Sun. Sep 15th, 2019

ਅਮਰਨਾਥ ਯਾਤਰਾ ਲਈ ਆਨਲਾਇਨ ਰਜਿਸਟ੍ਰੇਸ਼ਨ ਸ਼ੁਰੂ

ਅਮਰਨਾਥ ਯਾਤਰਾ ਲਈ ਆਨਲਾਇਨ ਰਜਿਸਟ੍ਰੇਸ਼ਨ ਸ਼ੁਰੂ

ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਬੁੱਧਵਾਰ ਨੂੰ ਅਮਰਨਾਥ ਤੀਰਥ ਯਾਤਰੀਆਂ ਦੀ ਸਹੂਲਤ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋਵੇਗੀ।  ਅਮਰਨਾਥ ਯਾਤਰਾ ਉਤੇ ਜਾਣ ਵਾਲੇ ਸ਼ਰਧਾਲੂ ਹੁਣ ਘਰ ਬੈਠੇ ਅਮਰਨਾਥ ਯਾਤਰਾ ਲਈ ਬੂਕਿੰਗ ਕਰ ਸਕਦੇ ਹਨ।

ਰਾਜਪਾਲ ਦੇ ਮੁੱਖ ਸਕੱਤਰ ਅਤੇ ਸ੍ਰੀ ਅਮਰਨਾਥ ਸਾਇਰਨ ਬੋਰਡ (ਐਸਏਐਸਬੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਨੇ ਦੱਸਿਆ ਕਿ ਇਹ ਸਹੂਲਤ 500 ਯਾਤਰੀਆਂ ਦੇ ਪ੍ਰਤੀ ਦਿਨ ਦੋਵੇਂ ਮਾਰਗਾਂ ਲਈ ਉਪਲੱਬਧ ਰਹੇਗੀ। ਇਸ ਦੋਵੇਂ ਰਸਤਿਆਂ ਪਹਿਲਗਾਮ ਮਾਰਗ ਅਤੇ ਬਾਲਟਾਲ ਮਾਰਗ ਲਈ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਹਰੇਕ ਮਾਰਗ ਤੋਂ 250–250 ਯਾਤਰੀ ਰਾਜਿਸਟ੍ਰੇਸ਼ਨ ਕਰਵਾ ਸਕਣਗੇ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਆਨਲਾਈਨ ਪ੍ਰਕਿਰਿਆ ਦਾ ਲਾਭ ਲੈਣ ਲਈ ਤੀਰਥ ਯਾਤਰੀਆਂ ਨੂੰ ਜ਼ਰੂਰੀ ਸਿਹਤ ਪ੍ਰਮਾਣ ਪੱਤਰ ਅਪਲੋਡ ਕਰਨਾ ਹੋਵੇਗਾ।

Leave a Reply

Your email address will not be published. Required fields are marked *

%d bloggers like this: