ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਕਾਤਲ ਗ੍ਰਿਫਤਾਰ 

ss1

ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਕਾਤਲ ਗ੍ਰਿਫਤਾਰ

image2.jpeg
ਕਾਤਲ ਅੰਮਿਤਰਾਜ ਸਿੰਘ ਅਟਵਾਲ ਦੀ ਫ਼ਾਈਲ ਫੋਟੋ

ਫਰਿਜ਼ਨੋ,( ਕੈਲੀਫੋਰਨੀਆ)-ਬੀਤੇ ਦਿਨੀਂ ਅਮਰੀਕਾ ‘ਚ ਫਰਿਜ਼ਨੋ ਦੇ ਨੇੜਲੇ ਸ਼ਹਿਰ ਮਡੇਰਾ ਦੇ  ਗੈਸ ਸਟੇਸ਼ਨ ਨਾਲ ਸਥਿਤ ਸਟੋਰ ਤੇ ਬਤੋਰ ਕੰਮ ਕਰਦੇ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ ਨੂੰ ਗੋਲੀਆਂ ਮਾਰ ਕੇ ਮੋਕੇ ਤੇ ਹੀ ਮਾਰਨ ਦੇ ਦੋਸ਼ ‘ਚ ਸਥਾਨਕ ਪੁਲਿਸ ਨੇ ਇਕ ਪੰਜਾਬੀ ਮੂਲ ਦੇ 22 ਸਾਲਾ ਨੋਜਵਾਨ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕੀਤਾ ਹੈ। ਜੋ ਮਡਿੱਸਟੋ ਦਾਨਿਵਾਸੀ ਹੈ ਜਿਸ ਦਾ ਨਾਂ ਅੰਮ੍ਰਿਤਰਾਜ ਸਿੰਘ ਅਟਵਾਲ ਹੈ।ਜਿਸ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਸਥਾਨਕ ਜੇਲ ਚ’ ਨਜ਼ਰਬੰਦ ਹੈ।ਪੁਲਿਸ ਨੇ ਦੋਸ਼ੀ ਦੀ ਕਾਰ ਵਿੱਚੋਂ ਵਰਤਿਆਂ ਗਿਆ ਰਿਵਾਲਵਰ ਵੀ ਬਰਾਬਦ ਕੀਤਾ ਹੈ ਪੁਲਿਸ ਨੇ ਇਸ ਕੇਸ ਨੂੰ ਆਪਸੀ ਰਜਿਸ ਦੀ ਨਜ਼ਰ ਨਾਲ ਦਸ਼ਿਆ ਕਿਉਂਕਿ ਮਰਨ ਵਾਲਾ ਨੋਜਵਾਨ ਵੀ ਪੰਜਾਬੀ ਸੀ ਅਤੇ ਉਸਦਾ ਕਾਤਲ ਵੀ ਪੰਜਾਬੀ ਹੈ ਜਿਸ ਨੇ ਮੂੰਹ ਤੇ ਮਸ਼ਕ ਪਹਿਣ ਕੇ ਨਗਦੀ ਅਤੇ ਸਿਗਰਟਾਂ ਦੇ ਕਾਰਟੂਨ ਚੋਰੀ ਕਰਕੇ ਉਸ ਨੂੰ ਗੋਲ਼ੀਆਂ ਮਾਰ ਕੇ ਮੋਕੇ ਤੇ ਹੀ ਮੋਤ ਦੇ ਘਾਟ ਉਤਾਰ ਦਿੱਤਾ ਸੀ।ਜਿਸ ਦਾ ਫਗਵਾੜਾ ਨਜ਼ਦੀਕ ਪਿੰਡ ਖੋਥੜਾ ਸੀ ।

 

Share Button

Leave a Reply

Your email address will not be published. Required fields are marked *