Tue. Jun 25th, 2019

ਅਨੰਦਪੁਰ ਸਾਹਿਬ ਵਿਸਾਖੀ ਮੇਲੇ ਵਿੱਚ ਹੋਇਆ ਈ ਅਵੇਅਰਨੈਸ ਸਟਾਲ ਦਾ ਉੋਦਘਾਟਨ

ਅਨੰਦਪੁਰ ਸਾਹਿਬ ਵਿਸਾਖੀ ਮੇਲੇ ਵਿੱਚ ਹੋਇਆ ਈ ਅਵੇਅਰਨੈਸ ਸਟਾਲ ਦਾ ਉੋਦਘਾਟਨ

ਆਨੰਦਪੁਰ ਸਾਹਿਬ 13 ਅਪ੍ਰੈਲ – (ਦਵਿੰਦਰਪਾਲ ਸਿੰਘ/ਅੰਕੁਸ) ਅਦਾਲਤੀ ਕੇਸਾਂ ਬਾਰੇ ਧਿਰਾਂ,ਵਕੀਲਾਂ ਅਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੇਲੇ ਵਿੱਚ ਜਿਲਾ ਅਤੇ ਸੈਸ਼ਨ ਜੱਜ ਰੂਪਨਗਰ ਸ਼੍ਰੀ ਬਲਵਿੰਦਰ ਸਿੰਘ ਸੰਧੂ ਵੱਲੋਂ ਈ ਅਵੇਅਰਨੈਸ ਸਟਾਲ ਦਾ ਉਦਘਾਟਨ ਕੀਤਾ ਗਿਆ ਜੋ ਕਿ ਪੰਜਾਬ ਵਿੱਚ ਆਪਣੀ ਕਿਸਮ ਦਾ ਪਹਿਲਾ ਉਪਰਾਲਾ ਹੈ ।
ਇਸ ਮੌਕੇ ਤੇ ਸ਼੍ਰੀ ਬਲਵਿੰਦਰ ਸਿੰਘ ਸੰਧੂ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਰੂਪਨਗਰ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਜ਼ਸਟਿਸ ਰਾਜੇਸ਼ ਬਿੰਦਲ (ਚੇਅਰਮੈਨ ਕੰਪਿਊਟਰ ਕਮੇਟੀ) ਦੀਆਂ ਹਦਾਇਤਾਂ ਹੇਠ ਇਹ ਸਟਾਲ ਲੋਕਾਂ ਵਿੱਚ ਈ ਕੋਰਟਸ ਵੈਬਸਾਇਟ,ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਜਿਲਾ ਅਦਾਲਤਾਂ ਦੀ ਵੈਬਸਾਇਟ ਤੇ ਉਪਲਬਧ ਈ ਕੋਰਟਸ ਸਰਵਿਸ ਬਾਰੇ ਜਾਗਰੂਕਤਾ ਪੈਦਾ ਕਰੇਗਾ। ਕੇਸ ਸਟੇਟਸ ਅਤੇ ਕੋਰਟ ਆਰਡਰ ਬਾਰੇ ਜਾਣਕਾਰੀ ਲਈ ਇੱਕ ਕਿਓਸਕ ਮਸ਼ੀਨ ਵੀ ਲਗਾਈ ਗਈ ਹੈ।ਧਿਰਾਂ ਨੂੰ ਉਹਨਾ ਦੇ ਕੇਸ ਦੇ ਸੀ ਐਨ ਆਰ ਨੰਬਰ ਬਾਰੇ ਵੀ ਦੱਸਿਆ ਜਾ ਰਿਹਾ ਹੈ। ਆਮ ਜਨਤਾ ਨੂੰ ਕੋਰਟ ਦੀ ਵੈਬਸਾਇਟ ਦੀ ਵਰਤੋਂ ਬਾਰੇ ਵੀਡਿਓ ਵੀ ਵਿਖਾਈ ਜਾ ਰਹੀ ਹੈ। ਜਿਲਾ ਅਦਾਲਤ ਵਿੱਚ ਆਪਣੇ ਕੇਸ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ,ਧਿਰ 97668-99899 ਤੇ ਰਿਟਰਨ ਮੈਸੇਜ਼ SMS ECOURT<space><CNR number> ਕਰ ਸਕਦੀ ਹੈ।
ਇਸ ਮੌਕੇ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਇੱਕ ਸਟਾਲ ਲਗਾਇਆ ਗਿਆ ਜਿਸ ਰਾਹੀਂ ਆਮ ਲੋਕਾਂ ਨੂੰ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਤੋਂ ਇਲਾਵਾ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਮੁਹੱਇਆ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਤੇ ਪ੍ਰਕਾਸ਼ਿਤ ਸਮੱਗਰੀ ਵੀ ਵੰਡੀ ਗਈ।
ਇਸ ਮੌਕੇ ਤੇ ਸ਼੍ਰੀ ਬਲਵਿੰਦਰ ਸਿੰਘ ਸੰਧੂ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਰੂਪਨਗਰ,ਸ਼੍ਰੀ ਰਕੇਸ਼ ਗੁਪਤਾ ਮਾਨਯੋਗ ਵਧੀਕ ਜਿਲਾ ਅਤੇ ਸੈਸ਼ਨ ਜੱਜ ਰੂਪਨਗਰ,ਸ਼੍ਰੀ ਅਜੀਤਪਾਲ ਸਿੰਘ ਸੀ ਜੇ ਐਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ,ਸ਼੍ਰੀ ਰਵੀਇੰਦਰ ਸਿੰਘ ਓ ਐਸ ਡੀ ਕੰਪਿਊਟਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ,ਸ਼੍ਰੀ ਅਨਿਸ਼ ਗੋਇਲ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਰੂਪਨਗਰ,ਬਾਰ ਐਸੋਸੀੲੈਸ਼ਨ ਅਨੰਦਪੁਰ ਸਾਹਿਬ ਦੇ ਐਕਸੈਕਟਿਵ ਮੈਂਬਰਜ਼ ਤੋਂ ਇਲਾਵਾ ਰੂਪਨਗਰ ਅਤੇ ਅਨੰਦਪੁਰ ਸਾਹਿਬ ਦੇ ਮੁਫਤ ਕਾਨੂੰਨੀ ਸਹਾਇਤਾ ਪੈਨਲ ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰਜ਼ ਹਾਜਰ ਸਨ।

Leave a Reply

Your email address will not be published. Required fields are marked *

%d bloggers like this: