Thu. Jul 11th, 2019

ਅਮਰੀਕਾ ‘ਚ ਭਾਰਤੀ ਮੂਲ ਦੇ ਊਬਰ ਡਰਾਈਵਰ ਨੂੰ ਕਿਡਨੈਪਿੰਗ ਕੇਸ ‘ਚ ਹੋਈ 3 ਸਾਲ ਦੀ ਸਜ਼ਾ ਤੇ ਭਾਰੀ ਜ਼ੁਰਮਾਨਾ

ਅਮਰੀਕਾ ‘ਚ ਭਾਰਤੀ ਮੂਲ ਦੇ ਊਬਰ ਡਰਾਈਵਰ ਨੂੰ ਕਿਡਨੈਪਿੰਗ ਕੇਸ ‘ਚ ਹੋਈ 3 ਸਾਲ ਦੀ ਸਜ਼ਾ ਤੇ ਭਾਰੀ ਜ਼ੁਰਮਾਨਾ

ਨਿਊਯਾਰਕ, 28 ਜੂਨ: ਅਮਰੀਕਾ ਦੇ ਨਿਯੂਾਰਕ ਵਾਸੀ 25 ਸਾਲਾ ਊਬਰ ਡਰਾਈਵਰ ਭਾਰਤੀ ਨੂੰ ਫੀਮੇਲ ਯਾਤਰੀ ਨੂੰ ਕਿਡਨੈਪ ਕਰ ਸੁੰਨਸਾਨ ਜਗ੍ਹਾ ਉਤਾਰਨ ਦੇ ਦੋਸ਼ ਹੇਠ ਤਿੰਨ ਸਾਲ ਦੀ ਸਜ਼ਾ ਤੇ 3 ਹਜ਼ਾਰ ਡਾਲਰ ਦੀ ਪੈਨਲਟੀ ਲਾਈ ਗਈ ਹੈ।

ਵਿਦੇਸੀ ਮੀਡੀਆ ਅਨੁਸਾਰ ਹਰਬੀਰ ਪਰਮਾਰ ਨਾਮੀ ਭਾਰਤੀ ਨੂੰ ਇਸੇ ਸਾਲ ਦੇ ਮਾਰਚ ਮਹੀਨੇ ‘ਚ ਦੋਸ਼ੀ ਠਹਿਰਾਇਆ ਗਿਆ ਸੀ। ਊਬਰ ਡਰਾਈਵਰ ਨੇ 2018 ‘ਚ ਇੱਕ ਲੇਡੀ ਯਾਤਰੀ ਨੂੰ ਉਸਦੇ ਦੱਸੇ ਟਿਕਾਣੇ ‘ਤੇ ਉਤਾਰਨ ਦੀ ਬਜਾਏ ਕਿਸੇ ਗਲਤ ਸੁੰਨਸਾਨ ਜਗ੍ਹਾ ‘ਤੇ ਉਤਾਰ ਦਿੱਤਾ। ਉਸ ਔਰਤ ਦੇ ਲੱਖ ਕਹਿਣ ‘ਤੇ ਵੀ ਡਰਾਈਵਰ ਨਾ ਮੰਨਿਆ ਤੇ ਉਸਨੂੰ ਇਕੱਲੀ ਨੂੰ ਸੁੰਨਸਾਨ ਜਗ੍ਹਾ ‘ਤੇ ਹੀ ਛੱਡ ਕੇ ਚਲਾ ਗਿਆ। ਇੰਨਾ ਹੀ ਨਹੀਂ, ਔਰਤ ਜਦੋਂ ਕਾਰ ‘ਚ ਸੌਂ ਗਈ ਤਾਂ ਡਰਾਈਵਰ ਨੇ ਚਲਾਕੀ ਨਾਲ ਗਲਤ ਅਡ੍ਰੈੱਸ ਭਰ ਕੇ ਜਾਣ ਬੁੱਝ ਕੇ ਔਰਤ ਨੂੰ ਸੁੰਨਸਾਨ ਜਗ੍ਹਾ ਉਤਾਰਿਆ।

ਇਹ ਵੀ ਦੱਸਿਆ ਗਿਆ ਹੈ ਕਿ ਸਾਲ 2016 ‘ਚ ਹਰਬੀਰ ਪਰਮਾਰ ਨਾਮੀ ਇਸ ਡਰਾਈਵਰ ਨੇ ਊਬਰ ਦੇ ਗ੍ਰਾਹਕਾਂ ਨੂੰ ਗਲਤ ਜਾਣਕਾਰੀ ਭੇਜੀ ਜਿਸ ਲਈ ਉਸਨੇ ਊਬਰ ਦੀ ਐਪਲੀਕੇਸ਼ਨ ਦੀ ਵਰਤੋਂ ਕੀਤੀ।

Leave a Reply

Your email address will not be published. Required fields are marked *

%d bloggers like this: