ਅਫਗਾਨਿਸਤਾਨ ਸਿੱਖਾਂ ਨਾਲ ਵਾਪਰੇ ਭਾਣੇ ਸਬੰਧੀ ਸਿੱਖਸ ਆਫ ਅਮਰੀਕਾ ਵਲੋਂ ਅਫਗਾਨਿਸਤਾਨ ਦੇ ਡਿਪਟੀ ਅੰਬੈਸਡਰ ਨਾਲ ਵਿਚਾਰਾਂ

ss1

ਅਫਗਾਨਿਸਤਾਨ ਸਿੱਖਾਂ ਨਾਲ ਵਾਪਰੇ ਭਾਣੇ ਸਬੰਧੀ ਸਿੱਖਸ ਆਫ ਅਮਰੀਕਾ ਵਲੋਂ ਅਫਗਾਨਿਸਤਾਨ ਦੇ ਡਿਪਟੀ ਅੰਬੈਸਡਰ ਨਾਲ ਵਿਚਾਰਾਂ
ਸਿੱਖਸ ਆਫ ਅਮਰੀਕਾ ਸੰਸਥਾ ਵਲੋਂ ਅਫਗਾਨਿਸਤਾਨ ਦੇ ਸਿੱਖਾਂ ਦੀ ਮਾਲੀ ਮਦਦ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅਤੇ ਜਾਨ ਮਾਲ ਦੀ ਰਾਖੀ ਲਈ ਮਦਦ ਕਰਨ ਦੀ ਕੀਤੀ ਤਾਕੀਦ
ਸਿੱਖਸ ਆਫ ਅਮਰੀਕਾ ਤੇ ਵਰਲਡ ਯੁਨਾਈਟਡ ਸੰਸਥਾ ਵਲੋਂ ਅਫਗਾਨ ਅੰਬੈਸੀ ਨੂੰ ਮੈਮੋਰੰਡਮ ਸੌਂਪਿਆ

ਵਾਸ਼ਿੰਗਟਨ ਡੀ. ਸੀ. 7 ਜੁਲਾਈ (ਰਾਜ ਗੋਗਨਾ)– ਅਫਗਾਨਿਸਤਾਨ ਵਿੱਚ ਵਾਪਰੇ ਖੌਫਨਾਕ ਅਟੈਕ ਵਿੱਚ ਮਾਰੇ ਗਏ ਸਿੱਖਾਂ ਸਬੰਧੀ ਸਿੱਖਸ ਆਫ ਅਮਰੀਕਾ ਸੰਸਥਾ ਦਾ ਇੱਕ ਡੈਲੀਗੇਟ ਅਫਗਾਨਿਸਤਾਨ ਅੰਬੈਸਡਰ ਨੂੰ ਵਾਸ਼ਿੰਗਟਨ ਸਥਿਤ ਅੰਬੈਸੀ ਵਿੱਚ ਮਿਲਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੱਖਾਂ ਦਾ ਇੱਕ ਵਫਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਆਪਣੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਸਬੰਧੀ ਮਿਲਣ ਜਾ ਰਿਹਾ ਸੀ, ਜਿਸ ‘ਤੇ ਅੱਤਵਾਦੀਆਂ ਵਲੋਂ ਅਟੈਕ ਕੀਤਾ ਗਿਆ।ਜਿਸ ਵਿੱਚ ਕਈ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਜਿਨ੍ਹਾਂ ਸਬੰਧੀ ਪੂਰੇ ਸੰਸਾਰ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ,ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅਤੇ ਹਰੇਕ ਦੇ ਦੁੱਖ ਦਰਦ ਵਿੱਚ ਸਾਂਝ ਪਾਉਣ ਵਾਲਿਆਂ ਨਾਲ ਅਜਿਹਾ ਕਿਉਂ ਵਾਪਰਿਆ।
ਇਸ ਸਬੰਧੀ ਸਿੱਖਾਂ ਦਾ ਇੱਕ ਵਫਦ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਅਗਵਾਈ ਵਿੱਚ ਅਫਗਾਨਿਸਤਾਨ ਦੀ ਡਿਪਟੀ ਮਿਸ਼ਨ ਆਫ ਚੀਫ ਮਦੀਨਾ ਕਾਸਮੀ ਨੂੰ ਵਾਸ਼ਿੰਗਟਨ ਸਥਿਤ ਅਫਗਾਨਿਸਤਾਨ ਅੰਬੈਸੀ ਵਿੱਚ ਮਿਲਿਆ। ਜਿੱਥੇ ਸਿੱਖਾਂ ਵਲੋਂ ਅਠਾਰਾਂ ਸਿੱਖਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅਤੇ ਜਾਨ ਮਾਲ ਦੀ ਰਾਖੀ ਲਈ ਮਦਦ ਕਰਨ ਦੀ ਤਾਕੀਦ ਕੀਤੀ ਹੈ।
ਮਦੀਨਾ ਕਾਸਮੀ ਡਿਪਟੀ ਅੰਬੈਸਡਰ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਅੱਤਵਾਦ ਦਾ ਦੌਰ ਆਖਰੀ ਪੜਾਅ ਤੇ ਹੈ ਜਿਸ ਨੂੰ ਅਫਗਾਨਿਸਤਾਨ ਦੀ ਆਰਮੀ ਵਲੋਂ ਖਤਮ ਕਰਨ ਦਾ ਤਹੱਈਆ ਕੀਤਾ ਹੈ। ਪਰ ਇੱਕਾ ਦੁੱਕਾ ਅੱਤਵਾਦੀ ਜਿਨ੍ਹਾਂ ਨੂੰ ਮਾਨਵਤਾ ਨਾਲ ਕੋਈ ਪਿਆਰ ਨਹੀਂ ਹੈ।ਉਨ੍ਹਾਂ ਵਾਸਤੇ ਹਰ ਕੋਈ ਦਰਿੰਦਾ ਹੈ ।ਜਿਸ ਲਈ ਉਹ ਅਣਸੁਖਾਵੇਂ ਮਹੌਲ ਨੂੰ ਸਿਰਜ ਰਹੇ ਹਨ। ਜਿਨ੍ਹਾਂ ਨੂੰ ਖਤਮ ਕਰਨ ਲਈ ਆਰਮੀ ਬਜਿਦ ਹੈ।
ਸਾਡੇ ਸਾਰੇ ਸਿੱਖ ਭੈਣ-ਭਰਾ ਹਨ, ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹਾਂ। ਉਨ੍ਹਾਂ ਦੇ ਬੱਚਿਆਂ ਨੂੰ ਵਧੀਆ ਤਾਲੀਮ ਦੇਵਾਂਗੇ ਅਤੇ ਚੰਗੀਆਂ ਨੌਕਰੀਆ ਤੇ ਨਿਯੁਕਤ ਕਰਾਂਗੇ। ਮੁੜ ਵਸੇਬੇ ਲਈ ਉਨ੍ਹਾਂ ਦੀ ਮਾਲੀ ਮਦਦ ਵੀ ਕਰਾਂਗੇ। ਇਹ ਸ਼ਬਦ ਮਦੀਨਾ ਕਾਸਮੀ ਦੇ ਸਨ ।ਜਿਨ੍ਹਾਂ ਨੇ ਵਫਦ ਨੂੰ ਭਰੋਸਾ ਦਿੱਤਾ।
ਅਬਦੁਲਾ ਖੈਦਾਦ ਕਰਨਲ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਨਾਲ ਦੁਸ਼ਮਣ ਅੱਤਵਾਦੀਆਂ ਨੂੰ ਫੜਾਂਗੇ ਅਤੇ ਸਬਕ ਸਿਖਾਵਾਂਗੇ ।ਜਿਸ ਦਾ ਇੰਤਜ਼ਾਰ ਸੰਸਾਰ ਦੇ ਸਿੱਖਾਂ ਨੂੰ ਹੈ। ਆਸ ਹੈ ਕਿ ਅਫਗਾਨਿਸਤਾਨ ਸਰਕਾਰ ਸਿੱਖਾਂ ਦੀ ਹਿਫਾਜ਼ਤ ਲਈ ਹਰ ਲੋੜ ਪੂਰੀ ਕਰੇਗੀ ।ਇਹ ਵਿਸ਼ਵਾਸ਼ ਅੰਬੈਸੀ ਦੀ ਡਿਪਟੀ ਅੰਬੈਸਡਰ ਨੇ ਦਿਵਾਇਆ। ਇਸ ਵਫਦ ਨੂੰ ਮਿਲਣ ਦਾ ਪ੍ਰਬੰਧ ਗੁਰਚਰਨ ਸਿੰਘ ਵਰਲਡ ਯੁਨਾਈਟਿਡ ਸਿੱਖ ਗੁਰੂ ਨਾਨਕ ਫਾਊਂਡੇਸ਼ਨ ਦੇ ਪ੍ਰਧਾਨ ਨੇ ਕੀਤਾ ਸੀ। ਜਿਸ ਵਿੱਚ ਬਖਸ਼ੀਸ਼ ਸਿੰਘ, ਚਤਰ ਸਿੰਘ,ਡਾਕਟਰ ਸੁਰਿੰਦਰ ਸਿੰਘ ਗਿੱਲ ਜਰਨਲਿਸਟ, ਹਰਜੀਤ ਸਿੰਘ ਹੁੰਦਲ, ਭੁਪਿੰਦਰ ਸਿੰਘ ਮੋਹੀ,ਸਾਜਿਦ ਤਰਾਰ ਚੇਅਰਮੈਨ ਡਾਇਵਰਸਟੀ ਗਰੁਪ,ਸੁਰਮੁਖ ਸਿੰਘ ਮਾਣਕੂ ਟੀਵੀ ਏਸ਼ੀਆ।ਕੁਲਵਿੰਦਰ ਸਿੰਘ ਫਲੋਰਾ ਜੱਸ ਪੰਜਾਬੀ,ਇੰਦਰਜੀਤ ਗੁਜਰਾਲ ਅਤੇ ਨਵਦੀਪ ਸਿੰਘ ਸੀ ਈ ੳ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *