Sat. Aug 17th, 2019

ਅਮਰੀਕਨ ਸਿੱਖ ਕੌਂਸਲ ਨੇ ਵਿਦੇਸ਼ ਚ’ ਵੱਸਦੇ ਸਿੱਖਾਂ ਨੂੰ ਗੁਰਦੁਆਰਿਆਂ ਦੀ ਸੁਰੱਖਿਆ ਯਾਕੀਨੀ ਬਣਾਉਣ ਲਈ ਦਿੱਤਾ ਸੁਝਾਅ

ਅਮਰੀਕਨ ਸਿੱਖ ਕੌਂਸਲ ਨੇ ਵਿਦੇਸ਼ ਚ’ ਵੱਸਦੇ ਸਿੱਖਾਂ ਨੂੰ ਗੁਰਦੁਆਰਿਆਂ ਦੀ ਸੁਰੱਖਿਆ ਯਾਕੀਨੀ ਬਣਾਉਣ ਲਈ ਦਿੱਤਾ ਸੁਝਾਅ

ਨਿਊਯਾਰਕ, 14 ਅਗਸਤ (ਰਾਜ ਗੋਗਨਾ ) — ਬੀਤੇਂ ਦਿਨੀਂ ਅਮਰੀਕਾ ਵਿੱਚ ਕਤਲੇਆਮ ਦੀਆਂ ਤਿੰਨ ਵਾਰਦਾਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਅਮਰੀਕਨ ਸਿੱਖ ਕੌਂਸਲ ਨੇ ਮੁਲਕ ਵਿੱਚ ਵੱਸਦੇ ਸਿੱਖਾਂ ਨੂੰ ਗੁਰਦਵਾਰਿਆਂ ਦੀ ਸੁਰੱਖਿਆ ਦਾ ਮਸਲਾ ਗੰਭੀਰਤਾ ਨਾਲ ਲੈਣ ਦਾ ਸੱਦਾ ਦਿਤਾ ਹੈ। ਕੌਂਸਲ ਨੇ ਕਿਹਾ ਕਿ ਗੁਰਦਵਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਉਠਾਇਆ ਜਾਵੇ।

ਅਮੈਰਿਕਨ ਸਿੱਖ ਕੌਂਸਲ ਨੇ ਕਿਹਾ ਕਿ ਪਿਛਲੇ ਦਿਨੀਂ ਕੈਲੀਫੋਰਨੀਆ, ਟੈਕਸਸ ਅਤੇ ਓਹਾਇਓ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਹੋਈਆ ਦਰਦਨਾਇਕ ਘਟਨਾਵਾਂ ਦਾ ਸਥਾਨਕ ਸਿੱਖਾਂ ਨੂੰ ਵੀ ਬੇਹੱਦ ਅਫ਼ਸੋਸ ਹੈ। ਅਤੇ ਅਮਰੀਕਨ ਸਿੱਖ ਇਸ ਦੁੱਖ ਦੀ ਘੜੀ ਵਿਚ ਉਹ ਅਮਰੀਕੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ। ਨਸ਼ਲੀ ਨਫ਼ਰਤ ਲਈ ਇਸ ਮੁਲਕ ਵਿਚ ਕੋਈ ਵੀ ਥਾਂ ਨਹੀਂ ਹੈ ਅਜਿਹੀਆਂ ਘਟਨਾਵਾਂ ਰੋਕਣ ਵਾਸਤੇ ਮਨੁੱਖਤਾ ਨੂੰ ਚਾਹੁਣ ਵਾਲੀਆਂ ਧਿਰਾਂ ਨੂੰ ਇਕ ਮੰਚ ‘ਤੇ ਆਉਣਾ ਹੋਵੇਗਾ। ਯਾਦ ਰਹੇ ਕਿ ਤਿੰਨ ਰਾਜਾਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ 34 ਜਣਿਆਂ ਦੀ ਮੌਤ ਹੋ ਗਈ ਸੀ ਜਦ ਕਿ ਇਹਨਾਂ ਘਟਨਾਵਾਂ ਤੋਂ ਪਹਿਲਾਂ ਇਕ ਗੁਰਦਵਾਰੇ ਦੇ ਗ੍ਰੰਥੀ ‘ਤੇ ਵੀ ਨਸ਼ਲੀ ਹਮਲਾ ਕੀਤਾ ਗਿਆ ਸੀ।

Leave a Reply

Your email address will not be published. Required fields are marked *

%d bloggers like this: