ਅਮਰੀਕਾ ਚ’ ਦੋ ਟਰੱਕਾ ਦੀ ਟੱਕਰ ਹੋ ਜਾਣ ਤੇ’ ਪਿੰਡ ਨੰਗਲ ਲੁਬਾਣਾ ਦੇ ਨੋਜਵਾਨ ਡਰਾੲੀਵਰ ਅਮਨਪਰੀਤ ਦੀ ਮੌਤ 

ss1

ਅਮਰੀਕਾ ਚ’ ਦੋ ਟਰੱਕਾ ਦੀ ਟੱਕਰ ਹੋ ਜਾਣ ਤੇ’ ਪਿੰਡ ਨੰਗਲ ਲੁਬਾਣਾ ਦੇ ਨੋਜਵਾਨ ਡਰਾੲੀਵਰ ਅਮਨਪਰੀਤ ਦੀ ਮੌਤ

ਨਿੳੂਯਾਰਕ, 19 ਮੲੀ (ਰਾਜ ਗੋਗਨਾ): ਬੀਤੀ ਰਾਤ ਕੈਲੀਫੋਰਨੀਅਾ ਸੂਬੇ ਦੇ ਸ਼ਹਿਰ  ਫਰਿਜ਼ਨੋ ਦੇ ਨਿਵਾਸੀ ਅਮਨਪ੍ਰੀਤ ਸਿੰਘ (25) ਸਾਲ ਰਾਤ ਨੂੰ ਹਾਈਵੇਅ 58 ਤੇ ਤਕਰੀਬਨ ਬੇਕਰਸਫੀਲਡ ਤੋਂ 100 ਮੀਲ ਈਸਟ ਸਾਈਡ ਤੇ ਟਰੱਕ ਲੈ ਕੇ ਜਾ ਰਿਹਾ ਸੀ ਜੋ ਦੁਰਘਟਨਾ ਦਾ ਸ਼ਿਕਾਰ ਹੋ ਗਿਅਾ ।ਪਤਾ ਲੱਗਾ ਹੈ  ਕਿ ਅਮਨਪ੍ਰੀਤ ਸਿੰਘ (25 ) ਤੇ ਕੁਲਵਿੰਦਰ ਸਿੰਘ (32) ਦੋਨੇ ਨੋਜਵਾਨ  ਟੀਮ ਡਰਾਈਵਰ ਦੇ ਤੌਰ ਤੇ ਚੱਲਦੇ ਸਨ ਵੀਰਵਾਰ ਦੀ ਰਾਤ ਨੂੰ ਅਮਨਪ੍ਰੀਤ ਟਰੱਕ ਚਲਾ ਰਿਹਾ ਸੀ ਤੇ ਕੁਲਵਿੰਦਰ ਸਿੰਘ ਸਲੀਪਰ ਵਿੱਚ ਸੌਅ ਰਿਹਾ ਸੀ ਤਦ ਤਕਰੀਬਨ ਸਵੇਰ ਦੇ 3.30 ਵਜੇ ਅਮਨਪ੍ਰੀਤ ਤੋਂ ਟਰੱਕ ਦੂਸਰੇ ਪਾਸੇ ਆਉਂਦੀਆਂ ਲਾਈਨਾਂ ਵਿੱਚ ਚਲਾ ਗਿਆ ਤੇ ਦੂਜੇ ਪਾਸੇ ਆਉਦੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ,ਅਤੇ ੳੁਸ ਦੀ ਮੌਕੇਤੇ ਹੀ ਮੌਤ ਹੋ ਗੲੀ ਜਿੱਥੇ ਐਕਸੀਡੈਂਟ ਹੋਇਆ ਓਥੇ ਹਾਈਵੇਅ 58 ਸਿੰਗਲ ਰੋਡ ਹੈ। ਐਕਸੀਡੈਂਟ ਵਿੱਚ ਜਿੱਥੇ ਅਮਨਪ੍ਰੀਤ ਦੀ ਮੌਤ ਹੋ ਗਈ ਜਦ ਕਿ ਕੁਲਵਿੰਦਰ ਸਿੰਘ ਬਹੁਤ ਹੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ  ਨੂੰ ਹੈਲੀਕਾਪਟਰ ਰਾਹੀਂ ਲੋਮਾਂ ਲਿੰਡਾ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆਂ ਗਿਆ ਹੈ।
ਦੂਸਰੇ ਟਰੱਕ ਦੇ ਡ੍ਰਾਈਵਰ ਦੇ ਵੀ ਗੰਭੀਰ ਸੱਟਾਂ ਲੱਗੀਅਾ ਜੋ  ਬਾਰਸਟੋ ਮੈਡੀਕਲ ਸੈਂਟਰ ਵਿੱਚ ਜੇਰੇ ਇਲਾਜ ਹੈ। ਮ੍ਰਿਤਕ ਅਮਨਪ੍ਰੀਤ ਤਕਰੀਬਨ ਚਾਰ ਸਾਲ ਪਹਿਲਾਂ ਅਮਰੀਕਾ ਆਇਆ ਸੀ ਉਹ ਦੋ ਭੈਂਣਾ ਦਾ ਇਕਲੌਤਾ ਭਰਾ ਸੀ ਉਹ ਪੰਜਾਬ  ਦੇ ਹਲਕਾ ਭੁਲੱਥ ਵਿਚ ਪੈਂਦੇ ਪਿੰਡ ਨੰਗਲ ਲੁਬਾਣਾ ਦਾ ਵਸਨੀਕ ਸੀ। ਹਾਲੇ ਕੁਝ ਦੇਰ ਪਹਿਲਾਂ ਹੀ ਉਹਨੂੰ ਅਮਰੀਕਾ ਵਿੱਚ ਵਰਕ ਪਰਮਿਟ ਮਿਲਿਆ ਸੀ ਤੇ ਓਹ ਇੰਡੀਆਨਾ ਸਟੇਟ ਤੋਂ ਕੈਲੀਫੋਰਨੀਆੰ ਤੋਂ ਟਰੱਕ ਚਲਾਉਣ ਲੱਗਿਆ ਸੀ ਦੂਸਰਾ ਜਖਮੀ ਕੁਲਵਿੰਦਰ ਸਿੰਘ ਦਸੂਹਾ ਇਲਾਕੇ ਨਾਲ ਸਬੰਧਤ ਹੈ।
Share Button

Leave a Reply

Your email address will not be published. Required fields are marked *