ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਅਮਰੀਕਾ ‘ਚ ਖ਼ਾਲਸਾ ਸਾਜਨਾ ਦਿਵਸ ਨੂੰ “ਨੈਸ਼ਨਲ ਸਿੱਖ ਡੇਅ” ਵਜੋਂ ਮਿਲ਼ੀ ਮਾਨਤਾ

ਅਮਰੀਕਾ ‘ਚ ਖ਼ਾਲਸਾ ਸਾਜਨਾ ਦਿਵਸ ਨੂੰ “ਨੈਸ਼ਨਲ ਸਿੱਖ ਡੇਅ” ਵਜੋਂ ਮਿਲ਼ੀ ਮਾਨਤਾ
ਕੈਨੇਕਟਿਕਟ ਜਨਰਲ ਅਸੰਬਲੀ, ਯੂ ਸ ਕਾਂਗਰਸ ਅਤੇ ਯੂ ਸ ਸੈਨੇਟ ਨੇ ਅਪ੍ਰੈਲ 14 ਨੂੰ “ਨੈਸ਼ਨਲ ਸਿੱਖ ਡੇ” ਵਜੋਂ ਦਿੱਤੀ ਮਾਨਤਾ

ਕੈਨੇਕਟਿਕਟ ਦੇ ਜਨਰਲ ਅਸੰਬਲੀ ਮੈਂਬਰ ਜਿੱਥੇ ਵਿਸਾਖੀ ਦੇ ਪ੍ਰੋਗਰਾਮ ਤੇ ਗੁਰਦਵਾਰਾ ਸੱਚਖੰਡ ਦਰਬਾਰ ਹੰਮਡੇਨ ਵਿਖੇ ਸ਼ਾਮਿਲ ਹੋਏ ਤੇ ਸਿੱਖਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕਿੱਤਾ ਉੱਥੇ ਅਪ੍ਰੈਲ 14 ਨੂੰ “ਨੈਸ਼ਨਲ ਸਿੱਖ ਡੇ ” ਵਜੋਂ ਮਨਾਉਣ ਦਾ ਵੀ ਐਲਾਨ ਕੀਤਾ| ਸਵਰਨਜੀਤ ਸਿੰਘ ਖ਼ਾਲਸਾ ਮੈਂਬਰ ਨੋਰਵਿੱਚ ਪਲਾਨਿੰਗ ਬੋਰਡ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਉੱਤੇ ਕੋਸ਼ਿਸ਼ ਕਰ ਰਹੇ ਸਨ ਤੇ ਪਹਿਲਾ ਓਹਨਾ ਨੇ ਦੋ ਸਾਲ ਪਹਿਲਾ ਕੈਨੇਕਟਿਕਟ ਦੇ ਪੰਜ ਸ਼ਹਿਰਾਂ ਤੋਂ ਇਸ ਨੂੰ ਮਾਨਤਾ ਦਵਾਈ ਜਿਸ ਵਿਚ ਨੋਰਵਿੱਚ ,ਨੋਰਵਾਲਕ ,ਵੈਸਟ ਹਾਰ੍ਟਫਰ੍ਡ ,ਸਥਿਨਗਤਨ,ਹੰਮਡੇਨ ਸ਼ਾਮਿਲ ਸਨ |

ਖ਼ਾਲਸਾ ਨੇ ਇਹ ਵੀ ਸਾਫ਼ ਕਿੱਤਾ ਕਿ ਓਹਨਾ ਨੇ ਪਿਛਲੇ ਸਾਲ ਵਿਸਾਖੀ ਨੂੰ ਮਾਨਤਾ ਦਵਾਉਂਨ ਲਈ ਕੈਨੇਕਟਿਕਟ ਦੇ ਯੂ ਸ ਸੈਨੇਟਰ ਕ੍ਰਿਸ ਮੁਰਫੀ ਤੋਂ ਅਮਰੀਕਾ ਦੀ ਸੈਨੇਟ ਵਿਚ ਵੀ ਸੈਨੇਟ ਰੇਸੋਲੂਸ਼ 469 ਦਾ ਮਤਾ ਵੀ ਪਵਾਇਆ ਸੀ | ਇਸ ਸਾਲ ਸੈਨੇਟਰ ਮੁਰਫੀ ਨੇ ਆਪਣੀ ਚਿੱਠੀ ਚ ਜਿੱਥੇ ਕੈਨੇਕਟਿਕਟ ਦੇ ਸਿੱਖਾਂ ਨੂੰ ਵਿਸਾਖੀ ਦੀਆ ਵਧਾਇਆ ਦਿੱਤੀਆਂ ਓਥੇ ਇਸ ਨੂੰ “ਮੱਤਾਂ ਸਿੱਖ ਡੇ” ਕਹਿ ਕੇ ਸੰਬੋਧਨ ਕਿੱਤਾ| ਅਮਰੀਕਾ ਦੇ ਕਾਂਗਰਸ ਮੈਨ ਜੋਅ ਕੋਟਨੀ ਨੇ ਵੀ ਜਿੱਥੇ ਪਿਛਲੇ ਸਾਲਾਂ ਚ ਵਿਸਾਖੀ ਨੂੰ ਅਮਰੀਕਾ ਦੀ ਕਾਂਗਰਸ ਚ ਮਾਨਤਾ ਦਵਾਈ ਉੱਥੇ ਇਸ ਸਾਲ ਖ਼ਾਲਸਾ ਸਾਜਨਾ ਦਿਵਸ ਨੂੰ “ਨੈਸ਼ਨਲ ਸਿੱਖ ਡੇ” ਵਜੋਂ ਘੋਸ਼ਿਤ ਕਿੱਤਾ |

ਓਹਨਾ ਦੱਸਿਆ ਕਿ ਹੁਣ ਅਗਲੇ ਸਾਲ ਸਿੱਖ ਸੰਗਤਾਂ ਤੇ ਸਹਿਯੋਗ ਨਾਲ ਅੱਸੀ ਇਸ ਨੂੰ ਬਿੱਲ ਦਾ ਰੂਪ ਦੇ ਕੇ ਕਾਨੂੰਨ ਬਣਾਉਣ ਬਾਰੇ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਗੇ ਜਿਵੇਂ ਨਵੰਬਰ 1 ਨੂੰ ਹਰ ਸਾਲ “ਸਿੱਖ ਗੈਨੋਸਾਇਡ ਰਾਮੇਮ੍ਬਰੰਸ” ਵਜੋਂ ਮਨਾਉਣ ਦਾ ਕਾਨੂੰਨ ਬਣਿਆ ਹੈ ਉਸ ਤਰ੍ਹਾਂ ਅਪ੍ਰੈਲ 14 ਨੂੰ ਹਰ ਸਾਲ “ਨੈਸ਼ਨਲ ਸਿੱਖ ਡੇ” ਵਜੋਂ ਮਨਾਉਣ ਦਾ ਕਾਨੂੰਨ ਬਣਾਉਣ ਦਾ ਉਪਰਾਲਾ ਕਰਾਂਗੇ| ਓਹਨਾ ਸਟੇਟ ਸੈਨੇਟਰ ਕੈਥੀ ਓਸਟੇਨ ,ਕੇਵਿਨ ਰਯਾਨ ,ਡਗ ਡੇਪਿਸਕੀ ,ਇੱਮੀਤ ਰੈਲੀ,ਸਾਊਦ ਅਨਵਰ ਆਦਿ ਹੋਰ ਅਸੰਬਲੀ ਮੈਂਬਰਾਂ ਦਾ ਧੰਨਵਾਦ ਕਿੱਤਾ | ਵਿਸਾਖੀ ਦੇ ਇਸ ਵਿਸ਼ੇਸ਼ ਦੀਵਾਨ ਨੂੰ ਚੜ੍ਹਦੀ ਕਲਾ ਨਾ ਮਨਾਉਣ ਲਈ ਓਹਨਾ ਹੰਮਡੇਨ ਗੁਰਦਵਾਰਾ ਦੇ ਮੁੱਖ ਸੇਵਾਦਾਰ ਮਨਮੋਹਨ ਸਿੰਘ ਭਰਾਵਾਂ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਸਿੱਖ ਕੌਮ ਦੇ ਵਿਦਵਾਨ ਡ.ਅਮਰਜੀਤ ਸਿੰਘ ਵਾਸ਼ਿੰਗਟਨ ਡੀ ਸੀ ਨੇ ਵੀ ਸੰਗਤਾਂ ਨੂੰ ਆਪਣੇ ਵਿਚਾਰਾ ਨਾਲ ਨਿਹਾਲ ਕਿੱਤਾ ਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਕੰਨੇਕਟਿਕਟ ਦੇ ਸਿੱਖਾਂ ਵੱਲੋਂ ਕਿੱਤੇ ਜਾ ਰਹੇ ਕੰਮਾਂ ਦੀ ਸਲਾਹੁਣਾ ਕੀਤੀ| ਇਸ ਪ੍ਰੋਗਰਾਮ ਚ ਸਾਲਾਨਾ ਤੋਰ ਤੇ ਗ੍ਰੰਥੀ ਸਿੰਘ ਭਾਈ ਸੋਭਾ ਸਿੰਘ ,ਜੈ ਕਿਸ਼ਨ ਸਿੰਘ , ਮਨਿੰਦਰ ਸਿੰਘ ਅਰੋੜਾ , ਜਸਪਾਲ ਸਿੰਘ ਬਾਠ, ਮੰਗਾ ਸਿੰਘ , ਬਖਸ਼ਿਸ਼ ਸਿੰਘ ,ਗੁਰਮੀਤ ਸਿੰਘ, ਭੀਸ਼ਮ ਸਿੰਘ , ਵੀਰ ਸਿੰਘ ਮਾਂਗਟ ਆਦਿ ਹੋਰ ਚੜ੍ਹਦੀਕਲਾ ਵਾਲੇ ਸਿੱਖ ਸ਼ਾਮਿਲ ਹੋਏ |

ਪ੍ਰੋਗਰਾਮ ਦੇ ਉਪਰੰਤ ਅਕਾਲ ਗਤਕਾ ਗੁਰਮਤ ਗਰੁੱਪ ਨਿਊਯਾਰਕ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ ਤੇ ਦਲੇਰ ਸਿੰਘ ਤੇ ਕੁਲਪ੍ਰੀਤ ਸਿੰਘ ਦਾ ਸਨਮਾਨ ਕਿੱਤਾ ਗਿਆ | ਇਸ ਦੱਸਣਾ ਲਾਜ਼ਮੀ ਹੈ ਕਿ ਹੁਣ ਤੱਕ ਅਮਰੀਕਾ ਵਿਚ ਵਿਸਾਖੀ ਨੂੰ “ਨੈਸ਼ਨਲ ਸਿੱਖ ਡੇ ” ਵਜੋਂ ਮਨਾਉਣ ਦਾ ਐਲਾਨ ਤੱਕ ਸਿਰਫ਼ ਕੈਨੇਕਟਿਕਟ ਸਟੇਟ ਤੇ ਪੰਜ ਕੰਨੇਟਿਕਟ ਦੇ ਸ਼ਹਿਰਾਂ ਤੋਂ ਇਲਾਵਾ ਮੱਸਚੋਂਸੇਟ੍ਸ ਦੇ ਸ਼ਹਿਰ ਹੋਲੇਯੋਕੇ ਨੇ ਕਿੱਤਾ ਹੈ |​​​​​​​ ਫੈਡਰਲ ਪੱਧਰ ਤੇ ਹੁਣ ਤੱਕ ਕੈਨੇਕਟਿਕਟ ਯੂ ਸ ਸੈਨੇਟਰ ਕ੍ਰਿਸ ਮੁਰਫੀ ਤੇ ਇੰਡੀਆਨਾ ਦੇ ਸੈਨੇਟਰ ਮਈਕ ਬ੍ਰਾਉਨ ਨੇ ਇਸ ਨੂੰ ਮਾਨਤਾ ਦਿੱਤੀ | ਨਿਊਜਰਸੀ , ਫਿਲੀਦਾਲਫਿਆ ,ਕੈਲੀਫੋਰਨੀਆ ਆਦਿ ਸਟੇਟਾ ਨੇ ਵੀ ਵਿਸਾਖੀ ਨੂੰ ਮੁੱਖ ਰੱਖ ਕੇ ਮਤੇ ਪਾਸ ਕਿੱਤੇ ਤੇ ਉਸ ਨੂੰ “ਸਿੱਖ ਡੇ ” ਜੇ ਫਿਰ “ਸਿੱਖ ਅਵੇਰਨੈਂਸ ਐਂਡ ਈਪਰਿਸੇਸਨ ਮੰਥ ” ਵਜੋਂ ਮਾਨਤਾ ਦਿੱਤੀ|

Leave a Reply

Your email address will not be published. Required fields are marked *

%d bloggers like this: