ਅਮਰੀਕਾ ”ਚ ਲਾਪਤਾ ਭਾਰਤੀ ਮੂਲ ਦੇ ਪਰਿਵਾਰ ਦੇ 4 ਮੈਂਬਰਾਂ ”ਚੋਂ 3 ਦੀਆਂ ਲਾਸ਼ਾਂ ਬਰਾਮਦ ਹੋਈਆ

ਅਮਰੀਕਾ ”ਚ ਲਾਪਤਾ ਭਾਰਤੀ ਮੂਲ ਦੇ ਪਰਿਵਾਰ ਦੇ 4 ਮੈਂਬਰਾਂ ”ਚੋਂ 3 ਦੀਆਂ ਲਾਸ਼ਾਂ ਬਰਾਮਦ ਹੋਈਆ

ਕੈਲੀਫੋਰਨੀਆ, 17 ਅਪਰੈਲ ( ਰਾਜ ਗੋਗਨਾ )—ਅਮਰੀਕਾ ਦੇ ਕੈਲੀਫੋਰਨੀਆਂ ਵਿਚ 5 ਅਪ੍ਰੈਲ ਨੂੰ ਲਾਪਤਾ ਹੋਏ ਇਕ ਭਾਰਤੀ ਪਰਿਵਾਰ ਜਿੰਨਾਂ ਦਾ ਪਿਛੋਕੜ ਸੂਰਤ ਗੁਜਰਾਤ ਨਾਲ ਸੀ । 4 ਲੋਕਾਂ ਵਿਚੋਂ 3 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਕ ਹਫਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਜਾਰੀ ਭਾਲ ਤੋਂ ਬਾਅਦ ਅਮਰੀਕੀ ਜਾਂਚ ਟੀਮ ਨੂੰ ਇਹ ਲਾਸ਼ਾਂ ਈਲ ਨਦੀ ਵਿਚੋਂ ਬਰਾਮਦ ਹੋਈਆਂ ਹਨ। ਜਿਨ੍ਹਾਂ ਲੋਕਾਂ ਦੀ ਲਾਸ਼ ਬਰਾਮਦ ਹੋਈ ਹੈ, ਉਨ੍ਹਾਂ ਵਿਚ ਸੰਦੀਪ ਥੋਟਾਪਿੱਲੀ (42 ਸਾਲ), ਉਨ੍ਹਾਂ ਦੀ ਪਤਨੀ ਸੋਮਿਆ ਥੋਟਾਪਿੱਲੀ (38 ਸਾਲ) ਅਤੇ ਬੇਟੀ ਸਾਚੀ ਦਾ ਨਾਂ ਹੈ। ਥੋਟਾਪਿੱਲੀ ਦੇ ਬੇਟੇ ਸਿਧਾਂਤ ਦੀ ਭਾਲ ਅਜੇ ਵੀ ਜਾਰੀ ਹੈ।
ਦੱਸਣਯੋਗ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਵਿਚ ਸੜਕ ਮਾਰਗ ਤੋਂ ਯਾਤਰਾ ਲਈ ਨਿਕਲੇ ਇਕ ਭਾਰਤੀ ਪਰਿਵਾਰ ਦੇ 4 ਮੈਂਬਰ 5 ਅਪ੍ਰੈਲ ਨੂੰ ਲਾਪਤਾ ਹੋ ਗਏ ਸਨ। ਅਧਿਕਾਰੀਆਂ ਦਾ ਮੰਨਣਾ ਸੀ ਕਿ ਭਾਰਤੀ ਪਰਿਵਾਰ ਦੀ ਗੱਡੀ ਹੜ੍ਹ ਦੇ ਪਾਣੀ ਨਾਲ ਨਦੀ ਵਿਚ ਰੁੜ ਗਈ। ਥੋਟਾਪਿੱਲੀ ਪਰਿਵਾਰ ਪੋਰਟਲੈਂਡ, ਓਰੇਗਨ ਤੋਂ ਸੜਕ ਮਾਰਗ ਜ਼ਰੀਏ ਦੱਖਣੀ ਕੈਲੀਫੋਨੀਆ ਸ਼ਹਿਰ ਵੈਲੇਂਸ਼ੀਆ ਪਰਤ ਰਹੇ ਸਨ। ਉਹ ਸੈਨ ਜੋਸ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਰੁੱਕਣ ਵਾਲੇ ਸਨ।
ਫੇਸਬੁੱਕ ‘ਤੇ ਪਾਏ ਗਏ ਨੋਟਿਸ ਵਿਚ ਕਿਹਾ ਗਿਆ ਸੀ ਕਿ ਰਿਸ਼ਤੇਦਾਰਾਂ ਨੇ ਸੰਦੀਪ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਖਰੀ ਵਾਰ ਵੀਰਵਾਰ ਨੂੰ ਗੱਲ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਜਦੋਂ ਉਹ ਉਨ੍ਹਾਂ ਦੇ ਘਰ ਨਹੀਂ ਗਏ ਤਾਂ ਹਫਤੇ ਦੇ ਅੰਤ ਵਿਚ ਉਨ੍ਹਾਂ ਨੇ ਥੋਟਾਪਿੱਲੀ ਪਰਿਵਾਰ ਦੇ ਮੈਂਬਰਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਥੋਟਾਪਿੱਲੀ ਪਰਿਵਾਰ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਪੋਸਟਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਸਨ, ਤਾਂ ਕਿ ਕਿਤੇ ਵੀ ਕਿਸੇ ਨੇ ਉਨ੍ਹਾਂ ਦੇਖਿਆ ਹੈ ਹੋਵੇ ਤਾਂ ਉਨ੍ਹਾਂ ਨੂੰ ਸੂਚਨਾ ਮਿਲ ਸਕੇ।

Share Button

Leave a Reply

Your email address will not be published. Required fields are marked *

%d bloggers like this: