ਅਮਰੀਕਾ ‘ਚ ਵੱਸਦੇ ਐਨ.ਆਰ.ਆਈ ਸਮਾਜ ਵੱਲੋਂ ਦੀਵਾਨ ਤੇ ਔਲਖ ਦਾ ਸਨਮਾਨ

ਅਮਰੀਕਾ ‘ਚ ਵੱਸਦੇ ਐਨ.ਆਰ.ਆਈ ਸਮਾਜ ਵੱਲੋਂ ਦੀਵਾਨ ਤੇ ਔਲਖ ਦਾ ਸਨਮਾਨ

ਸ਼ਿਕਾਗੋ, 26 ਸਤੰਬਰ (ਰਾਜ ਗੋਗਨਾ): ਅਮਰੀਕਾ ‘ਚ ਐਨ.ਆਰ.ਆਈ ਸਮਾਜ ਵੱਲੋਂ ਕਾਂਗਰਸ ਪਾਰਟੀ ਦੇ ਹੱਕ ‘ਚ ਭਰਵਾਂ ਹੁੰਗਾਰਾ ਭਰਿਆ ਜਾ ਰਿਹਾ ਹੈ। ਜਿਸਦਾ ਇਕ ਹੋਰ ਸਬੂਤ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਸ਼ਿਕਾਗੋ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਵਨ ਦੀਵਾਨ ਤੇ ਇੰਡੀਅਨ ਓਵਰਸੀਜ਼ ਕਾਂਗਰਸ ਕਮੇਟੀ ਕਨੇਡਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਔਲਖ ਦਾ ਐਨ.ਆਰ.ਆਈ ਪਰਮਿੰਦਰ ਵਾਲੀਆ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਨਮਾਨ ਕੀਤਾ ਗਿਆ। ਜਿਨ੍ਹਾਂ ਨੇ ਦੋਵਾਂ ਆਗੂਆਂ ਵੱਲੋਂ ਐਨ.ਆਰ.ਆਈ ਸਮਾਜ ਨੂੰ ਆਪਣੀ ਮਿੱਟੀ ਨਾਲ ਮੁੜ ਜੋੜਨ ਵਾਸਤੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਦੀਵਾਨ ਤੇ ਔਲਖ ਨੇ ਕਿਹਾ ਕਿ ਐਨ.ਆਰ.ਆਈ ਸਮਾਜ ਨੂੰ ਪੰਜਾਬ ਤੋਂ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦਾ ਸੂਬੇ ਤੇ ਇਸਦੀ ਮਿੱਟੀ ਨਾਲ ਨੂੰਹ ਮਾਂਸ ਵਾਲਾ ਰਿਸ਼ਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਐਨ.ਆਰ.ਆਈ ਵਰਗ ਦੇ ਹਿੱਤਾਂ ਲਈ ਬਹੁਤ ਸਾਰੇ ਕੰਮ ਕਰ ਰਹੀ ਹੈ। ਹਾਲੇ ‘ਚ ਅਮਰੀਕਾ ਦੌਰੇ ‘ਤੇ ਪਹੁੰਚੇ ਮੁੱਖ ਮੰਤਰੀ ਨੇ ਇਸ ਦਿਸ਼ਾ ‘ਚ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਹਨ ਅਤੇ ਕਈ ਅਹਿਮ ਸਮਝੌਤਿਆਂ ਨੂੰ ਸਹਿਬੱਧ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਦੀ ਇਹ ਫੇਰੀ ਵਿਦੇਸ਼ਾਂ ‘ਚ ਵੱਸਦੀਆਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਮੁੜ ਆਪਣੇ ਪੰਜਾਬ ਨਾਲ ਜੋੜਨ ਵਾਸਤੇ ਵੀ ਬਹੁਤ ਅਹਿਮ ਸੀ। ਇਸ ਦੌਰਾਨ ਉਨ੍ਹਾਂ ਨੇ ਪਰਮਿੰਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਜੈ ਦੇਵ ਭੱਠਲ, ਬਲਵਿੰਦਰ ਚੱਠਾ, ਹੈੱਪੀ ਹੇਅਰ, ਗੁਰਦੀਪ ਝੱਜ, ਜੋਧ ਸਿੱਧੂ, ਲਾਲੀ ਭੱਠਲ, ਡਾ. ਹਰਜਿੰਦਰ ਖੇੜਾ, ਏ.ਜੇ ਸੰਧੂ ਵੀ ਮੌਜ਼ੂਦ ਰਹੇ।

Share Button

Leave a Reply

Your email address will not be published. Required fields are marked *

%d bloggers like this: