਲਗਭਗ 1,40,000 ਘਰ ਡੁੱਬਣਗੇ। ਫਲੋਰੀਡਾ ਵਿਚ ਸਭ ਤੋਂ ਵੱਧ ਬਰਬਾਦੀ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਇੱਥੇ ਔਸਤਨ 8 ਘਰਾਂ ਵਿਚੋਂ ਇਕ ਘਰ ਸਮੁੰਦਰ ਵਿਚ ਡੁੱਬ ਜਾਵੇਗਾ। 2100 ਤੱਕ ਸਮੁੰਦਰ ਦਾ ਪਾਣੀ ਦਾ ਪੱਧਰ 6 ਫੁੱਟ ਤੱਕ ਵਧਣ ਦੀ ਸੰਭਾਵਨਾ ਹੈ। ਇਸ ਸਾਲ ਦੇ ਸ਼ੁਰੂ ਵਿਚ ਹੀ ਵਿਗਿਆਨੀਆਂ ਨੇ ਕਹਿ ਦਿੱਤਾ ਸੀ ਕਿ ਜੇਕਰ ਇਸ ਰਫਤਾਰ ਨਾਲ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ ਹੁੰਦੀ ਰਹੀ ਤਾਂ ਸ਼ਤਾਬਦੀ ਦੇ ਅੰਤ ਤੱਕ ਸਮੁੰਦਰ ਦੇ ਪਾਣੀ ਦਾ ਪੱਧਰ 6 ਫੁੱਟ ਹੋਰ ਵਧ ਜਾਵੇਗਾ। ਗਰੀਨ ਹਾਊਸ ਗੈਸਾਂ ਵਿਚ ਕਮੀ ਕਰਕੇ ਅਤੇ ਹੜ•ਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਉਠਾ ਕੇ ਇਸ ਤਬਾਹੀ ਨਾਲ ਹੋਣ ਵਾਲੇ ਨੁਕਸਾਨ ਨੂੰ ਕੁਝ ਖੇਤਰਾਂ ਵਿਚ ਘੱਟ ਕੀਤਾ ਜਾ ਸਕਦਾ ਹੈ। ਇਸ ਮੁੱਦੇ ਉੱਤੇ ਸਾਰੇ ਵਿਗਿਆਨੀ ਇਕਮਤ ਹਨ। ਇਸ ਨਾਲ ਹੋਣ ਵਾਲੀ ਤਬਾਹੀ ਦੇ ਨੁਕਸਾਨ ਨੂੰ ਘੱਟ ਕਰਨ ਲਈ ਕੁਝ ਸ਼ਹਿਰਾਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

                 ਕੋਲੰਬੀਆ ਯੂਨੀਵਰਸਿਟੀ ਵਿਚ ਸੇਬਿਨ ਸੈਂਟਰ ਫਾਲ ਕਲਾਈਮੇਟ ਚੇਂਜ ਲਾਅ ਦੇ ਡਾਇਰੈਕਟਰ ਮਾਈਕਲ ਜੇਰਾਰਡ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਇਹ ਮੁੱਦਾ ਬੇਹੱਦ ਵੱਡਾ ਬਣਨ ਵਾਲਾ ਹੈ। ਅਸੀਂ ਸਭ ਠੀਕ-ਠੀਕ ਨਹੀਂ ਜਾਣਦੇ ਕਿ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਦੀ ਰਫਤਾਰ ਕੀ ਹੋਵੇਗੀ ਪਰ ਐਨਾ ਜ਼ਰੂਰ ਪਤਾ ਹੈ ਕਿ ਇਹ ਹੋਵੇਗਾ ਅਤੇ ਪਾਣੀ ਦਾ ਪੱਧਰ ਵਧੇਗਾ।

Share Button

Leave a Reply

Your email address will not be published. Required fields are marked *