ਅਮਰਨਾਥ ਯਾਤਰੀਆਂ ਨਾਲ ਇੱਕ ਹੋਰ ਭਿਆਨਕ ਹਾਦਸਾ, 16 ਮੌਤਾਂ

ਅਮਰਨਾਥ ਯਾਤਰੀਆਂ ਨਾਲ ਇੱਕ ਹੋਰ ਭਿਆਨਕ ਹਾਦਸਾ, 16 ਮੌਤਾਂ

ਜੰਮੂ: ਅਮਰਨਾਥ ਯਾਤਰਿਆਂ ਨਾਲ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨਾਲ ਭਰੀ ਬੱਸ ਜੰਮੂ ਦੇ ਬਨੀਹਾਲ ਨੇੜੇ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਤੇ 30 ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ।

ਰਾਹਤ ਕਾਰਜ ਜਾਰੀ ਹਨ ਪਰ ਅਜੇ ਤੱਕ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਤਾਬਕ ਅਮਰਨਾਥ ਯਾਤਰੀਆਂ ਨਾਲ ਭਰੀ ਇਹ ਬੱਸ ਜੰਮੂ-ਸ਼੍ਰੀਨਗਰ ਹਾਈਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋਈ ਹੈ।

ਕਾਬਲੇਗੌਰ ਹੈ ਅਜੇ ਕੁਝ ਦਿਨ ਪਹਿਲਾਂ ਹੀ ਅਮਰਨਾਥ ਯਾਤਰੀਆਂ ਦੀ ਬੱਸ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਘਟਨਾ ਵਿੱਚ ਵੀ ਕਈ ਯਾਤਰੀ ਮਾਰੇ ਗਏ ਸਨ।

Share Button

Leave a Reply

Your email address will not be published. Required fields are marked *