Thu. Jul 18th, 2019

ਅਮਨ ਆਖਦਾ ਸੁਣ ਉਏ ਜੰਗਾ

ਅਮਨ ਆਖਦਾ ਸੁਣ ਉਏ ਜੰਗਾ

ਮੇਰਾ ਇਹ ਸਭਾਅ ਬਣ ਗਿਆ ਹੈ, ਕਿ ਸਾਡੇ ਘਰਵਿੱਚ ਜਨਮ ਲੈਣ ਵਾਲੇ ਹਰ ਬੱਚੇ ਦਾ ਨਾਂਅ ਮੈਂ ਆਪਣੀ ਮਰਜੀ ਨਾਲ ਚੋਣ ਕਰਕੇ ਰੱਖਦਾ ਹਾਂ। ਮੇਰੀਆਂ ਤਿੰਨੇ ਭੈਣਾਂ ਦੇ ਬਹੁਤੇ ਬੱਚਿਆਂ/ ਭਾਣਜੇਭਾਣਜੀਆਂ ਦੇ, ਆਪਣੇ ਖੁਦ ਦੇ ਚਾਰ ਬੱਚਿਆਂ ਦੇ, ਗੱਲ ਕੀ? ਮੇਰੀਆਂ ਤਿੰਨ ਦੋਹਤੀਆਂ ਅਤੇ ਇੱਕ ਪੋਤੀ ਦਾ ਨਾਅ ਵੀ ਮੈਂ ਆਪਣੀ ਮਰਜੀ ਦਾ ਰੱਖਿਆ ਹੈ। ਇਸ ਮਾਮਲੇਵਿੱਚ ਮੈਂ ਘਰ ਦੇ ਕਿਸੇ ਹੋਰ ਮੈਂਬਰ ਦੀ ਭੋਰਾ ਨਹੀਂ ਚੱਲਣ ਦਿੰਦਾ। … ਪਰ ਮੇਰੇ ਦੋਹਤੇ ਦਾ ਨਾਂਅ ਰੱਖਣ ਦੀ ਵਾਰੀ ਆਈ ਤਾਂ ਸਾਰਾ ਕੁੱਝ੍ਹ ਉਲਟ ਹੋ ਗਿਆ।… ਖੈਰ! ਮੇਰੇ ਜੁਆਈ ਨੇ ਮੇਰੇ ਦੋਹਤੇ (ਆਪਣੇ ਬੇਟੇ) ਦਾ ਨਾਂਅ ਆਪਣੀ ਖੁਦ ਦੀ ਚੋਣ ਕਰਕੇ ‘ਆਅਮਨਦੀਪ’ ਰੱਖ ਲਿਆ। ………ਦਰਅਸ਼ਲ ਇਹੀ ਵਜ੍ਹਾ ਮੇਰੇ ਇਸ ਲੇਖ ਲਿਖਣ ਦਾ ਸਬੱਬ ਬਣ ਗਈ।
ਏਦੂੰਂ ਵੀ ਕਿਤੇ ਵੱਧ੍ਹ ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਅਖਬਾਰਾਂ, ਟੀ.ਵੀ. ਆਦਿ ਸ਼ੰਚਾਰ ਮਾਧਿਅਮਾਂ ਰਾਹੀਂ ਹਿੰਦ/ ਪਾਕ ਜੰਗ ਦੀਆਂ ਖਬਰਾਂ/ਰਿਪੋਰਟਾਂ ਪੜ੍ਹਦਾ, ਸੁਣਦਾ, ਦੇਖਦਾ ਹਾਂ, ਤਾਂ ਮੇਰੀਆਂ ਅੱਖਾਂ ਸਾਹਮਣਿਉੱ 196571 ਦੀਆਂ ਜੰਗਾਂ ਤੋਂ ਇਲਾਵਾਂ, ਕਾਰਗਿਲ ਯੁੱਧ, ਅਮਰੀਕਾ/ਬ੍ਰਿਟੇਨ ਆਦਿ ਦੇਸਾਂ ਦੀਆਂ ਸਰਕਾਰਾਂ/ਫੌਜਾਂ ਵੱਲੋਂ ਇਰਾਕੀ ਸਹਿਰਾਂ ‘ਤੇ ਬੰਬਾਂ, ਮਿਜਾਈਲਾਂ ਅਤੇ ਤੋਪਾਂ ਆਦਿ ਤੋਂ ਇਲਾਵਾ, ਹੋਰਨਾਂ ਮਨੁੱਖ ਮਾਰੂ ਹਥਿਆਰਾਂ ਨਾਲ ਕੀਤੇ ਹਮਲਿਆਂ ਦੀ ਅਤੇ ਅਫਗਾਨਿਸਤਾਨ ਵਿਚਲੀ ਜੰਗ ਸਮੇਤ ਹੋਰਨਾਂ ਸਭ ਜੰਗਾਂ (ਚਾਹੇ ਉਹ ਇਤਿਹਾਸ ਦੀਆਂ ਕਿਤਾਬਾਂਵਿੱਚ ਪੜ੍ਹੀਆਂ ਹੋਣ) ਦੀ ਦੇਖੀ/ਸੁਣੀ ਅਤੇ ਪੜ੍ਹੀ/ਵਿਚਾਰੀ ਰੀਲ੍ਹ/ਫਿਲਮ ਜਿਵੇਂ ਮੇਰੀਆਂ ਅੱਖਾਂ ਸਾਹਮਣੇ ਹੂਬਹੂ ਘੁੰਮਣ ਲੱਗ ਜਾਂਦੀ ਹੈ। ਬਲਕਿ ਅਜਿਹਾ ਸਭ ਕੁੱਝ੍ਹ ਕਾਲਜੇ ਨੂੰ ਧੂਹ ਪਾ ਜਾਂਦਾ ਹੈ।
……ਅਕਸਰ ਕਈਕਈ ਘੰਟੇ ਸੋਚਣ, ਵਿਚਾਰਨ ਲਈ ਮਜਬੂਰ ਹੋ ਜਾਂਦਾ ਹਾਂ। ਕਿ ਕਿਉਂ ਹੁੰਦੀਆਂ ਹਨ ਇਹ ਜੰਗਾਂ? ……ਕਿਉਂ/ਕਿਸ ਵਜ੍ਹਾ ਕਾਰਣ ਮਨੁੱਖਤਾ ਦਾ ਘਾਣ ਕੀਤਾ ਜਾਂਦਾ ਹੈ? ਇਨ੍ਹਾਂ ਜੰਗਾ ਵਿੱਚ..? ਉਨ੍ਹਾਂ ਲੱਖਾਂ ਔਰਤਾਂ/ਮਰਦਾਂ, ਬੱਚਿਆਂ, ਬਜੁਰਗਾਂ ਅਤੇ ਹੋਰ ਬਿਮਾਰਾਂ/ਲਾਚਾਰਾਂ ਦਾ ਆਖਿਰ ਕੀ ਕਸੂਰ ਹੁੰਦਾ ਹੈ? ਜਿਨ੍ਹਾਂ ਨੂੰ ਅਜਿਹੀਆਂ ਭਿਆਨਕ ਜੰਗਾਂ ਦੀ ਮਾਰ ਝੱਲ੍ਹਣੀ ਪਈ ਹੈ…….ਜਾਂ ਫੇਰ ਝੱਲ੍ਹਣੀ ਪੈ ਰਹੀ ਹੈ।
ਸੋਚਾਂ ਵਿਚਾਰਾਂ ਦੀ ਇਸ ਜੱਦੋ ਜਹਿਦ ਭਾਵ ਇਸ ਸਮੁੱਚੀ ਸੋਚਣ ਵਿਚਾਰਨ ਦੀ ਪ੍ਰਕਿਰਿਆ ਦੌਰਾਨ ਮੇਰੇ ਜਿਹਨਵਿੱਚ ਅਨੇਕਾਂ ਤਰ੍ਹਾਂ ਦੇ ਹਾਵਭਾਵ, ਅਹਿਸਾਸ ਅਤੇ ਵਿਚਾਰ ਉਧਲ ਪੁਧਲ ਕਰਨ ਲੱਗ ਪੈਂਦੇ ਹਨ। ਮੇਨੂੰ ਵਾਰ ਵਾਰ ਮੇਰੇ ਬਚਪਨਵਿੱਚ ਪੜ੍ਹੀ ਇੱਕ ਕਵਿਤਾ ਯਾਦ ਆ ਜਾਂਦੀ ਹੈ। ”ਅਮਨ ਤੇ ਜੰਗ” ਜਿਹੜੀ ਸਾਡੀ ਪੰਜਾਬੀ ਦੀ ਕਿਤਾਬਵਿੱਚ ਹੁੰਦੀ ਸੀ। ਮੈਨੂੰ ਇਹ ਤਾਂ ਯਾਦ ਨੀਂ ਉਦੋਂ ਸਾਡੇ ਅਧਿਆਪਕ ਨੇ ਇਸ ਕਵਿਤਾ ਦੇ ਕੀ ਅਰਥ ਪੜ੍ਹਾਏ ਜਾਂ ਫੇਰ ਦੱਸੇ ਸੀ। ……. ਪਰ ਐਨਾ ਜਰੂਰ ਯਾਦ ਹੈ ਕਿ
ਅਮਨ ਆਖਦਾ ਸੁਣ ਉਏ ਜੰਗਾ!
ਜੰਗ ਆਖਦਾ ਸੁਣ ਉਏ ਅਮਨਾਂ!!
……………………………..
ਸਕੂਲ ਦੇ ਉਨ੍ਹਾਂ ਦਿਨਾਂ ਵਿੱਚ ਮੈਂ, ਓਮ ਪ੍ਰਕਾਸ, ਸੱਤਪਾਲ ਤੇ ਪ੍ਰਮਿੰਦਰ ਹੋਰੇ ਇਸ ਕਵਿਤਾਂ ਦੀਆਂ ਇਹ ਲਾਇਨਾਂ (ਉਪਰੋਕਤ) ਅਕਸ਼ਰ ਸਕੂਲ ਵਿੱਚ ਜਾਂ ਸਕੂਲ ਤੋਂ ਬਾਹਰ ਵੀ ਉੱਚੀ ਉੱਚੀ ਗਾਇਆ ਕਰਦੇ ਸੀ। ਉਦੋਂ ਮੈਨੂੰ ਇਸ ਕਵਿਤਾ ਵਿਚਲੇ ਅਸਲ ਅਰਥਾਂ/ਭਾਵ ਅਰਥਾਂ ਬਾਰੇ ਕੁੱਝ੍ਹ ਵੀ ਪਤਾ ਨੀਂ ਸੀ। ……. ਮੈਂ ਉਦੋਂ ਜੰਗ ਤੇ ਅਮਨ ਨੂੰ ਦੋ ਵਿਅਕਤੀ/ਬੰਦੇ ਜਰੂਰ ਸਮਝ੍ਹਦਾ ਸੀ। ਜੋ ਅਹਮੋ ਸਾਹਮਣੇ ਖੜ੍ਹਕੇ ਲਲਕਾਰਦੇ ਹੋਏ, ਜਿਵੇਂ ਇੱਕ ਦੂਜੇ ਨਾਲ ਲੜ ਰਹੇ ਹੋਣ। ..ਜੋ ਕਿ ਸਾਇਦ ਮੇਰੇ ਵੱਲੋਂ ਅਜਿਹਾ ਸੋਚਿਆ ਜਾਣਾ ਠੀਕ ਵੀ ਸੀ। ……….ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਉਸ ਸਮੇਂ ਦੇ ਅਧਿਆਪਕ ਨੇ ਅਮਨ ਤੇ ਜੰਗ ਨੂੰ ਦੋ ਬੰਦੇ ਆਖਣ ਕਰਕੇ ਮੇਰੇ ਕੰਨ ਫੜਾ ‘ਤੇ ਸੀੇ।…… ਖੈਰ! ਹੁਣ ਜਦੋਂ ਕਦੇ ਵੀ ਬਚਪਨਵਿੱਚ ਪੜ੍ਹੀ ਉਸ ਕਵਿਤਾ ਬਾਰੇ ਸੋਚਦਾ ਹਾਂ ਅਤੇ ਜੰਗਾਂ/ ਯੁੱਧਾਂ ਦੀਆਂ ਖਬਰਾਂ/ਰਿਪੋਰਟਾਂ ਪੜ੍ਹਦਾ, ਸੁਣਦਾ ਅਤੇ ਵੇਖਦਾ ਹਾਂ ਤਾਂ ਮੈਨੂੰ ਇਨ੍ਹਾਂ ਸਭ ਜੰਗਾਂ/ਯੁੱਧਾਂ ਵਿੱਚ ਦੋ ਬੰਦੇ ਅਮਨ ਤੇ ਜੰਗ ਆਹਮੋ ਸਾਹਮਣੇ ਹੋਕੇ ਲਲਕਾਰਦੇ/ਲੜਦੇ ਹੀ ਮਹਿਸੂਸ ਨਹੀਂ ਹੁੰਦੇ ਸਗੋਂ ਵਖਾਈ ਦਿੰਦੇ ਹਨ। ਦੋਹਾਂ ਦਾ ਲੜਨ ਅਤੇ ਲਲਕਾਰਨ ਦਾ ਢੰਗ ਭਾਵੇਂ ਆਪੋ ਆਪਣਾ ਤੇ ਵੱਖੋ ਵੱਖਰਾ ਹੈ। ਇੱਕ ਮਨੁੱਖ ਮਾਰੂ ਹਥਿਆਰਾਂ ਦਾ ਇਸਤੇਮਾਲ ਕਰ ਰਿਹਾ ਹੁੰਦਾ ਹੈ ਅਤੇ ਪਲਾਂ ਛਿਣਾਂ ਵਿੱਚ ਕੀਮਤੀ ਮਨੁੱਖੀ ਜਾਨਾਂ ਅਤੇ ਉਨ੍ਹਾਂ ਦੀਆਂ ਫਸਲਾਂ ਸਮੇਤ ਘਰਬਾਰ ਗੱਲ ਕੀ? ਸਭ ਕੁੱਝ੍ਹ ਮਲੀਆਮੇਟ ਕਰ ਰਿਹਾ ਹੁੰਦਾ ਹੈ। ਦੂਜਾ ਅਮਨ ਦੇ ਰੂਪ ਵਿੱਚ ਆਪਣੇ ਢੰਗ ਤਰੀਕਿਆਂ ਨਾਲ ਅਮਨ ਸਾਂਤੀ ਅਤੇ ਭਾਈਚਾਰੇ/ਸਹਿਹੋਂਦ ਦਾ ਸੰਦੇਸ ਇਸਤੇਮਾਲ ਕਰ ਰਿਹਾ ਹੁੰਦਾ ਹੈ। ਭਾਵੇਂ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੰਗਬਾਜ ਹਰ ਸਮੇਂ ਆਪਣੇ ਜੰਗੀ ਪੈਤੜਿਆਂ ‘ਤੇ ਅੜੇ ਹੋਏ, ਮਨੁੱਖਤਾ ਦਾ ਘਾਣ ਕਰਨ ਦੀ ਆਪਣੀ ਅੜੀ ਖੋਰੀ ਜਿੱਦ ਪੁਗਾਉਂਦੇ ਰਹਿੰਦੇ ਹਨ। ਜਦੋਂ ਕਿ ਇਸ ਦੇ ਐਨ ਉਲਟ ਪੂਰੀ ਦੂਨੀਆਂ ਦੇ ਅਨੇਕਾਂ ਦੇਸਾਂ ਦੇ ਲੱਖਾਂ ਲੋਕ ਜੰਗਾਂ/ਯੁੱਧਾਂ ਨੂੰ ਟਾਲਣ/ਖਤਮ ਕਰਨ ਲਈ ਆਪੋ ਆਪਣੇ ਤੌਰ ਤਰੀਕਿਆਂ ਰਾਹੀਂ ਪ੍ਰਦਰਸ਼ਨ/ਰੋਸ਼ ਮੁਜਾਹਰੇ ਆਦਿ ਕਰਦੇ ਰਹਿੰਦੇ ਹਨ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇੱਕ ਦਿਨ ਜਦੋਂ ਅਸੀ ਟੀ.ਵੀ. ਦੇਖੀ ਜਾਂਦੇ ਸੀ ਮੇਰਾ ਬਾਪੂ ਅਚਾਨਕ ਬੋਲਿਆ ਸੀ।…..” ਯਾਰ, ਐਡਾ ਕਿੱਡਾ ਕੁ ਸੇyਰ ਐ ਅਮਰੀਕਾ …..ਬਾਹਲੇ ਈ ਬੰਦੇ ਮਾਰੀ ਜਾਂਦੈ ਇਰਾਕਵਿੱਚ ……..ਹਟਾਉਣ ਵਾਲਾ ਹੈਨੀਂ ਕੋਈ……ਐਡੇ ਵੱਡੇ ਸੰਸਾਰ ਵਿੱਚ……ਕੋਈ ਨੀਂ ਬਹੁੜਦਾ ਟਿਕ ਟਕਾਅ ਕਰਾਉਣ ਨੂੰ ………।” ਜਦੋਂ ਮੈਂ ਇਹ ਸਬਦ ਬੋਲਦੇ ਮੇਰੇ ਬਾਪੂ ਵੰਨੀਂ ਦੇਖਿਆ ਸੀ, ਤਾਂ ਮੈਨੂੰ ਉਹਦਾ ਚਿਹਰਾ ਬਚਪਨਵਿੱਚ ਪੜ੍ਹੀ ਕਵਿਤਾ ਵਿਚਲੇ ਅਮਨ ਵਰਗਾ ਲੱਗਿਆ ਸੀ। ਸਭ ਤੋਂ ਪਹਿਲੀ ਵਾਰੀ ਜੰਗ ਦਾ ਚਿਹਰਾ ਮੈਂ 1965 ਵਿੱਚ ਅਤੇ ਫਿਰ 1971 ਦੀ ਜੰਗ ਵੇਲੇ ਵੇਖਿਆ ਸੀ। ਮੇਰੀਆਂ ਦੋਵੇਂ ਵੱਡੀਆਂ ਭੈਣਾਂ, ਜੀਜਾ ਜੀ ਹੋਰੇ ਅਤੇ ਹੋਰ ਸਭ ਬੱਚੇ ਤੇ ਸਣੇ ਉਨ੍ਹਾਂ ਦੇ ਪਸੂ ਡੰਗਰ ਸਾਡੇ ਪਿੰਡ ਚੁੱਘੇ ਖੁਰਦ ਆ ਗਏ ਸੀ।ਉਨ੍ਹਾਂ ਦਿਨਾਂ ਵਿੱਚ ਸਾਡੇ ਘਰ ਦੇ ਵਿਹੜੇਵਿੱਚ ਸੁਰੰਗਾਂ ਵਰਗੇ ਮੋਰਚੇ ਪੱਟੇ ਹੋਏ ਸੀ। ਰਾਤ ਨੂੰ ਜਦੋਂ ਕਿਤੇ ਖਤਰਾ ਵੱਧ ਹੁੰਦਾ ਤਾਂ ਘਰ ਦੇ ਸਾਨੂੰ ਇਨ੍ਹਾਂ ਮੋਰਚਿਆਂ ਵਿੱਚ ਲੈ ਕੇ ਵੱੜ ਜਾਂਦੇ ਸੀ। ਮੇਰਾ ਬਾਪੂ ਪਿੰਡ ਦਾ ਚੌਂਕੀਦਾਰ ਹੋਣ ਕਰਕੇ ਪਹਿਰਾ ਲਾਉਂਦਾ ਹੁੰਦਾ ਸੀ। ਜਦੋਂ ਉਹ ਰਾਤ ਨੂੰ ਪਰਿਹੇ ਵਾਲਿਆਂ ਕੋਲ ਜਾਂਦਾ ਤਾਂ ਹੱਥ ਵਿੱਚ ਡਾਂਗ ਸੋਟਾ, ਕੋਈ ਤਲੈਂਬੜ, ਕ੍ਰਿਪਾਨ, ਗੰਡਸਾ ਜਾਂ ਫਿਰ ਬਰਛਾ ਲਿਜਾਣਾ ਨਹੀਂ ਭੁਲਦਾ ਸੀ।
ਇੱਕ ਦਿਨ ਸਾਮ ‘ਜੇ ਨੂੰ ਜਦੋਂ ਸਾਡੇ ਘਰ ਦੇ ਉੱਤੋਂ ਦੀ ਦੋ ਤਿੰਨ ਜਹਾਜ ਚੀਂ.ਚੀਂ ਕਰਦੇ ਲੰਘੇ ਤਾਂ ਸਾਡੇ ਘਰ ਦੇ ਸਾਰੇ ਜੀਅ ਅੰਦਰ ਸੁਅ੍ਹਾਤ ਵਿੱਚ ਵੜਗੇ ਸੀ। ਮੇਰੀ ਮਾਂ ਨੇ ਮੈਨੂੰ ਹਿੱਕ ਨਾਲ ਲਾਕੇ ਇਕ ਕੰਧ ਨਾਲ ਲੱਗ ਕੇ ਖੜ੍ਹੀ ਨੇ ਜਿਵੇਂ ਉਨ੍ਹਾਂ ਜੰਗੀ ਜਹਾਜਾਂ ਤੋਂ ਸੁਰੱਖਿਅਤ ਕਰ ਲਿਆ ਸੀ। ਅਗਲੇ ਦਿਨ ਤੋਂ ਲੜਾਈ ਦੀਆਂ ਗੱਲਾਂ ਹਰ ਰੋਜ ਆਮ ਈਂ ਸੁਣਾਈ ਦੇਣ ਲੱਗੀਆਂ ਸੀ। ਉਨ੍ਹਾਂ ਦਿਨਾਂ ਵਿੱਚ ਅਸੀਂ ਪਾਕਿਸਤਾਨੀ ਜਸੂਸਾਂ ਦੇ ਫੜ੍ਹੇ ਜਾਣ ਦੀਆਂ ਗੱਲਾਂ ਵੀ ਸੁਣਦੇ ਹੁੰਦੇ ਸੀ, ਵੀ ਪਾਕਿਸਤਾਨ ਦੇ ਜਹਾਜ ਘਰਾਂ ਦੀਆਂ ਛੱਤਾਂ ‘ਤੇ ਜਸੂਸ ਛੱਡ ਜਾਂਦੇ ਐ।
ਕਾਰਗਿਲ ਯੁੱਧ ਵੇਲੇ ਵੀ ਫਾਜਿਲਕਾ ਨੇੜਲੇ ਪਿੰਡ ਸੁਰੇਸਵਾਲਾ ਤੋਂ ਮੇਰੀ ਭੈਣ ਹੋਰੇ ਸਾਡੇ ਕੋਲੇ ਆ ਗਏ ਸੀ। ਆਪਣਾ ਸਮਾਨ ਅਤੇ ਮਾਲ ਪਸੂ ਲੈਕੇ। ਉਦੋਂ ਵੀ ਬਚਪਨਵਿੱਚ ਪੜ੍ਹੀ ਕਵਿਤਾ ਵਿਚਲੇ ਅਮਨ ਤੇ ਜੰਗ ਦੇ ਚਿਹਰੇ ਮੈਂ ਕਈ ਵਾਰੀ ਸਪਸਟ ਵੇਖੇ ਸੀ। ਕਾਰਗਿਲ ਯੁੱਧ ਵੇਲੇ ਜਦੋਂ ਇੱਕ ਵਾਰੀ ਫਾਜਿਲਕਾ/ਸੁਰੇਸਵਾਲਾ ਗਿਆ ਤਾਂ ਮੈਂ ਅਚਾਨਕ ਅੱਧ੍ਹੀ ਰਾਤ ਨੂੰ ਵੇਖਿਆ ਕਿ ਮੇਰੀ ਵੱਡੀ ਭੈਣ ਰੋਸੀ ਮੰਜੇ ‘ਤੇ ਬੈਠੀ ਲੰਮੇ ਲੰਮੇ ਸਾਹ ਲੈ ਰਹੀ ਸੀ। ਜਿਵੇਂ ਉਹਦਾ ਦੱਮ ਚੜ੍ਹ ਗਿਆ ਹੋਵੇ। ਉਹਨੂੰ ਸੌਖਾ ਸਾਹ ਨੀਂ ਆ ਰਿਹਾ ਸੀ। ਜਦੋਂ ਮੈਂ ਪੁੱਛਿਆ ਕੀ ਗੱਲ ਐ ਰੋਸੀ ਕਿਵੇੱ ਸਾਹ ਜਾਂ ਔਖਾ ਕਿਉਂ ਲਈ ਜਾਨੀ ਐਂ….. ਤਾਂ ਉਹਦਾ ਅੱਗੋਂ ਜਵਾਬ ਸੀ ”ਕੁਛ ਨੀਂ ਹੋਇਆ ਮੈਨੂੰ ਤਾਂ…… ਊਈਂ ਸਾਹ ‘ਜਾ ਔਖਾ ਆਉਣ ਲੱਗ ਗਿਆ… ਊਈਂ ਬਹਿਗੀ ਮੈਂ ਤਾਂ……ਠੀਕ ਐਂ ਮੈਂ ਤਾਂ…ਊਈਂ ਚੰਦਰਾ ਜਾ ਸੁਪਨਾ ਆ ਗਿਅਸੀ ਸੀ ਅੱਗ ਲੱਗੜਾ……….।” ਐਨਾ ਕਹਿਣ ਤੋਂ ਬਾਅਦ ਮੇਰੇ ਬਿਨਾਂ ਕੁਛ ਪੁੱਛਣ ‘ਤੇ/ ਸੁਆਲ ਕਰਨ ‘ਤੇ ਰੋਸੀ ਨੇ ਆਪਣਾ ਸੁਪਨਾ ਸਣਾਉਣਾ ਸੁਰੂ ਕਰਤਾ ਸੀ……ਜਿਸਦਾ ਸਾਰ ਅੰਸ਼ ਇਉਂ ਸੀ।
”……ਤੇਰੇ ਜੀਜਾ ਜੀ ਜਿਵੇਂ ਪਾਕਿਸਤਾਨ ਵੱਨੀਂ ਤੋਪ ਚਲਾਈ ਜਾਂਦੇ ਐ….ਮੈ ਉਨ੍ਹਾਂ ਨੂੰ ਤੋਪ ਵਿੱਚ ਭਰਨ ਵਾਸਤੇ ਵੱਡੇ ਵੱਡੇ ਗੋਲੇ ਫੜਾਈ ਜਾਨੀਂ ਐਂ….ਐਨੇ ਨੂੰ ਉਧਰੋਂ ਪਾਕਿਸਤਾਨ ਵਨੀਉਂ ਵੱਡਾ ਸਾਰਾ ਤੋਪ ਦਾ ਗੋਲਾ ਆ ਕੇ …….ਜਮਾਂ ਮੇਰੇ ਪੈਰਾਂ ਕੋਲੇ ਡਿੱਗ ਪਿਆ …. ਤੇਰੇ ਜੀਜਾ ਜੀ ਹੋਰੀਂ ਰਾਣੀ, ਚੇਤੂ, ਸਾਮੂ, ਜੀਆ……” ਇਸ ਤੋਂ ਅਗਾਂਹ ਰੋਸੀ ਤੋਂ ਜਿਵੇਂ ਬੋਲਿਆ ਨੀਂ ਗਿਆ ਸੀ ਅਤੇ ਮੈਂ ਉਹਨੂੰ ਪਾਣੀ ਦਾ ਗਲਾਸ ਫੜਾ ਕੇ ਕਿਹਾ ਸੀ ”…….ਕੁਛ ਨੀ ਹੁੰਦਾ ਊਈਂ ਕਿਤੇ ਸੁਪਨਾ ਆ ਗਿਆ ਤੈਨੂੰ …..ਆਪਣੇ ਨੀ ਲਗਦੀ ਲੜਾਈ ਲੜੂਈ .. ਲੜਾਈ ਤਾ ਦੂਰ ਐ ਕਿਤੇ ਪਹਾੜਾਂ ਵਿੱਚ… ਮੈ ਰੋਜ ਅਖਬਾਰਾਂ ਵਿੱਚ ਪੜਦਾ ਤੇ ਖਬਰਾਂ ਸੁਣਦੈਂ ਟੈਲੀਵੀਜਨ ਚ …..।”
ਅਗਲੇ ਦਿਨ ਜਦੋਂ ਮੈਂ ਘਰ ਵਾਪਸ ਆਉਣ ਲਈ ਫਾਜਿਲਕਾ ਰੇਲਵੇ ਸਟੇਸ਼ਨ ‘ਤੇ ਪਹੁੰਚਿਆ ਤਾਂ ਕਾਫੀ ਲੋਕ ਆਪਣੇ ਘਰਾਂ ਦਾ ਸਮਾਨ ਲੈ ਕੇ ਇੱਧਰ ਨੂੰ ਆ ਰਹੇ ਸੀ। ਮੈ ਜਿਸ ਡੱਬੇ ਵਿੱਚ ਚੜ੍ਹਿਆ ਸੀ ਉਸੇ ਡੱਬੇ ਵਿੱਚ ਇੱਕ ਫੌਜੀ ਨੌਜਵਾਨ (ਵੇਖਣ ਵਿੱਚ ਸਰਦਾਰ) ਇੱਕ ਔਰਤ ਅਤੇ ਬੱਚੇ ਨੂੰ ਇਸੇ ਗੱਡੀ ਵਿੱਚ ਚੜ੍ਹਾਉਣ ਆਇਆ ਸੀ। ਜਦੋਂ ਗੱਡੀ ਚੱਲ ਪਈ ਤਾਂ ਉਹ ਸਰਦਾਰ/ਫੌਜੀ ਤਾਂ ਉੱਥੇ ਫਾਜਿਲਕਾ ਹੀ ਰਹਿ ਗਿਆ ਸੀ। …….. ਪਰ ਉਸ ਬੱਚੇ ਨੇ ਉਹਦੇ ਉਤਰਦੇ ਸਾਰ ਹੀ ਰੋਣਾ ਸ਼ੁਰੂ ਕਰਤਾ ਸੀ, ਬੱਚੇ ਦੀ ਮਾਂ ਨੇ ਉਹਨੂੰ ਚੁੱਪ ਕਰਾਉਣ ਦੇ ਲੱਖ ਯਾਤਨ ਕੀਤੇ……… ਪਰ ਸਭ ਕੁੱਝ ਵਿਆਰਥ ਸੀ। ਉਸ ਔਰਤ ਦੇ ਨਾਲ ਵਾਲੀ ਸੀਟ ‘ਤੇ ਬੈਠੀ ਇੱਕ ਬਜੁਰਗ ਔਰਤ ਨੇ ਵੀ ਉਸ ਬੱਚੇ ਨੂੰ ਵਰਾਉਣ / ਚੁੱਪ ਕਰਾਉਣ ਦੀ ਕੋਸ਼ਿਸ ਕੀਤੀ …….. ਪਰ ਇਹ ਵੀ ਵਿਅਰਥ ਸੀ। ਉਸ ਦੀ ਮਾਂ ਉਹਨੂੰ ਚੱਪ ਕਰਾਉਦਿਆਂ ਆਖ ਰਹੀ ਸੀ ………. ” …. ਹੁਣੇ ਆਉਦੈ ਤੇਰਾ ਡੈਡੀ…. ਉਹ ਪਿਛਲੇ ਡੱਬੇਵਿੱਚੋਂ ਚੀਜ ਲੈਣ ਗਿਐ ਤੇਰੇ ਵਾਸਤੇ ….. ।” ….. ਇਹ ਵੀ ਵਿਅਰਥ ਸੀ।
ਉੱਚੀ ਉੱਚੀ ਰੋਣ ਕਰਕੇ ਬੱਚੇ ਦਾ ਬੁਰਾ ਹਾਲ ਹੋ ਰਿਹਾ ਸੀ। ਅਖੀਰ ਮੈਂ ਵੀ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ ਕੀਤੀ । ਪਰ ਇਹ ਵੀ ਵਿਆਰਥ …. । ਐਨੇ ਨੂੰ ਬੱਚੇ ਦੀ ਮਾਂ ਨੇ ਕਹਿਣਾ ਸੁਰੂ ਕੀਤਾ ਸੀ। ਇਹ ਨੀ ਹੁਣ ਚੁੱਪ ਕਰਦੀ….. ਭਾਵੇਂ ਕੁਛ ਹੋ ਜੇ…. ਆਪੇ ਹੰਭਕੇ ਚੁੱਪ ਕਰੂਗੀ …. ਇਹ ਤਾਂ ਐਂ ਈਂ ਕਰਦੀ ਐ ….. ਜਦੋਂ ਇਹਦੇ ਡੈਡੀ ਕਦੇ ਛੁੱਟੀ ਆਉਂਦੇ ਐ …… ਇਹਦਾ ਤਾਂ ਇਹੀ ਹਾਲ ਹੁੰਦੈ…… ਜਦੋਂ ਵਾਪਿਸ ਆਉਦੇ ਐ…. ਕਈ ਕਈ ਦਿਨ ਤਾਪ ਚੜ੍ਹ ਜਾਦੈਂ…. ਇਹਨੂੰ ਰੋ ਰੋ ਕੇ…. ਐਨਾ ਰੋਂਦੀ ਐ…. ਚੁੱਪ ਕਰਨਾ ਦਾ ਨਾਂ ਨੀਂ ਜਾਣਦੀ …
ਉਸ ਦਿਨ ਗੱਡੀ ਵਿੱਚ ਉਸ ਬੱਚੇ ਨੂੰ ਰੋਦਿਆਂ ਵਿਲਕਦਿਆਂ ਦੇਖ ਕੇ ਅਤੇ ਉਸਦੀ ਮਾਨਸਿਕਤਾ / ਮਨੋਅਵਸਥਾ ਬਾਰੇ ਭਾਂਪਦਿਆਂ ਮੇਰੇ ਜਿਹਨਵਿੱਚ ਕਈ ਤਰ੍ਹਾਂ ਦੇ ਹਾਵਭਾਵ / ਵਿਚਾਰ ਆ ਜਾ ਰਹੇ ਸਨ। ਜਿਵੇਂ ਕਿ ” ਮੈ ਉਸ ਗੱਡੀਵਿੱਚ (ਫਾਜਿਲਕਾ ਬਠਿੰਡਾ) ਸਵਾਰ ਹੋਣ ਦੇ ਨਾਲ ਨਾਲ ਪਾਕਿਸਤਾਨ ਦੇ ਕਿਸੇ ਸਹਿਰ ਵਿੱਚੋਂ ਚੱਲੀ ਇੱਕ ਹੋਰ ਗੱਡੀ ਵਿੱਚ ਵੀ ਸਵਾਰ ਹੋਵਾਂ…. ਉਸ ਗੱਡੀ ਵਿੱਚ ਵੀ ਕੋਈ ਫੌਜੀ ਆਪਣੀ ਘਰਵਾਲੀ ਅਤੇ ਬੱਚੇ ਨੂੰ ਗੱਡੀ ਚੜ੍ਹਾਉਣ ਆਇਆ ਹੋਵੇ…… ਉਹ ਬੱਚਾ ਵੀ ਲਗਾਤਾਰ ਰੋਈ ਜਾ ਰਿਹਾ ਹੋਵੇ। ਅਜਿਹੇ ਹਾਵਾਂਭਾਵਾਂ/ ਵਿਚਾਰਾਂ ਦਰਮਿਆਨ ਹੀ ਮੈਂ ਵੇਖਦਾ ਹਾਂ ਕਿ ਹਿਦੁਸਤਾਨ / ਪਾਕਿਸਤਾਨ ਦੇ ਸਾਰੇ ਬਾਰਡਰਾ ‘ਤੇ ਜੰਗ ਛਿੜ ਪਈ ਅਤੇ ਲੱਖਾਂ ਦੀ ਗਿਣਤੀ ਵਿੱਚ ਬੱਚੇ, ਔਰਤਾਂ, ਮਰਦ, ਬਜੁਰਗ ਅਤੇ ਹੋਰ ਲੋਕ ਬੰਬਾਂ, ਬੰਦੂਖਾਂ ਅਤੇ ਤੋਪਾਂ / ਜਹਾਜਾਂ ਦੇ ਗੋਲਿਆਂ ਨਾਲ ਮਾਰੇ ਜਾਂਦੇ ਹਨ। ਉਹ ਦੋਵੇਂ ਫੌਜੀ ਵੀ ਲੜਾਈ ਵਿੱਚ ਮਾਰੇ ਜਾਂਦੇ ਹਨ। ਉਹਨਾਂ ਦੇ ਘਰਵਾਲੀਆਂ ਬੱਚੇ, ਪਰਿਵਾਰਕ ਮੈਂਬਰ ਅਤੇ ਹੋਰ ਰਿਸਤੇਦਾਰ ਰੋਈ ਕੁਰਲਾਈ ਜਾ ਰਹੇ ਹਨ । ਦੋਹਾਂ ਦੇਸਾਂ ਦੇ ਲੱਖਾਂ / ਕਰੋੜਾ ਘਰਾਂ ਵਿੱਚੋਂ ਬੂਅਕੁਰਲਾਹਟ /ਹਾਲਦੁਹਾਈ ਦੀਆਂ ਅਵਾਜਾਂ ਆ ਰਹੀਆਂ ਹਨ। ਅਜਿਹੇ ਹਾਵਾਂ ਭਾਵਾਂ / ਵਿਚਾਰਾਂ ਤੇ ਅਹਿਸਾਸਾ ਦੀ ਉਧੇੜ ਬੁਣਵਿੱਚ ਹੀ ਉਸ ਦਿਨ ਮੈਂ ਆਪਣੇ ਪਿੰਡ ਚੁੱਘੇ ਖੁਰਦ ਆ ਗਿਆ ਸੀ।
…. ਹੁਣ ਜਦੋਂ ਕਦੇ ਫਾਜਿਲਕਾ ਜਾਈਦੈ …. ਜਾਂ ਫੇਰ ਜਦੋਂ ਕੋਈ ਫਾਜਿਲਕਾ ਤੋਂ ਆਉਂਦੇ ਤਾਂ 1965 71 ਦੀਆਂ ਜੰਗਾਂ ਅਤੇ ਇਨ੍ਹਾਂ ਜੰਗਾਂ ਨਾਲ ਜੁੜਿਆ ਸਮੁੱਚਾ ਘਟਨਾਕ੍ਰਮ ਮੇਰੇ ਜਿਹਨਵਿੱਚ ਫਿਲਮ/ਰੀਲ੍ਹ ਦੀ ਤਰ੍ਹਾਂ ਘੁੰਮਣ ਲੱਗ ਜਾਂਦੇ ਹਨ….। ਸਿਰਫ ਇਹੀ ਨਹੀਂ ਜਿਵੇਂ ਮੈਨੂੰ ਆਪਣੀ ਖੁਦ ਦੀ ਜਿਹਨੀਅਤ / ਮਾਨਸਿਕਤਾ ਵਿੱਚ ਜੰਗ / ਯੁੱਧ ਹੁੰਦਾ ਪ੍ਰਤੀਤ / ਮਹਿਸੂਸ ਹੋਣ ਲੱਗ ਪੈਂਦਾ ਹੈ। ….. ਸਿਰਫ ਅਤੇ ਸਿਰਫ ਦੋ ਆਦਮੀਆਂ ਦੀ ਆਹਮੋ ਸਾਹਮਣੇ ਲੜਾਈ ਦੇ ਰੂਪ ਵਿੱਚ …. ਜੰਗ ਤੇ ਅਮਨ …..। ਇਸ ਦੇ ਨਾਲ ਹੀ ਬਚਪਨਵਿੱਚ ਪੜ੍ਹੀ ਉਸ ਕਵਿਤਾ ਦੇ ਕਾਵਿਕ ਬੋਲ ਵੀ ਗੂੰਂਜ ਪੈਂਦੇ ਹਨ…… ਅਮਨ ਆਖਦਾ ਸੁਣ ਉਏ ਜੰਗਾ!….. ਜੰਗ ਆਖਦਾ ਸੁਣ ਉਏ ਅਮਨਾ !!…. ਮੇਰਾ ਪੱਕਾ ਵਿਸਵਾਸ ਹੀ ਨਹੀਂ ਸਗੋਂ ਮੈਨੂੰ ਪੂਰੀ ਉਮੀਦ ਹੈ ਕਿ ਇਸ ਲੜਾਈ ਦੇ ਅਖਰੀ ਦੌਰ ਵਿੱਚ ਜਿੱਤ ਅਮਨ ਦੀ ਹੀ ਹੋਵੇਗੀ…… ਨਾ ਕਿ ਜੰਗੀ ਪੈਂਤੜੇਬਾਜ ਸਰਕਾਰਾਂ ਅਤੇ ਜੰਗਬਾਜਾਂ ਦੀ ……। ….. ਅਮੀਨ।

ਲਾਲ ਚੰਦ ਸਿੰਘ
ਪਿੰਡ: ਚੁੱਘੇ ਖੁਰਦ,
ਡਾਕਖਾਨਾ: ਬਹਿਮਣਦਿਵਾਨਾ
ਜਿਲ੍ਹਾ: ਬਠਿੰਡਾ
7589427462

Leave a Reply

Your email address will not be published. Required fields are marked *

%d bloggers like this: