ਅਫ਼ਗ਼ਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ੳੁਤੇ ਆਤਮਘਾਤੀ ਧਮਾਕੇ ਰਾਹੀਂ 20 ਜਾਨਾਂ ਦੇ ਨੁਕਸਾਨ ਤੇ ਬੇਹੱਦ ਦੁੱਖ਼ ਅਤੇ ਅਫ਼ਸੋਸ: ਰਣਜੀਤ ਸਿੰਘ ਬ੍ਰਹਮਪੁਰਾ

ਅਫ਼ਗ਼ਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ੳੁਤੇ ਆਤਮਘਾਤੀ ਧਮਾਕੇ ਰਾਹੀਂ 20 ਜਾਨਾਂ ਦੇ ਨੁਕਸਾਨ ਤੇ ਬੇਹੱਦ ਦੁੱਖ਼ ਅਤੇ ਅਫ਼ਸੋਸ: ਰਣਜੀਤ ਸਿੰਘ ਬ੍ਰਹਮਪੁਰਾ

ਅਫਗਾਨਿਸਤਾਨ ਦੇ ਜਲਾਲਾਬਾਦ ਵਿੱਚ ਹਿੰਦੂਆਂ ਅਤੇ ਸਿੱਖ ਯਾਤਰੀਆਂ ਨਾਲ ਬੱਸ ਦੇ ਅੰਦਰ ਆਤਮਘਾਤੀ ਹਮਲਾਵਰ ਕੀਤਾ ਗਿਆ 20 ਲੋਕ ਇਸ ਹਮਲੇ ਨਾਲ ਆਪਣੀ ਕੀਮਤੀ ਜ਼ਿੰਦਗੀਆਂ ਗੁਆ ਬੈਠੇ ਜੋ ਕਿ ਬਹੁਤ ਮੰਦਭਾਗੀ ਘਟਨਾ ਹੈ।

ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਂਸਦ ਖਡੂਰ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਦੇ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ ਜਾਂਦੀ ਹੈ ਅਤੇ ਦਿੱਲੀ ਵਿਖੇ ਅਫਗਾਨਿਸਤਾਨ ਹਾਈ ਕਮਿਸ਼ਨ ਦੇ ਦਫਤਰ ਦੇ ਜ਼ਰੀਏ ਰਾਸ਼ਟਰਪਤੀ ਅਸ਼ਰਫਗਨੀ ਨੂੰ ਚਿੱਠੀ ਭੇਜੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਕੇ ਇਸ ਆਤਮਘਾਤੀ ਧਮਾਕੇ ਦੀ ਜਾਂਚ ਕਰਵਾਈ ਜਾਵੇ ਅਤੇ ਮਰਨ ਵਾਲੇ ਵਿਅਕਤੀਆਂ ਲਈ ਬਣਦਾ ਮੁਆਵਜ਼ਾ ਦੇਣ ਲਈ ਕਿਹਾ।

ਉਨ੍ਹਾਂ ਅੱਗੇ ਇਹ ਵੀ ਆਖਿਆ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਜੇਕਰ ਅਜਿਹੀਆਂ ਘਟਨਾਵਾਂ ਬੰਦ ਨਹੀਂ ਕੀਤੀਆਂ ਗਈਆ ਤਾਂ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਪੂਰੀ ਦੁਨੀਆ ਵਿੱਚ ਬਦ ਤੋਂ ਬੱਤਰ ਹੋ ਜਾਵੇਗੀ ਅਤੇ ਉਹ ਸਰਬ ਸ਼ਕਤੀਮਾਨ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮ੍ਰਿਤਕਾਂ ਦੀ ਰੂਹ ਨੂੰ ਸਰਬ ਸ਼ਕਤੀਮਾਨ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

 

Share Button

Leave a Reply

Your email address will not be published. Required fields are marked *

%d bloggers like this: