ਅਮਰਨਾਥ ਯਾਤਰਾ ਦੌਰਾਨ ਮੰਤਰ ਉਚਾਰਣ ਅਤੇ ਜੈਕਾਰੇ ਲਗਾਉਣ ਉੱਪਰ ਰੋਕ

ss1

ਅਮਰਨਾਥ ਯਾਤਰਾ ਦੌਰਾਨ ਮੰਤਰ ਉਚਾਰਣ ਅਤੇ ਜੈਕਾਰੇ ਲਗਾਉਣ ਉੱਪਰ ਰੋਕ

ਵਾਤਾਵਰਣ ਸ਼ੁੱਧਤਾ ਲਈ ਸਰਗਰਮ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਉੱਪਰ ਉੱੱਚੀ-ਉੱਚੀ ਮੰਤਰ, ਜਾਪ, ਜਾਂ ਧਾਰਮਿਕ ਗੀਤ ਗਾਉਣ ਅਤੇ ਜੋਸ਼ੀਲੇ ਜੈਕਾਰੇ ਲਗਾਉਣ ਉੱਪਰ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਮਰਨਾਥ ਵਿੱਚ ਘੰਟੀਆਂ ਵਜਾਉਣ ਉੱਪਰ ਵੀ ਪਾਬੰਦੀ ਲਗਾਈ ਗਈ ਹੈ ਅਤੇ ਯਾਤਰੀਆਂ ਨੂੰ ਮੋਬਾਇਲ ਫੋਨ ਅਤੇ ਹੋਰ ਸ਼ੋਰ ਕਰਨ ਵਾਲਾ ਸਮਾਨ ਨਾ ਲਿਜਾਉਣ ਦੇਣ ਲਈ ਵੀ ਕਿਹਾ ਗਿਆ ਹੈ। ਐੱਨ.ਜੀ.ਟੀ. ਨੇ ਹਿੰਦੂਆਂ ਦੇ ਪ੍ਰਮੁੱਖ ਤੀਰਥ ਸਥਾਨ ਅਮਰਨਾਥ ਨੂੰ ”ਸ਼ਾਂਤ ਏਰੀਆ’ ਐਲਾਨ ਕਰਦਿਆਂ ਕਿਹਾ ਕਿ ਇਹ ਇਲਾਕਾ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਬੇਹੱਦ ਨਾਜ਼ੁਕ ਹੈ। ਇਸ ਇਲਾਕੇ ਵਿੱਚ ਬਰਫਾਨੀ ਗਲੇਸ਼ੀਅਰਾਂ ਦੀ ਸੰਵੇਦਨਸ਼ੀਲਤਾ ਅਤੇ ਭਿਆਨਕਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇੱਥੇ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਅਤੇ ਇੱਥੇ ਆਉਣ ਵਾਲੇ ਤੀਰਥ ਯਾਤਰੀਆਂ ਦੀ ਗਿਣਤੀ ਵੀ ਸੀਮਤ ਹੋਣੀ ਚਾਹੀਦੀ ਹੈ। ਐੱਨ.ਜੀ.ਟੀ. ਦੇ ਇਸ ਹੁਕਮ ਨੂੰ ਕੇਂਦਰ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੇ ਹਿੰਦੂ ਵਿਰੋਧੀ ਏਜੰਡਾ ਕਰਾਰ ਦਿੱਤਾ ਹੈ। ਐੱਨ.ਜੀ.ਟੀ. ਦੇ ਇਸ ਹੁਕਮ ਨੂੰ ਗਲਤ ਕਰਾਰ ਦਿੰਦਿਆਂ ਭਾਜਪਾ ਦੇ ਦਿੱਲੀ ਪ੍ਰਦੇਸ਼ ਦੇ ਬੁਲਾਰੇ ਤੇਜਿੰਦਰ ਪਾਲ ਬੱਗਾ ਨੇ ਕਿਹਾ ਕਿ ਐੱਨ.ਜੀ.ਟੀ. ਦਾ ਇਹ ਹੁਕਮ ਹਿੰਦੂਆਂ ਦੇ ਵਿਰੋਧੀ ਹੈ ਅਤੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇ ਮੰਦਰਾਂ ਵਿੱਚ ਜੈਕਾਰੇ ਨਹੀਂ ਲਗਾਏ ਜਾ ਸਕਦੇ, ਮੰਤਰ ਨਹੀਂ ਉਚਾਰੇ ਜਾ ਸਕਦੇ ਤਾਂ ਫਿਰ ਇਹ ਕਿੱਥੇ ਉਚਾਰੇ ਜਾਣਗੇ? ਬੱਗਾ ਨੇ ਕਿਹਾ ਕਿ ਬਿਨਾਂ ਮੰਤਰ ਉਚਾਰਿਆਂ ਜਾਂ ਜੈਕਾਰੇ ਲਗਾਇਆਂ ਯਾਤਰਾ ਦਾ ਕੀ ਮਨੋਰਥ ਰਹਿ ਜਾਵੇਗਾ?  ਉਨ੍ਹਾਂ ਕਿਹਾ ਕਿ ਅਸੀਂ ਅਮਰਨਾਥ ਯਾਤਰਾ ਕਰਾਂਗੇ। ਮੰਤਰ ਵੀ ਪੜ੍ਹਾਂਗੇ, ਜੈਕਾਰੇ ਵੀ ਲਗਾਵਾਂਗੇ ਅਤੇ ਘੰਟੀਆਂ ਵੀ ਖੜਕਾਵਾਂਗੇ। ਉਨ੍ਹਾਂ ਕਿਹਾ ਕਿ ਜੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਸਪੀਕਰਾਂ ਤੋਂ ਤਕਲੀਫ ਹੈ ਤਾਂ ਇਹ ਸਿਰਫ ਇੱਕ ਧਰਮ ਦੇ ਸਪੀਕਰਾਂ ਤੋਂ ਹੀ ਕਿਉਂ?

Share Button

Leave a Reply

Your email address will not be published. Required fields are marked *