ਅਫਸੋਸ ਨਰਿੰਦਰ ਮੋਦੀ ਪਹਿਲੀ ਵਾਰ ਇਸ ਪਵਿੱਤਰ ਧਰਤੀ ਤੇ ਆਏ ਤੇ ਉਹ ਵੀ ਕੁਝ ਵੀ ਨਾ ਦੇ ਕੇ ਚਲਦੇ ਬਣੇ-: ਰਾਣਾ ਕੇ ਪੀ ਸਿੰਘ

ss1

ਅਫਸੋਸ ਨਰਿੰਦਰ ਮੋਦੀ ਪਹਿਲੀ ਵਾਰ ਇਸ ਪਵਿੱਤਰ ਧਰਤੀ ਤੇ ਆਏ ਤੇ ਉਹ ਵੀ ਕੁਝ ਵੀ ਨਾ ਦੇ ਕੇ ਚਲਦੇ ਬਣੇ-: ਰਾਣਾ ਕੇ ਪੀ ਸਿੰਘ
ਕਾਂਗਰਸ ਦੇ ਪ੍ਰਧਾਨ ਮੰਤਰੀ ਰਹਿ ਚੁਕੇ ਡਾ:ਮਨਮੋਹਣ ਸਿੰਘ ਨੇ ਖਾਲਸੇ ਦੀ ਇਸ ਧਰਤੀ ਲਈ ਜੋ ਕੁਝ ਦਿਤਾ ਉਹ ਹੋਰ ਕੋਈ ਵੀ ਨਹੀ ਦੇ ਸਕਦਾ-:ਰਾਣਾ

rana-kpਸ਼੍ਰੀ ਅਨੰਦਪੁਰ ਸਾਹਿਬ, 25 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਲਸੇ ਦੀ ਇਸ ਪਾਵਨ ਧਰਤੀ ਲਈ ਕੁਝ ਵੀ ਨਾ ਦੇ ਕੇ ਲੋਕਾਂ ਦੇ ਪੱਲੇ ਕੇਵਲ ਤੇ ਕੇਵਲ ਨਮੋਸ਼ੀ ਹੀ ਪਾਈ ਹੈ ਜਿਸ ਲਈ ਇਥੋ ਦੇ ਭਾਜਪਾ ਵਿਧਾਇਕ ਮਦਨ ਮੋਹਨ ਮਿੱਤਲ ਨੂੰ ਲੋਕਾਂ ਤੋ ਮਾਫੀ ਮੰਗਣੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਕਾਂਗਰਸ ਦੇ ਤੇਜ ਤਰਾਰ ਆਗੂ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਰਾਣਾ ਕੇਪੀ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਹਲਕੇ ਦੇ ਵਾਸੀਆਂ ਨੂੰ ਇਸ ਗੱਲ ਦਾ ਅਹਿਸਾਸ ਪਹਿਲਾਂ ਹੀ ਹੋ ਚੁਕਾ ਸੀ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਰਹਿ ਚੁਕੇ ਡਾ:ਮਨਮੋਹਣ ਸਿੰਘ ਨੇ ਖਾਲਸੇ ਦੀ ਇਸ ਧਰਤੀ ਲਈ ਜੋ ਕੁਝ ਦਿਤਾ ਉਹ ਹੋਰ ਕੋਈ ਵੀ ਨਹੀ ਦੇ ਸਕਦਾ। ਡਾ:ਮਨਮੋਹਣ ਸਿੰਘ ਨੇ ਪੰਜਾਬ ਲਈ ਖੁੱਲੇ ਦਿਲ ਨਾਲ ਗ੍ਰਾਂਟਾ ਦਿਤੀਆਂ ਪਰ ਅਫਸੋਸ ਨਰਿੰਦਰ ਮੋਦੀ ਪਹਿਲੀ ਵਾਰ ਇਸ ਪਵਿੱਤਰ ਧਰਤੀ ਤੇ ਆਏ ਤੇ ਉਹ ਵੀ ਕੁਝ ਵੀ ਨਾ ਦੇ ਕੇ ਚਲਦੇ ਬਣੇ। ਰਾਣਾ ਨੇ ਕਿਹਾ ਕਿ ਇਸ ਨਾਲ ਸਮੁੱਚੇ ਪੰਜਾਬ ਵਾਸੀਆਂ ਤੇ ਖਾਸ ਕਰਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਬਹੁਤ ਨਮੋਸ਼ੀ ਹੋਈ ਜਿਸ ਕਰਕੇ ਇਥੋ ਦੇ ਵਿਧਾਇਕ ਮਦਨ ਮੋਹਨ ਮਿਤਲ ਦਾ ਫਰਜ ਬਣਦਾ ਹੈ ਕਿ ਉਹ ਲੋਕਾਂ ਤੋ ਮਾਫੀ ਮੰਗਣ।

Share Button

Leave a Reply

Your email address will not be published. Required fields are marked *