Wed. Jul 17th, 2019

ਅਮਰੀਕਾ ‘ਚ ਨਡਾਲਾ ਦਾ ਜ਼ਖਮੀ ਪੰਜਾਬੀ ਨੇ ਤੋੜਿਆ ਦਮ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਅਮਰੀਕਾ ‘ਚ ਨਡਾਲਾ ਦਾ ਜ਼ਖਮੀ ਪੰਜਾਬੀ ਨੇ ਤੋੜਿਆ ਦਮ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਨਿੳੂਯਾਰਕ, 23 ਮੲੀ ( ਰਾਜ ਗੋਗਨਾ )— ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਵਿਖੇ ਬੀਤੇ ਦਿਨੀ ਇਕ ਕਾਲੇ ਮੂਲ ਦੇ ਵਿਅਕਤੀ ਵਲੋ ਗੋਲੀ ਮਾਰ ਕੇ ਗੰਭੀਰ ਰੂਪ ਚ’ ਜ਼ਖਮੀ ਪੰਜਾਬੀ ਵਿਅਕਤੀ ਜਸਪ੍ਰੀਤ ਸਿੰਘ ਉੱਪਲ ਨੇ ਦਮ ਤੋੜ ਦਿੱਤਾ ਹੈ। ਉਹ ਲਗਭਗ 10 ਦਿਨਾਂ ਤੋਂ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਿਹਾ ਸੀ। ਉਹ ਪੰਜਾਬ ਤੋਂ ਨਡਾਲਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ 10 ਮਈ, 2018 ਨੂੰ ਜਸਪ੍ਰੀਤ ਸਿੰਘ ਉੱਪਲ ਪੁੱਤਰ ਸਵ:ਮੇਵਾ ਸਿੰਘ ਨੂੰ ਇਕ ਕਾਲੇ ਮੂਲ ਦੇ ਵਿਅਕਤੀ ਨੇ ਗੋਲੀ ਮਾਰ ਦਿੱਤੀਸੀ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਸਪ੍ਰੀਤ ਸਿੰਘ ਤਕਰੀਬਨ 8 ਸਾਲਾਂ ਤੋਂ ਆਪਣੀ ਪਤਨੀ, 2 ਲੜਕੇ ਅਤੇ 2 ਲੜਕੀਆਂ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ। ਹਮਿੰਲਟਨ ਪੁਲਸ ਨੇ ਬਰੋਡਰਿਕ ਮਲਿਕ ਨਾਂ ਦੇ ਕਾਲੇ ਵਿਅਕਤੀ ਨੂੰ ਇਸ ਮਾਮਲੇ ਵਿੱਚ ਹਿਰਾਸਤ ‘ਚ ਲੈ ਕੇ ਜੇਲ ਭੇਜ ਦਿੱਤਾ ਹੈ। ਜਸਪ੍ਰੀਤ ਦੇ ਜ਼ਖਮੀ ਹੋਣ ਦੀ ਖਬਰ ਸੁਣਦਿਆਂ ਹੀ ਉਸ ਦੇ ਮਾਤਾ ਜੀ ਅਮਰੀਕਾ ਪਹੁੰਚੇ ਹੋੲੇ ਹਨ ਅਤੇ ੳੁਸ ਦੀ ਪਤਨੀ ਸਮੇਤ ਪਰਿਵਾਰ ਗਹਿਰੇ ਸਦਮੇ ਵਿੱਚ ਹਨ।ਜਸਪ੍ਰੀਤ ਦਾ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇਗਾ।
ਜਸਪ੍ਰੀਤ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਪੂਰਥਲਾ ਦੇ ਕਸਬਾ ਨਡਾਲੇ ਲਾਗੇ ਪੈਂਦੇ ਪਿੰਡ ਪਸੀਏਵਾਲ ਦਾ ਦੋਹਤਰਾ ਸੀ। ਦੱਸਣਯੋਗ ਹੈ ਕਿ ਜਸਪ੍ਰੀਤ ਦੇ ਪਿਤਾ ਮੇਵਾ ਸਿੰਘ ਜੋ ਸਾਬਕਾ ਫੌਜੀ ਸਨ, ਦੀ ਮੌਤ ਤਿੰਨ ਕੁ ਸਾਲ ਪਹਿਲਾਂ ਕਰਤਾਰਪੁਰ ਨੇੜੇ ਮੋਟਰਸਾਈਕਲ ਹਾਦਸੇ ‘ਚ ਹੋ ਗਈ ਸੀ। ਉਹ ਵੀ ਆਪਣੇ ਮਾਂ-ਪਿਓ ਦੇ ਇਕੱਲੇ ਪੁੱਤਰ ਸਨ। ਇਸ ਸਮੇਂ ਪਰਿਵਾਰ ਡੂੰਘੇ ਸਦਮੇ ‘ਚ ਹੈ। ਭਾਰਤੀ ਮੂਲ ਦੇ ਸਮੂੰਹ ਭਾਈਚਾਰੇ ‘ਚ ਭਾਰੀ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *

%d bloggers like this: