ਅਮਰੀਕਾ ‘ਚ ਖਾਲਸੇ ਦਾ ਡੰਕਾ

ss1

ਅਮਰੀਕਾ ‘ਚ ਖਾਲਸੇ ਦਾ ਡੰਕਾ

ਅਮਰੀਕਾ 'ਚ ਖਾਲਸੇ ਦਾ ਡੰਕਾ

ਵਾਸ਼ਿੰਗਟਨ: ‘Sikh Riders of America’ ਵੱਲੋਂ ਅਮਰੀਕਾ ਦੀਆਂ ਸੜਕਾਂ ਤੇ ਬਾਈਕਸ ਜ਼ਰੀਏ ਨਿਸ਼ਕਾਮ ਸੇਵਾ ਕਰਕੇ ਸਿੱਖੀ ਦੇ ਮੂਲ ਸਿਧਾਂਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਦਾ ਮਕਸਦ ਹੈ ਸਿੱਖਾਂ ਦੇ ਅਸਲ ਕਿਰਦਾਰ ਤੋਂ ਵਿਦੇਸ਼ੀ ਲੋਕ ਜਾਣੂ ਹੋਣ ਤੇ ਸਰਬੱਤ ਦੇ ਭਲੇ ਦੇ ਧਾਰਨੀ ਸਿੱਖਾਂ ਦੀਆਂ ਦਰਪੇਸ਼ ਮੁਸ਼ਕਲਾਂ ਘਟ ਸਕਣ।

ਸੰਸਥਾ ਦੇ ਸੇਵਕਾਂ ਵੱਲੋਂ ਲੋੜਵੰਦਾਂ ਲਈ ਫੰਡ ਇਕੱਠੇ ਕਰਨਾ, ਰੋਟੀ, ਕੱਪੜਾ ਮਕਾਨ ਆਦਿ ਦੀਆਂ ਮੂਲ ਲੋੜਾਂ ਜਿੱਥੇ ਵੀ ਲੋੜ ਹੋਵੇ ਮੁਹੱਈਆ ਕਰਵਾਉਣੀਆਂ, ਬਿਮਾਰਾਂ ਦੀ ਸੇਵਾ, ਸੜਕਾਂ ਦੀ ਸਫਾਈ ਆਦਿ ਕੰਮ ਮੁੱਖ ਤੌਰ ‘ਤੇ ਕੀਤੇ ਜਾ ਰਹੇ ਹਨ। ਵਿਦੇਸ਼ੀ ਧਰਤੀ ‘ਤੇ ਵੱਸਣ ਵਾਲੇ ਬਹੁਗਿਣਤੀ ਭਾਰਤੀਆਂ ਦੀ ਗੱਲ ਕਰੀਏ ਤਾਂ ਇਹ ਪੰਜਾਬੀ ਜਾਂ ਸਿੱਖ ਭਾਰਤੀ ਹਨ ਜੋ ਦੁਨੀਆ ਦੇ ਹਰ ਕੋਨੇ ਵਿੱਚ ਵਸੇ ਹੋਏ ਹਨ।

ਵਿਦੇਸ਼ਾਂ ਦੀ ਆਰਥਿਕਤਾ ਚ ਹਿੱਸਾ ਪਾਉਣ ਵਾਲੇ ਸਿੱਖ ਭਾਈਚਾਰੇ ਨੂੰ ਹਾਲੇ ਤੱਕ ਆਪਣੀ ਅਸਲ ਪਛਾਣ ਦਰਸਾਉਣ ਲਈ ਜੂਝਣਾ ਪੈ ਰਿਹਾ ਹੈ। ਸਿੱਖ ਕੌਮ ਦੇ ਸਰਬਸਾਂਝੀਵਾਲਤਾ ਤੇ ਮਨੁੱਖਤਾ ਦੇ ਭਲੇ ਵਾਲੇ ਸਰਬ ਸਾਂਝਾ ਧਰਮ ਹੋਣ ਦੇ ਹੋਕੇ ਲਈ ਵਿਦੇਸ਼ੀ ਸਿੱਖਾਂ ਵੱਲੋਂ ਬਹੁਤ ਉਪਰਾਲੇ ਕੀਤੇ ਜਾਂਦੇ ਹਨ।

ਅਮਰੀਕਾ ਦੇ ਓਕ ਕ੍ਰੀਕ ਗੁਰਦੁਆਰੇ ਵਿੱਚ ਹੋਏ ਹਮਲੇ ਨਾਲ ਦੁਨੀਆ ਭਰ ਵਿੱਚ ਵੱਸਦੇ ਸਿੱਖ ਹਿਰਦੇ ਵਲੂੰਧਰੇ ਗਏ ਸਨ। ਇਸ ਤੋਂ ਬਾਅਦ ਅਮਰੀਕੀ ਸਿੱਖਾਂ ਨੇ sikh Riders of America ਨਾਂ ਦੀ ਜਥੇਬੰਦੀ ਬਣਾਈ ਹੈ ਜੋ ਬਾਈਕਾਂ ਤੇ ਸਵਾਰ ਹੋ ਅਮਰੀਕਾ ਦੀਆਂ ਸੜਕਾਂ ਤੇ ਘੁੰਮਦੇ ਹੋਏ ਲੋੜਵੰਦਾਂ ਲਈ ਫੰਡ ਇਕੱਠੇ ਕਰਕੇ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬੇਘਰਿਆਂ ਨੂੰ ਖਾਣਾ ਖਵਾਉਣ ਦੀ ਨਿਸ਼ਕਾਮ ਸੇਵਾ ਤੇ ਹਾਈਵੇਜ਼ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ। ਦੋ ਸਾਲਾਂ ਵਿੱਚ ਇਸ ਸਮਾਜ ਸੇਵੀ ਸੰਸਥਾ 44,500 ਡਾਲਰ ਦੀ ਸੇਵਾ ਕਰ ਚੁੱਕੀ ਹੈ।

ਸੰਸਥਾ ਦਾ ਮਕਸਦ ਵੱਖ-ਵੱਖ ਭਾਈਚਾਰਿਆਂ ਵਿੱਚ ਆਪਸੀ ਸਾਂਝ ਵਧਾਉਣੀ ਤੇ ਸਿੱਖੀ ਦੇ basic ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੇ ਸੇਵਾ ਦੇ ਸਿਧਾਂਤਾਂ ਤੋਂ ਜਾਗਰੂਕ ਕਰਵਾਉਣਾ ਹੈ।

Share Button

Leave a Reply

Your email address will not be published. Required fields are marked *