ਅਫੀਮ ਤਸਕਰ ਦੇ ਬੈਂਕ ਲਾਕਰ ਤੋਂ ਮਿਲੀ 116 ਗ੍ਰਾਮ ਅਫੀਮ, ਨਕਦੀ ਅਤੇ 21 ਲੱਖ ਦੇ ਗਹਿਣੇ

ss1

ਅਫੀਮ ਤਸਕਰ ਦੇ ਬੈਂਕ ਲਾਕਰ ਤੋਂ ਮਿਲੀ 116 ਗ੍ਰਾਮ ਅਫੀਮ, ਨਕਦੀ ਅਤੇ 21 ਲੱਖ ਦੇ ਗਹਿਣੇ

ਐਸ. ਟੀ. ਐਫ ਮੁਹਾਲੀ ਵੱਲੋਂ ਕੁੱਝ ਸਮਾਂ ਪਹਿਲਾਂ ਅਫੀਮ ਦੀ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤੇ ਗਏ ਇੱਕ ਵਿਅਕਤੀ ਦੇ ਬੈਂਕ ਲਾਕਰ ਤੋਂ 116 ਗ੍ਰਾਮ ਅਫੀਮ 1 ਲੱਖ 91 ਹਜਾਰ 331 ਰੁਪਏ ਨਕਦੀ ਅਤੇ 707 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ| ਐਸ. ਟੀ. ਐਫ ਦੇ ਐਸ. ਪੀ. ਸ੍ਰ. ਰਾਜਿੰਦਰ ਸਿੰਘ ਸੋਹਲ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐਸ. ਟੀ. ਐਫ ਮੁਹਾਲੀ ਦੀ ਟੀਮ ਵਲੋਂ ਦਸੰਬਰ 2017 ਵਿੱਚ ਅਫੀਮ ਦੀ ਤਸਕਰੀ ਦੇ ਦੋਸ਼ ਹੇਠ ਸਵੀਟੀ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਬਲਦੇਵ ਸਿੰਘ, ਮਨੋਜ ਕੁਮਾਰ ਅਤੇ ਸਿਮਰਨ ਕੌਰ ਦੇ ਖਿਲਾਫ ਐਨ. ਡੀ . ਪੀ. ਐਸ ਐਕਟ ਦੀ ਧਾਰਾ 21, 29/61/ 85 ਤਹਿਤ ਮਾਮਲਾ ਦਰਜ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਸੀ| ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਵੀਟੀ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਮ੍ਹਣੇ ਆਈ ਸੀ ਕਿ ਉਸਦਾ ਪਤੀ ਬਲਦੇਵ ਸਿੰਘ ਇਸੇ ਧੰਦੇ ਵਿੱਚ ਹੈ ਅਤੇ ਉਸਦੇ ਵਿਰੁੱਧ ਐਨ. ਡੀ. ਪੀ. ਐਸ. ਐਕਟ ਅਧੀਨ ਕਈ ਮਾਮਲੇ ਦਰਜ ਸਨ ਅਤੇ ਉਹ ਜੇਲ੍ਹ ਵਿੱਚ ਬੈਠ ਕੇ ਆਪਣੀ ਪਤਨੀ ਰਾਹੀਂ ਇਹ ਕਾਰੋਬਾਰ ਚਲਾ ਰਿਹਾ ਸੀ|
ਉਹਨਾਂ ਦੱਸਿਆ ਕਿ ਐਸ. ਟੀ. ਐਫ ਵਲੋਂ ਇਸ ਸਬੰਧੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਅਦਾਲਤ ਦੇ ਹੁਕਮਾਂ ਤਹਿਤ ਅੰਬਾਲਾ ਸਥਿਤ ਸਟੇਟ ਬੈਂਕ ਵਿਚਲੇ ਲਾਕਰ ਨੂੰ ਖੋਲ੍ਹ ਕੇ ਚੈਂਕ ਕਰਨ ਤੇ ਉਸ ਵਿੱਚੋਂ ਇਹ ਸਾਰਾ ਸਾਮਾਨ ਬਰਾਮਦ ਕੀਤਾ ਗਿਆ ਹੈ| ਇਹ ਸੋਨਾ ਬਲਦੇਵ ਸਿੰਘ ਨੇ ਡਰਗ ਮਨੀ ਨਾਲ ਹੀ ਖਰੀਦਿਆ ਸੀ ਅਤੇ ਇਸ ਤੋਂ ਇਲਾਵਾ ਉਸ ਵਲੋਂ ਵੱਖ ਵੱਖ 12 ਥਾਵਾਂ ਤੇ ਖਰੀਦੀ ਗਈ ਪ੍ਰਾਪਰਟੀ ਦੀਆਂ ਰਜਿਸਟ੍ਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Share Button

Leave a Reply

Your email address will not be published. Required fields are marked *