Sat. Apr 4th, 2020

ਅਮਨ, ਸ਼ਾਤੀ ਅਤੇ ਆਪਸੀ ਭਾਈਚਾਰੇ ਨੂੰ ਸਮਰਪਿਤ 22 ਫਰਵਰੀ ਨੂੰ ਕੌਮਾਂਤਰੀ ਸੋਚ ਦਿਵਸ ਤੇ ਵਿਸ਼ੇਸ਼ …

ਅਮਨ, ਸ਼ਾਤੀ ਅਤੇ ਆਪਸੀ ਭਾਈਚਾਰੇ ਨੂੰ ਸਮਰਪਿਤ 22 ਫਰਵਰੀ ਨੂੰ ਕੌਮਾਂਤਰੀ ਸੋਚ ਦਿਵਸ ਤੇ ਵਿਸ਼ੇਸ਼ …

ਸਕਾਊਟਿੰਗ ਲਹਿਰ ਦੀ ਬੁਨਿਆਦ ਨੈਤਿਕਤਾ, ਇਮਾਨਦਾਰੀ, ਭਰਾਤਰੀ ਭਾਵ ਅਤੇ ਆਪਸੀ ਵਿਸ਼ਵਾਸ ਉੱਪਰ ਹੈ ਆਧਾਰਿਤ

ਸਕਾਊਟਿੰਗ ਦਾ ਜਨਮ ਲਗਪਗ 109 ਸਾਲ ਪਹਿਲਾਂ ਇੰਗਲੈਂਡ ਵਿਚ ਹੋਇਆ ਸੀ। ਇਸ ਲਹਿਰ ਦਾ ਮੌਢੀ ਰਾਬਰਟ ਬੇਡਿਨ ਪਾਵਲ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੁੂੰ ਜਨਮ ਦਿੱਤਾ। ਉਨ੍ਹਾਂ ਦਾ ਜਨਮ ਦਿਨ 22 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਕਾਊਟਿੰਗ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੁਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਸਕਾਊਟਿੰਗ ਲਹਿਰ ਅੱਜ ਵੀ ਦੁਨੀਆ ਦੇ ਲਗਪਗ 165 ਦੇਸ਼ਾਂ ਵਿਚ ਚੱਲ ਰਹੀ ਹੈ ਅਤੇ 3.20 ਕਰੋੜਾਂ ਨੌਜਵਾਨ ਲੜਕੇ-ਲੜਕੀਆਂ ਇਸ ਦਾ ਲਾਭ ਲੈ ਰਹੇ ਹਨ।ਰਾਬਰਟ ਬੇਡਿਨ ਪਾਵਲ ਪੁਰਾ ਨਾਮ ਰਾਬਰਟ ਸਟੀਫਸਨ ਸਮਿੱਥ ਬੇਡਿਨ ਪਾਵਲ (22 ਫਰਵਰੀ 1857) ਦਾ ਜਨਮ ਲੰਡਨ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਹਰਬਰਟ ਜਾਰਜ ਬੇਡਿਨ ਪਾਵਲ ਸੀ ਜੋ ਆਕਸਫੋਰਡ ਯੂਨੀਵਰਸਿਟੀ ਵਿੱਚ ਜਿਊਮੈਟਰੀ ਦੇ ਪ੍ਰੋਫ਼ੈਸਰ ਸਨ। ਮਾਤਾ ਦਾ ਨਾਂ ਹੈੱਨਰੀਟਾ ਗਰੇਸ ਸਮਿੱਥ ਸੀ। ਲਾਰਡ ਬੇਡਿਨ ਪਾਵਲ ਹੁਰੀਂ ਛੇ ਭਰਾ ਅਤੇ ਦੋ ਭੈਣਾਂ ਸਨ। 1860 ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਉਸ ਸਮੇਂ ਸਾਰੇ ਭੈਣ-ਭਰਾ 14 ਸਾਲ ਤੋਂ ਘੱਟ ਉਮਰ ਦੇ ਸਨ। ਰਾਬਰਟ ਸਭ ਤੋਂ ਛੋਟਾ ਸੀ। ਉਨ੍ਹਾਂ ਦੀ ਉਮਰ ਤਿੰਨ ਸਾਲ ਦੀ ਸੀ। ਆਪਣੀ ਮਾਤਾ ਨਾਲ ਭੋਜਨ ਤਿਆਰ ਕਰਨ ਵਿੱਚ ਮਦਦ ਕਰਦੇ ਸਨ। ਉਨ੍ਹਾਂ ਨੇ ਸਕਾਊਟਸ ਨੂੰ ਖਾਣਾ ਤਿਆਰ ਕਰਨ ਦੀ ਕਲਾ ਆਪਣੀ ਮਾਤਾ ਤੋਂ ਸਿੱਖਣ ਲਈ ਕਿਹਾ ਕਿਉਂਕਿ ਉਨ੍ਹਾਂ ਤੋਂ ਵਧੀਆ ਹੋਰ ਕੋਈ ਨਹੀਂ ਸਿਖਾ ਸਕਦਾ।

 ਉਹ ਸਬ-ਲੈਫਟੀਨੈਂਟ ਚੁਣੇ ਗਏ। ਉਸ ਸਮੇਂ ਉਨ੍ਹਾਂਦੀ ਨਿਯੁਕਤੀ ਭਾਰਤ ਵਿੱਚ ਲਖਨਊ ਵਿਖੇ ਹੋਈ। ਉਹ ਸਖ਼ਤ ਮਿਹਨਤੀ ਹੋਣ ਕਾਰਨ 1883 ਵਿੱਚ 26 ਸਾਲ ਦੀ ਉਮਰ ਵਿੱਚ ਕੈਪਟਨ ਬਣ ਗਏ। 1901 ਤੋਂ ਲੈ ਕੇ 1910 ਤਕ ਰਾਬਰਟ ਬੇਡਿਨ ਪਾਵਲ ਇੰਗਲੈਂਡ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ 5 ਤੋਂ 25 ਸਾਲ ਦੇ ਲੜਕੇ-ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਸਕਾਊਟਿੰਗ ਤੇ ਗਾਈਡਿੰਗ ਲਹਿਰ ਚਲਾਈ। ਸਕਾਊਟਿੰਗ ਲਹਿਰ ਦੀ ਬੁਨਿਆਦ ਨੈਤਿਕਤਾ, ਇਮਾਨਦਾਰੀ, ਭਰਾਤਰੀ ਭਾਵ ਅਤੇ ਆਪਸੀ ਵਿਸ਼ਵਾਸ ਉੱਪਰ ਆਧਾਰਿਤ ਹੈ। ਨੌਜਵਾਨਾਂ ਵਿਚ ਰਚਨਾਤਮਕ ਸੋਚ ਦਾ ਵਿਕਾਸ ਕਰਨਾ, ਸਾਹਸ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਨਾ, ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ, ਤਾਂ ਕਿ ਉਹ ਸੰਸਾਰ ਵਿਚ ਇਕ ਚੰਗੇ ਇਨਸਾਨ ਅਤੇ ਸੂਝਵਾਨ ਨਾਗਰਿਕ ਦੇ ਤੌਰ ‘ਤੇ ਵਿਚਰ ਸਕਣ। ਸਕਾਊਟਿੰਗ ਗਤੀਵਿਧੀਆਂ ਨਵੀਂ ਪੀੜ੍ਹੀ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ ‘ਤੇ ਵਿਕਸਿਤ ਕਰਕੇ ਇਨ੍ਹਾਂ ਨੂੰ ਪੂਰਨ ਮਨੁੱਖ ਬਣਾਉਣ ਵਿਚ ਸਹਾਈ ਹੁੁੰੰਦੀਆਂ ਹਨ।

ਸਕਾਊਟਿੰਗ ਦੇ ਨੌ ਨਿਯਮ ਹੁੰਦੇ ਹਨਂ1. ਸਕਾਊਟ ਭਰੋਸੇਯੋਗ ਹੁੰਦਾ ਹੈ। 2. ਵਫ਼ਾਦਾਰ ਹੁੰਦਾ ਹੈ। 3. ਸਾਰਿਆਂ ਦਾ ਮਿੱਤਰ ਅਤੇ ਹਰ ਦੂਜੇ ਸਕਾਊਟ/ਗਾਈਡ ਦੇ ਭਰਾ-ਭੈਣ ਹੁੰਦੇ ਹਨ। 4. ਮਿੱਠਬੋਲੜਾ ਹੁੰਦਾ ਹੈ। 5. ਜੀਵ-ਜੰਤੂਆਂ ਦਾ ਮਿੱਤਰ ਅਤੇ ਕੁਦਰਤ ਨੂੰ ਪਿਆਰ ਕਰਦਾ ਹੈ। 6. ਅਨੁਸ਼ਾਸਨ ਵਿਚ ਰਹਿੰਦਾ ਹੈ ਤੇ ਜਨਤਕ ਜਾਇਦਾਦ ਦੀ ਰੱਖਿਆ ਕਰਨ ਵਿਚ ਸਹਾਇਤਾ ਕਰਦਾ ਹੈ। 7. ਬਹਾਦਰ ਹੁੰਦਾ ਹੈ। 8. ਸੰਜਮੀ ਹੁੰਦਾ ਹੈ। 9. ਮਨ, ਵਚਨ ਤੇ ਕਰਮ ਤੋਂ ਸ਼ੁੱਧ ਹੁੰਦਾ ਹੈ। ਸਕਾਊਟਿੰਗ ਵਿਚ ਆ ਕੇ ਨੌਜਵਾਨ ਆਪਣੇ ਗੁਣਾਂ ਨੂੰ ਤਰਾਸ਼ ਕੇ ਵਿਕਸਿਤ ਕਰਨ, ਸਵੈ-ਅਨੁਸ਼ਾਸਨ ਪੈਦਾ ਕਰਨ, ਸਵੈ-ਪੜਚੋਲ ਕਰਨ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨ ਅਤੇ ਔਖੇ ਕੰਮਾਂ ਨੂੰ ਯੁਗਤੀ ਨਾਲ ਕਰਨ ਵਿਚ ਨਿਪੁੰਨ ਹੋ ਜਾਂਦੇ ਹਨ। ਸਕਾਊਟ ਸ਼ਬਦ ਮਿਲਟਰੀ ਦਾ ਹੈ। ਮਿਲਟਰੀ ਵਿੱਚ ਸਕਾਊਟ ਦਾ ਕੰਮ ਦੁਸ਼ਮਣ ਦਾ ਭੇਦ ਹਾਸਲ ਕਰਨਾ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਨੌਜਵਾਨਾਂ ਦੇ ਵਿਕਾਸ ਵਾਸਤੇ ਸ਼ਾਂਤੀ ਦੇ ਸਕਾਊਟ ਬਣਾਉਣ ਬਾਰੇ ਸੋਚਿਆ।

ਮੇਫਕਿੰਗ ਕੈਡਿਟ ਕੋਰ ਦੀ ਕਾਰਗੁਜ਼ਾਰੀ ਤੋਂ ਬਾਅਦ ਉਨ੍ਹਾਂ ਦੇ ਦਿਮਾਗ਼ ਵਿੱਚ ਇਹ ਵਿਚਾਰ ਭਾਰੂ ਹੋ ਗਏ ਕਿ ਨੌਜਵਾਨਾਂ ਵਿੱਚ ਅਥਾਹ ਸ਼ਕਤੀ ਹੁੰਦੀ ਹੈ। ਇਹ ਹਰ ਕੰਮ ਕਰ ਸਕਦੇ ਹਨ ਜੇਕਰ ਇਨ੍ਹਾਂ ਨੂੰ ਸਹੀ ਸਮੇਂ ’ਤੇ ਸਹੀ ਪ੍ਰੋਗਰਾਮ ਦਿੱਤਾ ਜਾਵੇ। ਉਹ ਨੌਜਵਾਨਾਂ ਵਿੱਚ ਅਜਿਹੇ ਗੁਣ ਭਰਨਾ ਚਾਹੁੰਦੇ ਸਨ ਕਿ ਨੌਜਵਾਨ ਦੇਸ਼ ਦੀ ਤਰੱਕੀ ਵਾਸਤੇ ਮੁੱਢਲੀ ਕਤਾਰ ਵਿੱਚ ਰਹਿਣ। ਇਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਆਪਣੀ ਸਿਹਤ ਦੀ ਸੰਭਾਲ ਕਿਵੇਂ ਕਰਨੀ ਹੈ, ਡਾਕਟਰ ਤੋਂ ਕਿਵੇਂ ਦੂਰ ਰਹਿਣਾ ਹੈ। ਛੋਟੇ-ਛੋਟੇ ਚਿੰਨ੍ਹਾਂ ਅਤੇ ਪਦਚਿੰਨ੍ਹਾਂ ਤੋਂ ਕਿਵੇਂ ਨਤੀਜੇ ਕੱਢਣੇ ਹਨ। ਹਿੰਮਤ ਤੇ ਸਾਹਸ ਵਰਗੇ ਗੁਣ ਜਜ਼ਬ ਕਰਕੇ ਦੂਜਿਆਂ ਦੀ ਭਲਾਈ ਲਈ ਹਰ ਵਕਤ ਤਿਆਰ-ਬਰ-ਤਿਆਰ ਰਹਿਣਾ ਹੈ।ਇਸ ਕਾਰਜ ਲਈ ਉਨ੍ਹਾਂ ਨੇ 29 ਜੁਲਾਈ ਤੋਂ 9 ਅਗਸਤ 1907 ਤਕ ਇੰਗਲਿਸ਼ ਚੈਨਲ ਵਿੱਚ ਸਥਿਤ ਬਰਾਊਨ ਸੀ ਟਾਪੂ ਵਿੱਚ 20 ਬੱਚਿਆਂ ਦਾ ਇੱਕ ਟੈਸਟਿੰਗ ਕੈਂਪ ਲਾਇਆ। ਕੈਂਪ ਦੌਰਾਨ ਦੇਖਿਆ ਕਿ ਬੱਚਿਆਂ ਵਿੱਚ ਸਵੈ-ਅਨੁਸ਼ਾਸਨ, ਆਤਮ-ਵਿਸ਼ਵਾਸ ਆਦਿ ਵਰਗੇ ਗੁਣ ਪੈਦਾ ਹੋਏ। ਅਪਰੈਲ 1908 ਵਿੱਚ ਸਕਾਊਟਿੰਗ ਫਾਰ ਬੁਆਏਜ਼ ਕਿਤਾਬ ਲਿਖੀ, ਜਿਹੜੀ ਪੰਜ ਵਾਰ ਛਾਪਣੀ ਪਈ। 1909 ਵਿੱਚ ਕਰਿਸਟਲ ਪੈਲੇਸ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ 9000 ਸਕਾਊਟਸ ਨੇ ਭਾਗ ਲਿਆ।

ਲੜਕੀਆਂ ਵਾਸਤੇ ਮਿਸ ਐਗਨੇਸ ਦੀ ਅਗਵਾਈ ਵਿੱਚ ਗਰਲ ਗਾਈਡ ਸ਼ੁਰੂ ਕੀਤੀ। ਇਸ ਤਰ੍ਹਾਂ ਸਕਾਊਟ ਲਹਿਰ ਦਾ ਆਰੰਭ ਹੋਇਆ। ਹਰ ਸਕਾਊਟ/ਗਾਈਡ ਪ੍ਰੈਜ਼ੀਡੈਂਟ ਪੁਰਸਕਾਰ ਪ੍ਰਾਪਤ ਕਰੇ ਤਾਂ ਜੋ ਕਈ ਸਟੇਟਾਂ ਵਿਚ ਪ੍ਰੈਜ਼ੀਡੈਂਟ ਸਕਾਊਟ/ਗਾਈਡ ਲਈ ਜੋ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ ਵਿਚ ਰਾਖਵੀਆਂ ਸੀਟਾਂ ਹਨ, ਉਹ ਟੈਸਟ ਪਾਸ ਕਰਕੇ ਦਾਖ਼ਲਾ ਲੈ ਸਕਣ। ਰੇਲਵੇ ਵਿਚ ਪ੍ਰੈਜ਼ੀਡੈਂਟ ਸਕਾਊਟ ਜਾਂ ਗਾਈਡ ਲਈ ਵਿਸ਼ੇਸ਼ ਅਸਾਮੀਆਂ ਰਾਖਵੀਆਂ ਹਨ। ਬੱਚੇ ਉਹ ਇਮਤਿਹਾਨ ਪਾਸ ਕਰਕੇ ਨੌਕਰੀ ਲੈ ਸਕਦੇ ਹਨ। ਸਟੇਟ ਆਰਗੇਨਾਈਜ਼ਰ ਕਮਿਸ਼ਨਰ ਸ ਉਂਕਾਰ ਸਿੰਘ ਚੀਮਾਂ ਪੰਜਾਬ ਦੀ ਸਕਾਊਟਿੰਗ ਨੂੰ ਪ੍ਰਫੁੱਲਿਤ ਕਰਨ ਲਈ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ ।ਆਓ, ਅੱਜ ਦੇ ਦਿਨ ਚੰਗੇ ਚਰਿੱਤਰ ਦਾ ਨਿਰਮਾਣ ਕਰਨ ਦਾ ਪ੍ਰਣ ਲਈਏ ਤਾਂ ਜੋ ਤਹਿ ਦਿਲੋਂ ਸਮਰਪਿਤ ਹੋ ਕੇ ਲਾਰਡ ਬੇਡਨ ਪਾਵਲ ਦੇ ਸੁਪਨੇ ਨੂੰ ਪੂਰਾ ਕਰੀਏ।

ਸਕਾਊਟ ਮਾਸਟਰ ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ
ਤਹਿਸੀਲ ਗੁਰੂਹਰਸਹਾਏ
ਜਿਲ੍ਹਾ ਫਿਰੋਜ਼ਪੁਰ
98594-00002

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: