ਅਬੁਲ ਖੁਰਾਣਾ ਸਕੂਲ ਦੇ ਸੁਖਦੀਪ ਨੇ ਜਿਲ੍ਹਾ ਪੱਧਰੀ ਕੰਪਿੳੂਟਰ ਮੁਕਾਬਲੇ ‘ਚ ਜਿੱਤਿਆ ਇਨਾਮ

ਅਬੁਲ ਖੁਰਾਣਾ ਸਕੂਲ ਦੇ ਸੁਖਦੀਪ ਨੇ ਜਿਲ੍ਹਾ ਪੱਧਰੀ ਕੰਪਿੳੂਟਰ ਮੁਕਾਬਲੇ ‘ਚ ਜਿੱਤਿਆ ਇਨਾਮ

03malout02ਮਲੋਟ, 3 ਦਸੰਬਰ (ਆਰਤੀ ਕਮਲ) : ਸਿੱਖਿਆ ਵਿਭਾਗ ਅਤੇ ਆਈ.ਸੀ.ਟੀ ਸੁਸਾਇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਨਾਏ ਜਿਲ੍ਹਾ ਪੱਧਰੀ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁਲ ਖੁਰਾਣਾ ਸਕੂਲ ਦੇ ਵਿਦਿਅਰਥੀ ਨੇ ਜਿਲੇ ਭਰ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ।ਜ੍ਹਿਲਾ ਸਿੱਖਿਆ ਅਫਸਰ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਜਿਲ੍ਹੇ ਭਰ ਵਿੱਚ ਪਹਿਲਾਂ ਕਲੱਸਟਰ ਪੱਧਰ ਤੇ ਫਿਰ ਬਲਾਕ ਪੱਧਰੀ ਮੁਕਾਬਲਿਆਂ ਵਿੱਚੋਂ ਜਿੱਤਣ ਵਾਲੇ ਵਿਦਿਆਰਥੀਆਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ । ਇਸ ਮੌਕੇ ਗੱਲਬਾਤ ਕਰਦਿਆਂ ਉਕਤ ਸਕੂਲ ਦੇ ਕੰਪਿਊਟਰ ਅਧਿਆਪਕ ਸ਼੍ਰੀਮਤੀ ਪਰਮਜੀਤ ਕੌਰ ਅਤੇ ਜਸਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਤਕਨਾਲੌਜੀ ਨਾਲ ਸਬੰਧਿਤ ਤਿੰਨ ਤਰਾਂ ਦੇ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ ਵੈਬ ਡਿਜਾਇਨਿੰਗ, ਮਾਡਲ ਪ੍ਰਦਰਸ਼ਨੀ, ਰੋਲ ਪਲੇਅ ਸ਼ਾਮਿਲ ਸਨ । ਅਬੁਲ ਖੁਰਾਣਾ ਸਕੂਲ ਦੇ ਵਿਦਿਆਰਥੀ ਸੁਖਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਜਮਾਤ ਦਸਵੀਂ ਵਾਸੀ ਅਬੁਲ ਖੁਰਾਣਾ ਨੇ ਵੈਬ ਡਿਜਾਇਨਿੰਗ ਵਿੱਚ ਭਾਗ ਲੈ ਕੇ ਕਲੱਸਟਰ ਤੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਜਿਲ੍ਹੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ ।ਇਸ ਪ੍ਰਾਪਤੀ ਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀ ਸੁਖਦੀਪ ਨੂੰ ਸਨਮਾਨ ਚਿੰਨ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ । ਸਕੂਲ ਦੇ ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਸਕੂਲ ਪਿੰ੍ਰਸੀਪਲ ਸ਼੍ਰੀਮਤੀ ਬਿਮਲਾ ਰਾਣੀ ਤੇ ਸਮੂਹ ਸਟਾਫ ਵੱਲੋਂ ਵੀ ਸਕੂਲ ਪੁੱਜਣ ਤੇ ਵਿਦਿਆਰਥੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਜੇਪਾਲ, ਕੁਲਵਿੰਦਰ ਸਿੰਘ, ਪਰਮਜੀਤ ਕੌਰ ਲੈਕਚਰਾਰ, ਸੀਮਾ ਰਾਣੀ ਲੈਕਚਰਾਰ, ਜਸਜੀਤ ਸਿੰਘ ਕੰਪਿਊਟਰ ਅਧਿਆਪਕ, ਪਰਮਜੀਤ ਕੌਰ ਕੰਪਿਊਟਰ ਅਧਿਆਪਕ, ਸਿਮਰਜੀਤ ਕੌਰ, ਰਿਤੂ ਬਾਲਾ, ਸਰਬਜੀਤ ਸਿੰਘ ਡਰਾਇੰਗ ਮਾਸਟਰ, ਸਰਬਜੀਤ ਕੌਰ, ਸੁਨੀਤਾ ਰਾਣੀ, ਨੀਰੂ ਬਾਲਾ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: