ਅਮਰਨਾਥ ਯਾਤਰਾ ਲਈ 6ਵਾਂ ਵਿਸ਼ਾਲ ਲੰਗਰ ਭੰਡਾਰਾ ਪੱਟੀ ਤੋਂ ਰਵਾਨਾ

ss1

ਅਮਰਨਾਥ ਯਾਤਰਾ ਲਈ 6ਵਾਂ ਵਿਸ਼ਾਲ ਲੰਗਰ ਭੰਡਾਰਾ ਪੱਟੀ ਤੋਂ ਰਵਾਨਾ
ਯਾਤਰੀਆਂ ਲਈ ਆਰਾਮ ਅਤੇ ਦਵਾਈਆਂ ਦਾ ਖਾਸ ਇੰਤਜਾਮ ਹੋਵੇਗਾ

1-31 (2)
ਪੱਟੀ 30 ਜੂਨ(ਅਵਤਾਰ ਸਿੰਘ ਢਿੱਲੋਂ): ਅਮਰਨਾਥ ਯਤਾਰੀਆਂ ਲਈ 6ਵਾਂ ਵਿਸ਼ਾਲ ਲ਼ੰਗਰ ਭੰਡਾਰਾ ਜੋ ਕਿ ਪੱਟੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਦਾ ਟਰੱਕ ਰਵਾਨਾ ਹੋਇਆ।ਜਾਣਕਾਰੀ ਦਿੰਦਿਆਂ ਸ੍ਰੀ ਨੀਲਕੰਠ ਮਹਾਂਦੇਵ ਸੇਵਾ ਮੰਡਲ ਪੱਟੀ ਦੇ ਅਹੁਦੇਦਾਰਾਂ ਦੱਸਿਆ ਕਿ ਯਾਤਰੂਆਂ ਦੀ ਸਹੂਲਤ ਲਈ ਇਹ ਲ਼ੰਗਰ ਭੰਡਾਰਾ ਹਰ ਸਾਲ ਮਾਂਡ ਈਸਟ, ਜਿਲ੍ਹਾ ਉਧਮਪੁਰ ਜੰਮੂ ਕਸ਼ਮੀਰ ਵਿਖੇ ਲਗਾਇਆ ਜਾਂਦਾ ਹੈ ਜੋ ਕਿ 2 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ।ਇਸ ਲ਼ੰਗਰ ਭੰਡਾਰੇ ਵਿਚ ਯਾਤਰੀਆਂ ਲਈ ਲ਼ੰਗਰ ਦੇ ਪ੍ਰਬੰਧ ਦੇ ਨਾਲ ਨਾਲ ਆਰਾਮ ਅਤੇ ਦਵਾਈਆਂ ਦਾ ਇੰਤਜਾਮ ਵੀ ਮੰਡਲ ਵੱਲੋ ਕੀਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਸ੍ਰੀ ਆਨੰਦਗਿਰੀ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ, ਮਾਤਾ ਚਿੰਤਪੁਰਨੀ ਧਰਮਸ਼ਾਲਾ ਕਮੇਟੀ, ਦੇਸ਼ ਵਿਦੇਸ਼ ਵਿਚ ਵਸਦੇ ਸ਼ਿਵ ਭਗਤ ਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਲ਼ੰਗਰ ਭੰਡਾਰਾ ਚਲਾਇਆਂ ਜਾਵੇਗਾ।ਲੰਗਰ ਭੰਡਾਰੇ ਦਾ ਟੱਰਕ ਸ੍ਰੀ ਹਰਿ ਹਰਿ ਰੋਹੀ ਮੰਦਰ ਤੋਂ ਪੂਰੀ ਪੂਜਾ ਅਰਚਨਾ ਕਰਨ ੳਪਰੰਤ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਤੋਰਿਆਂ ਗਿਆ।ਇਸ ਮੌਕੇ ਤੇ ਮੰਡਲ ਦੇ ਸੇਵਾਦਾਰ ਚੰਦਨ ਸ਼ਰਮਾ, ਅਰਵਿੰਦ ਅਰੋੜਾ, ਆਸ਼ੂ ਅਰੋੜਾ, ਹਰਜਿੰਦਰ ਸਿੰਘ, ਸ਼ਿਵਮ ਸ਼ਰਮਾ, ਨੀਰਜ ਮਹਿਤਾ, ਹਰੀ ਓਮ, ਸਾਹਿਲ ਮਹਿਤਾ ਐਨ.ਆਰ.ਆਈ, ਗੋਲੂ, ਅਮਨ, ਸੰਜੀਵ ਬਧਵਾਰ, ਜਗਦੀਪ ਪੇਂਟਰ, ਅਸ਼ਵਨੀ ਮਹਿਤਾ, ਅਸ਼ੌਕ ਬਜਾਜ, ਕੰਤਵੀਰ ਸੂਦ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *