ਅਮਰੀਕਨ ਕੌਂਸਲ ਜਨਰਲ ਕਰਾਚੀ ਵਲੋਂ ਸਭ ਧਰਮਾਂ ਦੇ ਅਸਥਾਨਾਂ ਵਿੱਚ ਹਾਜ਼ਰ ਹੋ ਕੇ ਸਾਂਝੀਵਾਲਤਾ ਨੂੰ ਕੀਤਾ ਮਜ਼ਬੂਤ

ਅਮਰੀਕਨ ਕੌਂਸਲ ਜਨਰਲ ਕਰਾਚੀ ਵਲੋਂ ਸਭ ਧਰਮਾਂ ਦੇ ਅਸਥਾਨਾਂ ਵਿੱਚ ਹਾਜ਼ਰ ਹੋ ਕੇ ਸਾਂਝੀਵਾਲਤਾ ਨੂੰ ਕੀਤਾ ਮਜ਼ਬੂਤ

ਕਰਾਚੀ (ਰਾਜ ਗੋਗਨਾ)– ਅਮਰੀਕਾ ਦੀ ਕੌਂਸਲ ਜਨਰਲ ਮਿਸ ਗਰੇਸ ਡਬਲਿਊ ਸ਼ੈਲਟਨ ਨੇ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਨਾਲ ਸਭ ਧਰਮਾਂ ਦੇ ਫੇਥ ਲੀਡਰਾਂ ਨੂੰ ਨਾਲ ਲੈ ਕੇ ਵੱਖ-ਵੱਖ ਧਰਮ ਅਸਥਾਨਾਂ ਵਿੱਚ ਹਾਜ਼ਰੀ ਲਗਵਾਈ। ਜਿੱਥੇ ਉਨ੍ਹਾਂ ਵੱਖ-ਵੱਖ ਧਰਮਾਂ ਦੀਆਂ ਇਬਾਦਤਾਂ, ਸਿੱਖਿਆਵਾਂ ਅਤੇ ਧਾਰਮਿਕ ਰੁਹਰੀਤਾ ਦਾ ਅਨੰਦ ਮਾਣਿਆ। ਜਿੱਥੇ ਉਨ੍ਹਾਂ ਹਰ ਧਾਰਮਿਕ ਸਥਾਨ ਤੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਏਕੇ ਦੇ ਪਾਠ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਅਸੀਂ ਪਹਿਲਾਂ ਮਨੁੱਖਤਾ ਦੇ ਰਖਵਾਲੇ ਹਾਂ ਉਸ ਤੋਂ ਬਾਅਦ ਵੱਖ-ਵੱਖ ਮੁਲਕਾਂ ਦੇ ਬਸ਼ਿੰਦੇ ਹਾਂ ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦਰਬਾਰ ਕਰਾਚੀ ਗੁਰਦੁਆਰੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਜਿੱਥੇ ਉਨ੍ਹਾਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਮਿਸਜ ਗਰੇਸ ਕੌਂਸਲ ਜਨਰਲ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਮੇਸ਼ ਸਿੰਘ ਖਾਲਸਾ ਚੇਅਰਮੈਨ ਪਾਕਿਸਤਾਨ ਕੌਂਸਲ ਨੇ ਸਿਰੀ ਸਾਹਿਬ ਭੇਂਟ ਕਰਕੇ ਸਨਮਾਨਤ ਕੀਤਾ ਅਤੇ ਇੱਕ ਸ਼ਾਲ ਵੀ ਦਿੱਤਾ ਗਿਆ ਜੋ ਗੁਰੂਘਰ ਦੀ ਯਾਦਗਾਰੀ ਵਜੋਂ ਉਨ੍ਹਾਂ ਦੀ ਇਸ ਫੇਰੀ ਨੂੰ ਸਮਰਪਿਤ ਕੀਤੇ ਸਨ।
ਮਿਸਜ ਗਰੇਸ ਦੀ ਇਸ ਫੇਰੀ ਨਾਲ ਇੰਟਰਫੇਥ ਕਾਰਗੁਜ਼ਾਰੀ ਨੂੰ ਹੁਲਾਰਾ ਵੀ ਮਿਲਿਆ ਹੈ ਅਤੇ ਏਕੇ ਦੀ ਪ੍ਰਤੀਕ ਧਾਰਮਿਕ ਰਹੁਰੀਤਾਂ ਸੰਗਤਾਂ ਲਈ ਹਮੇਸ਼ਾ ਪ੍ਰੇਰਨਾ ਸ੍ਰੋਤ ਵੀ ਸਾਬਤ ਹੋਈ ਹੈ। ਜਿਸ ਦੀ ਚਰਚਾ ਸੰਗਤਾਂ ਵਿੱਚ ਆਮ ਵੇਖਣ ਨੂੰ ਮਿਲ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: