ਅਮਰਿੰਦਰ ਦੇ ਪਰਿਵਾਰ ਦੇ ਵਿਦੇਸ਼ੀ ਖਾਤੇ : ਅਮਰਿੰਦਰ ‘ਗ਼ਜ਼ਨੀ’ ਵਾਂਗ ਵਿਚਰਦੇ ਹਨ, ਕੁੱਝ ਚੋਣਵੀਆਂ ਗੱਲਾਂ ਭੁੱਲ ਜਾਣ ਦੀ ਬੀਮਾਰੀ ਤੋਂ ਪੀੜਤ ਹਨ: ਭਗਵੰਤ ਮਾਨ

ਅਮਰਿੰਦਰ ਦੇ ਪਰਿਵਾਰ ਦੇ ਵਿਦੇਸ਼ੀ ਖਾਤੇ : ਅਮਰਿੰਦਰ ‘ਗ਼ਜ਼ਨੀ’ ਵਾਂਗ ਵਿਚਰਦੇ ਹਨ, ਕੁੱਝ ਚੋਣਵੀਆਂ ਗੱਲਾਂ ਭੁੱਲ ਜਾਣ ਦੀ ਬੀਮਾਰੀ ਤੋਂ ਪੀੜਤ ਹਨ: ਭਗਵੰਤ ਮਾਨ

ਚੰਡੀਗੜ , 13 ਜੁਲਾਈ (ਪ੍ਰਿੰਸ): ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਜਦੋਂ ਆਪਣੇ ਪਰਿਵਾਰ ਦੇ ਵਿਦੇਸ਼ੀ ਬੈਂਕ ਖਾਤਿਆਂ ਦਾ ਮੁੱਦਾ ਉੱਠਦਾ ਹੈ, ਤਾਂ ਉਹ ਆਮਿਰ ਖ਼ਾਨ ਦੇ ‘ਗ਼ਜ਼ਨੀ’ ਵਾਂਗ ਵਿਚਰਨ ਲੱਗ ਪੈਂਦੇ ਹਨ ਅਤੇ ਉਨਾਂ (ਅਮਰਿੰਦਰ) ਵੱਲੋਂ ਆਪਣੇ ਪਰਿਵਾਰ ਦੇ ਸਵਿਸ ਬੈਂਕ ਖਾਤਿਆਂ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰਨ ਤੋਂ ਇੰਝ ਜਾਪਦਾ ਹੈ ਕਿ ਉਹ ‘ਚੋਣਵੀਆਂ ਗੱਲਾਂ ਭੁੱਲ ਜਾਣ ਦੀ ਬੀਮਾਰੀ’ ਤੋਂ ਪੀੜਤ ਹਨ।ਆਮ ਆਦਮੀ ਪਾਰਟੀ ਦੇ ਪ੍ਰਚਾਰ-ਮੁਹਿੰਮ ਕਮੇਟੀ ਮਾਨ ਨੇ ਕਿਹਾ,”ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਉਨਾਂ ਨੂੰ ਸਵਿਸ ਬੈਂਕ ‘ਚ ਮੌਜੂਦ ਆਪਣੇ ਪਰਿਵਾਰ ਦੇ ਬੈਂਕ ਖਾਤਿਆਂ ਬਾਰੇ ਕੋਈ ਜਾਣਕਾਰੀ ਨਾ ਹੋਵੇ। ਅਜਿਹਾ ਤਾਂ ਕੇਵਲ ਤਦ ਹੀ ਸੰਭਵ ਹੈ ਜਦੋਂ ਤੁਹਾਡੇ ਕੋਲ ਵਿਦੇਸ਼ੀ ਬੈਂਕਾਂ ਵਿੱਚ ਬਹੁਤ ਜ਼ਿਆਦਾ ਖਾਤੇ ਹੋਣ ਤੇ ਤੁਹਾਨੂੰ ਇਹ ਚੇਤੇ ਨਾ ਰਹੇ ਕਿ ਕਿਸੇ ਖ਼ਾਸ ਵਿਦੇਸ਼ੀ ਬੈਂਕ ਦੇ ਖਾਤੇ ਵਿੱਚ ਕੀ ਹੈ।”ਸ਼ਾਇਦ ਇਹ ਗੱਲ ਅਮਰਿੰਦਰ ਨੇ ਆਪਣੇ ਸਿਆਸੀ ਉਸਤਾਦ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੀ ਹੈ ਕਿਉਂਕਿ ਉਹ ਵੀ ਅਜਿਹਾ ਹੀ ਕੋਈ ਬਹਾਨਾ ਲਾਉਂਦੇ ਹੁੰਦੇ ਹਨ, ਜਦੋਂ ਮੀਡੀਆ ਉਨਾਂ ਤੋਂ ਕੋਈ ਅਣਸੁਖਾਵਾਂ ਪ੍ਰਸ਼ਨ ਪੁੱਛਦਾ ਹੈ।ਅਜਿਹਾ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮਦਨ ਟੈਕਸ ਵਿਭਾਗ ਨੂੰ ਇਹੋ ਕਿਹਾ ਹੈ ਕਿ ਉਨਾਂ ਨੂੰ ਇੰਗਲੈਂਡ ਦੇ ਕਿਸੇ ਟਰੱਸਟ ਅਤੇ ਸਵਿਸ ਬੈਂਕਾਂ ਵਿੱਚ ਆਪਣੇ ਪਰਿਵਾਰ ਦੇ ਬੈਂਕ ਖਾਤਿਆਂ ਬਾਰੇ ਕੁੱਝ ਵੀ ਯਾਦ ਨਹੀਂ ਹੈ।
ਆਮਦਨ ਟੈਕਸ ਅਧਿਕਾਰੀਆਂ ਨੇ 30 ਮਾਰਚ ਨੂੰ ਅਮਰਿੰਦਰ ਤੋਂ ਛੇ ਸੁਆਲ ਪੁੱਛੇ ਸਨ; ਜਿਨਾਂ ਵਿੱਚੋਂ ਇੱਕ ਸੁਆਲ ਇਹ ਵੀ ਸੀ ਕਿ ਕੀ ਉਹ ਇੰਗਲੈਂਡ ਸਥਿਤ ਜਕਾਰਾਂਦਾ ਟਰੱਸਟ ਦੇ ਕਥਿਤ ਲਾਭਪਾਤਰੀ ਵੀ ਰਹੇ ਸਨ ਜਾਂ ਨਹੀਂ। ਅਧਿਕਾਰੀਆਂ ਦਾ ਦੋਸ਼ ਹੈ ਕਿ ਉਸ ਟਰੱਸਟ ਦੀਆਂ ਕੁੱਲ ਸੰਪਤੀਆਂ 460 ਕਰੋੜ ਰੁਪਏ ਦੀਆਂ ਹਨ।ਇਹ ਮਾਮਲਾ ਫ਼ਰੈਂਚ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਵਪਾਰੀਆਂ ਤੇ ਸਿਆਸੀ ਆਗੂਆਂ ਦੇ ਕਥਿਤ ਐਚ.ਸੀ.ਬੀ.ਸੀ. ਖਾਤਿਆਂ ਦੀ 2011 ਤੋਂ ਆਮਦਨ ਟੈਕਸ ਵਿਭਾਗ ਦੀ ਚੱਲ ਰਹੀ ਜਾਂਚ ਨਾਲ ਸਬੰਧਤ ਹੈ।
ਇਸੇ ਵਰੇ ਮਾਰਚ ਮਹੀਨੇ, ਆਮਦਨ ਟੈਕਸ ਵਿਭਾਗ ਨੇ ਦੋਸ਼ ਲਾਇਆ ਸੀ ਕਿ ਅਮਰਿੰਦਰ ਦੇ ਪੁੱਤਰ ਰਣਇੰਦਰ ਨੇ ਇੰਗਲੈਂਡ ਦੇ ਟਰੱਸਟ ਤੇ ਬ੍ਰਿਟਿਸ਼ ਵਰਜਿਨ ਆਇਲੈਂਡਜ਼ ਦੀਆਂ ਚਾਰ ਕੰਪਨੀਆਂ ਵਿੱਚ ਪਏ ਧਨ ਨਾਲ ਸਬੰਧਤ ਮਾਮਲੇ ਵਿੱਚ ਸਹੁੰ ਚੁੱਕ ਕੇ ਝੂਠ ਬੋਲਿਆ ਸੀ ਅਤੇ ਇਸ ਦੇ ਨਾਲ ਹੀ ਜਾਅਲੀ ਖਾਤੇ ਤੇ ਦਸਤਾਵੇਜ਼ ਪੇਸ਼ ਕੀਤੇ ਸਨ। ਅਮਰਿੰਦਰ ਇਸ ਜਾਂਚ ਨੂੰ ਸਿਆਸੀ ਹਿਤਾਂ ਤੋਂ ਪ੍ਰੇਰਿਤ ਕਰਾਰ ਦੇ ਚੁੱਕੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਤਾਂ ਵਿਦੇਸ਼ੀ ਬੈਂਕ ਖਾਤਿਆਂ ਦੇ ਮੁੱਦੇ ‘ਤੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਪਰਦਾਫ਼ਾਸ਼ ਕਰ ਚੁੱਕੀ ਹੈ ਤੇ ਉਨ•ਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਸ਼ੇਸ਼ ਖਾਤੇ ਨੰਬਰ ਤੱਕ ਵੀ ਜੱਗ ਜ਼ਾਹਿਰ ਕਰ ਚੁੱਕੀ ਹੈ।ਅਮਰਿੰਦਰ ਸਿੰਘ ਨੇ ਪਿੱਛੇ ਜਿਹੇ ਬਿਆਨ ਦਿੱਤਾ ਸੀ ਕਿ ਕੇਜਰੀਵਾਲ ‘ਵਰਤੋ ਤੇ ਸੁੱਟ ਦੇਵੋ’ ਦੀ ਨੀਤੀ ਵਿੱਚ ਵਿਸ਼ਵਾਸ ਰਖਦੇ ਹਨ, ਉਸ ਬਿਆਨ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ,”ਕੈਪਟਨ ਸਾਹਿਬ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੋਨੀਆ ਗਾਂਧੀ ਤੁਹਾਡੇ ਨਾਲ ਇਹੋ ਪਾੱਲਿਸੀ ਅਪਣਾ ਰਹੀ ਹੈ।”ਭਗਵੰਤ ਮਾਨ ਨੇ ਅਮਰਿੰਦਰ ਨੂੰ ਸੁਆਲ ਕੀਤਾ,”ਤੁਸੀਂ ਆਪ ਹੀ ਕਬੂਲ ਕੀਤਾ ਸੀ ਕਿ ਜੇ ਕਾਂਗਰਸ ਦੀ ਸੂਬਾਈ ਕਮਾਂਡ ਤੁਹਾਨੂੰ ਨਾ ਮਿਲਦੀ, ਤਾਂ ਤੁਸੀਂ ਇੱਕ ਨਵੀਂ ਪਾਰਟੀ ਬਣਾਉਣ ਲੱਗੇ ਸੀ। ਸੋਨੀਆ ਗਾਂਧੀ ਤੁਹਾਨੂੰ ਅਜਿਹੀ ਅਨੁਸ਼ਾਸਨਹੀਣਤਾ ਲਈ ਕਿਵੇਂ ਬਖ਼ਸ਼ ਸਕਦੇ ਹਨ?”ਆਮ ਆਦਮੀ ਪਾਰਟੀ ਦੇ ਐਮ.ਪੀ. ਨੇ ਅੱਗੇ ਕਿਹਾ,”ਸਾਡੀ ਫ਼ਿਕਰ ਨਾ ਕਰੋ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ-ਕਾਂਗਰਸ ਦੇ ਗੱਠਜੋੜ ਨਾਲ ਸਿਆਸੀ ਜੰਗ ਲੜਨ ਲਈ ਪੂਰੀ ਤਰਾਂ ਇੱਕਜੁਟ ਹਾਂ।” ਸੰਸਦ ‘ਚ ਵਿਵਹਾਰ ਬਾਰੇ ਅਮਰਿੰਦਰ ਵੱਲੋਂ ਕੀਤੇ ਗਏ ਨਿਜੀ ਹਮਲੇ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ,”ਉਹ ਵਿਅਕਤੀ, ਜਿਸ ਦੀ ਪਿਛਲੇ ਲਗਾਤਾਰ ਤਿੰਨ ਸੈਸ਼ਨਾਂ ਦੌਰਾਨ ਸੰਸਦ ਵਿੱਚ ਆਪਣੀ ਹਾਜ਼ਰੀ ਬਿਲਕੁਲ ਸਿਫ਼ਰ ਰਹੀ ਹੋਵੇ, ਉਸ ਨੂੰ ਮੇਰੇ ਬਾਰੇ ਬੋਲਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਮੈਂ ਸੰਸਦ ਵਿੱਚ ਸਦਾ ਮਜ਼ਬੂਤ ਆਵਾਜ਼ ‘ਚ ਪੰਜਾਬ ਨਾਲ ਸਬੰਧਤ ਪ੍ਰਸ਼ਨ ਉਠਾਏ ਹਨ।”

Share Button

Leave a Reply

Your email address will not be published. Required fields are marked *

%d bloggers like this: