ਅਪੈਕਸ ਹਸਪਤਾਲ ਰਾਮਪੁਰਾ ਫੂਲ ਵਿਖੇ ਲਗਾਇਆ ਖੂਨਦਾਨ ਕੈਂਪ

ss1

ਅਪੈਕਸ ਹਸਪਤਾਲ ਰਾਮਪੁਰਾ ਫੂਲ ਵਿਖੇ ਲਗਾਇਆ ਖੂਨਦਾਨ ਕੈਂਪ

10-25

ਰਾਮਪੁਰਾ ਫੂਲ, 9 ਜੁਲਾਈ (ਕੁਲਜੀਤ ਸਿੰਘ ਢੀਂਗਰਾ) ਸਥਾਨਕ ਸ਼ਹਿਰ ਦੇ ਅਪੈਕਸ ਹਸਪਤਾਲ ਵਿਖੇ ਬਲੱਡ ਡੋਨਰਜ ਕਾਉਂਸਿਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਖੂਨਦਾਨ ਲਹਿਰ ਨੂੰ ਸਮਰਪਤ ਪ੍ਰੀਤਮ ਸਿੰਘ ਆਰਟਿਸਟ ਨੇ ਦੱਸਿਆ ਕਿ ਕੈਂਪ ਵਿਚ 25 ਯੂਨਿਟ ਖੂਨ ਦੇ ਇਕੱਠੇ ਹੋਏ ਜੋ ਕਿ ਲੋੜਵੰਦ ਮਰੀਜ਼ਾਂ ਨੂੰ ਦਿੱਤੇ ਜਾਣਗੇ । ਕੈਂਪ ਵਿਚ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ । ਇਸ ਕੈਂਪ ਵਿਚ ਅਪੈਕਸ ਹਸਪਤਾਲ ਦੇ ਡਾਕਟਰ ਜੀ.ਐਸ. ਮਾਨ ਧਰਮ ਸਿੰਘ ਭੁੱਲ, ਕਰਮਜੀਤ ਰਾਮਗੜੀਆ, ਪ੍ਰੀਤਮ ਆਰਟਿਸਟ, ਗੋਰਾ ਖਾਨ ਅਤੇ ਬਲੱਡ ਡੋਨਰਜ ਕੌਂਸਲ ਦੇ ਮੈਂਬਰ ਹਾਜ਼ਰ ਸਨ ।

Share Button