Sat. Apr 4th, 2020

ਅਪਲਾਈ ਕਰਨ ‘ਤੇ ਕੁਝ ਹੀ ਮਿੰਟਾਂ ਅੰਦਰ ਮਿਲ ਜਾਵੇਗਾ PAN ਨੰਬਰ

ਅਪਲਾਈ ਕਰਨ ‘ਤੇ ਕੁਝ ਹੀ ਮਿੰਟਾਂ ਅੰਦਰ ਮਿਲ ਜਾਵੇਗਾ PAN ਨੰਬਰ

ਸਰਕਾਰ ਇਸ ਮਹੀਨੇ ਤੋਂ ਆਧਾਰ ਡਿਟੇਲ ਦੇਣ ‘ਤੇ ਤੁਰੰਤ ਆਨਲਾਈਨ ਪੈਨ ਕਾਰਡ ਜਾਰੀ ਕਰਨ ਦੀ ਸਹੂਲਤ ਸ਼ੁਰੂ ਕਰੇਗੀ, ਮਾਲੀਆ ਸਕੱਤਰ ਅਜੈ ਭੂਸ਼ਣ ਪਾਂਡੇ ਨੇ ਇਹ ਜਾਣਕਾਰੀ ਦਿੱਤੀ। ਬਜਟ 2020-21 ‘ਚ ਇਕ ਸਿਸਟਮ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਜਿਸ ਤਹਿਤ ਆਧਾਰ ‘ਤੇ ਸਥਾਈ ਖਾਤਾ ਨੰਬਰ (PAN) ਤੁਰੰਤ ਆਨਲਾਈਨ ਅਲਾਟ ਕੀਤਾ ਜਾਵੇਗਾ, ਇਸ ਦੇ ਲਈ ਅਪਲਾਈ ਫਾਰਮ ‘ਚ ਡਿਟੇਲ ਭਰਨ ਦੀ ਵੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਪੈਨ ਅਲਾਟਮੈਂਟ ਦੀ ਪ੍ਰਕਿਰਿਆ ਹੋਰ ਸੁਖਾਲੀ ਹੋ ਜਾਵੇਗੀ। ਇਹ ਪੁੱਛੇ ਜਾਣ ‘ਤੇ ਕਿ ਸਹੂਲਤ ਕਦੋਂ ਸ਼ੁਰੂ ਕੀਤੀ ਜਾਵੇਗੀ, ਪਾਂਡੇ ਨੇ ਕਿਹਾ- ‘ਸਿਸਟਮ ਤਿਆਰ ਹੋ ਰਿਹਾ ਹੈ, ਇਸ ਮਹੀਨੇ ਤੋਂ ਸਹੂਲਤ ਸ਼ੁਰੂ ਹੋ ਜਾਵੇਗੀ।’
ਇਹ ਸਹੂਲਤ ਕਿਵੇਂ ਕੰਮ ਕਰੇਗੀ, ਇਸ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਲਈ ਵਿਅਕਤੀ ਆਮਦਨ ਕਰ ਵਿਭਾਗ ਦੀ ਵੈੱਬਸਾਈਟ ‘ਤੇ ਜਾ ਸਕਦਾ ਹੈ ਤੇ ਆਧਾਰ ਨੰਬਰ ਦਰਜ ਕਰ ਸਕਦਾ ਹੈ। ਆਧਾਰ ਰਜਿਸਟਰਡ ਮੋਬਾਈਲ ਨੰਬਰ ‘ਤੇ ਇਕ ਪਾਸਵਰਡ (ਓਟੀਪੀ) ਭੇਜਿਆ ਜਾਵੇਗਾ। ਆਧਾਰ ਦੀ ਡਿਟੇਲ ਵੈਰੀਫਾਈ ਕਰਨ ਲਈ ਓਟੀਪੀ ਦਾ ਇਸਤੇਮਾਲ ਹੋਵੇਗਾ। ਇਸ ਤੋਂ ਬਾਅਦ ਪੈਨ ਤੁਰੰਤ ਅਲਾਟ ਕਰ ਦਿੱਤਾ ਜਾਵੇਗਾ। ਵਿਅਕਤੀ e-PAN ਕਾਰਡ ਡਾਊਨਲੋਡ ਕਰ ਸਕਦਾ ਹੈ।
ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਕਰਦਾਤਾ ਨੂੰ ਅਪਲਾਈ ਫਾਰਮ ਭਰਨ ਤੇ ਉਸ ਨੂੰ ਕਰ ਵਿਭਾਗ ‘ਚ ਜਮ੍ਹਾਂ ਕਰਨ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਕਰਦਾਤਾ ਦੇ ਰਿਹਾਇਸ਼ੀ ਪਤੇ ‘ਤੇ ਪੈਨ ਕਾਰਡ ਭੇਜਣ ਦੀ ਟੈਕਸ ਵਿਭਾਗ ਦੀ ਪ੍ਰਕਿਰਿਆ ‘ਚ ਵੀ ਆਸਾਨੀ ਹੋਵੇਗੀ। ਦੱਸ ਦੇਈਏ ਕਿ ਸਰਕਾਰ ਨੇ ਪੈਨ-ਆਧਾਰ ਲਿੰਕ ਨੂੰ ਲਾਜ਼ਮੀ ਕਰ ਦਿੱਤਾ ਹੈ। 30.75 ਕਰੋੜ ਤੋਂ ਜ਼ਿਆਦਾ ਪੈਨ ਪਹਿਲਾਂ ਹੀ ਆਧਾਰ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਹਾਲਾਂਕਿ, 27 ਜਨਵਰੀ, 2020 ਤਕ 17.58 ਕਰੋੜ ਤੋਂ ਜ਼ਿਆਦਾ ਪੈਨ ਕਾਰਡ ਆਧਾਰ ਨਾਲ ਜੋੜੇ ਜਾਣੇ ਬਾਕੀ ਹਨ। ਪੈਨ ਨਾਲ ਆਧਾਰ ਨੂੰ ਲਿੰਕ ਕਰਵਾਉਣ ਦੀ ਆਖ਼ਰੀ ਤਾਰੀਕ 31 ਮਾਰਚ, 2020 ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: