ਅਮਰੀਕਾ: ਕਨੈਕਟੀਕਟ ਸਥਿਤ ਇਕ ਘਰ ਵਿੱਚ ਹੋਇਆ ਧਮਾਕਾ

ss1

ਅਮਰੀਕਾ: ਕਨੈਕਟੀਕਟ ਸਥਿਤ ਇਕ ਘਰ ਵਿੱਚ ਹੋਇਆ ਧਮਾਕਾ

ਉਤਰੀ ਹੈਵਨ, 3 ਮਈ: ਅਮਰੀਕਾ ਦੇ ਕਨੈਕਟੀਕਟ ਸੂਬੇ ਵਿਚ ਜਦੋਂ ਪੁਲੀਸ ਨਾਲ ਸਵੈਟ ਦਲ ਦੇ ਮੈਂਬਰ ਇਕ ਘਰ ਵਿਚ ਕਿਸੇ ਵਿਅਕਤੀ ਦੇ ਲੁਕੇ ਹੋਣ ਦੀ ਸੂਚਨਾ ਤੇ ਉਥੇ ਪਹੁੰਚੇ ਤਾਂ ਉਦੋਂ ਹੀ ਉਸ ਮਕਾਨ ਵਿਚ ਧਮਾਕਾ ਹੋ ਗਿਆ| ਇਹ ਧਮਾਕਾ ਅੱਜ ਉਤਰੀ ਹੈਵਨ ਵਿਚ ਹੋਇਆ| ਟੀ.ਵੀ. ਰਿਪੋਰਟਾਂ ਮੁਤਾਬਕ ਘੱਟ ਤੋਂ ਘੱਟ 3 ਪੁਲੀਸ ਅਧਿਕਾਰੀਆਂ ਨੂੰ ਐਂਬੂਲੈਂਸ ਵਿਚ ਇਲਾਜ ਲਈ ਲਿਜਾਉਂਦੇ ਹੋਏ ਦੇਖਿਆ ਗਿਆ ਹੈ|
ਉਥੇ ਹੀ ਮਕਾਨ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਪੁਲੀਸ ਵਿਭਾਗ ਦੇ ਫੇਸਬੁੱਕ ਪੇਜ਼ ਤੇ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਦੀ ਆਵਾਜ਼ ਸੁਣੀ ਅਤੇ ਉਨ੍ਹਾਂ ਦੇ ਘਰ ਵੀ ਹਿੱਲਣ ਲੱਗੇ| ਇਕ ਵੀਡੀਓ ਵਿਚ ਪੁਲੀਸ ਕਰਮਚਾਰੀ ਹਾਦਸੇ ਵਾਲੀ ਥਾਂ ਵੱਲ ਦੋੜਦੇ ਹੋਏ ਦਿਸ ਰਹੇ ਹਨ| ਪੁਲੀਸ ਨੇ ਇਸ ਧਮਾਕੇ ਤੋਂ ਬਾਅਦ ਸੜਕਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ| ਦੱਸਿਆ ਜਾ ਰਿਹਾ ਹੈ ਕਿ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਕੋਸ਼ਿਸ਼ ਕੀਤੀ|

Share Button

Leave a Reply

Your email address will not be published. Required fields are marked *