”ਅਨੰਦਪੁਰੀਏ ਤੂੰ ਵੱਸਦੀ ਰਹਿ ਅਸੀਂ ਤੁਰ ਚੱਲੇ ਮੁੜ ਆਉਣਾ ਨਈਂ” ਨਾਲ ਗੁੰਜੀ ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ

ss1

”ਅਨੰਦਪੁਰੀਏ ਤੂੰ ਵੱਸਦੀ ਰਹਿ ਅਸੀਂ ਤੁਰ ਚੱਲੇ ਮੁੜ ਆਉਣਾ ਨਈਂ” ਨਾਲ ਗੁੰਜੀ ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ 22ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਇਆ ਰਵਾਨਾ

ਸ਼੍ਰੀ ਅਨੰਦਪੁਰ ਸਾਹਿਬ, 21 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 6 ਅਤੇ 7 ਪੋਹ ਦੀ ਰਾਤ ਨੂੰ ਅਨੰਦਗੜ ਸਾਹਿਬ ਦਾ ਕਿਲਾ ਛੱਡਣ ਦੀ ਇਤਿਹਾਸਿਕ ਯਾਦ ਨੂੰ ਸਮਰਪਿਤ 22ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਬਾਬਾ ਲੱਖਾ ਸਿੰਘ ਜੌਰਾ ਜੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ 20-21 ਦਸੰਬਰ ਦੀ ਰਾਤ ਨੂੰ ਕਿਲਾ ਅਨੰਦਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤਾ ਗਿਆ। ਇਸ ਤੋਂ ਪਹਿਲਾਂ ਕਿਲਾ ਅਨੰਦਗੜ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਇਹ ਅਲੌਕਿਕ ਦਸਮੇਸ਼ ਪੈਦਲ ਮਾਰਚ ਕਿਲਾ ਅਨੰਦਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ ਸਾਹਿਬ ਪਹੁੰਚਿਆ ਜਿੱਥੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਵਲੋਂ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਹਾਥੀ, ਘੋੜਿਆਂ ਦੇ ਨਾਲ ਉਸੇ ਤਰਾਂ ਆਰੰਭ ਹੋਇਆ ਜਿਵੇਂ ਗੁਰੂ ਸਾਹਿਬ ਜੀ ਇਥੋਂ ਕਿਲਾ ਛੱਡ ਕੇ ਤੁਰੇ ਸਨ ਅਤੇ ਕਹਿ ਗਏ ਸਨ ”ਅਨੰਦਪੁਰੀਏ ਤੂੰ ਵੱਸਦੀ ਰਹਿ ਅਸੀਂ ਤੁਰ ਚੱਲੇ ਮੁੜ ਆਉਣਾ ਨਈਂ” ਇਸੇ ਪਲਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਰਾਗੀ ਭਾਈ ਹਰਿੰਦਰ ਸਿੰਘ ਜੀ ਰਾਜਾ ਨੇ ਇਸ ਨਗਰ ਕੀਰਤਨ ਦੋਰਾਨ ਐਸਾ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਕਿ ਸੰਗਤਾਂ ਦੀਆਂ ਅੱਖਾਂ ਨਮ ਹੋ ਕੇ ਰਹਿ ਗਈਆਂ। ਇਹ ਨਗਰ ਕੀਰਤਨ ਪੜਾਅ ਦਰ ਪੜਾਅ ਹੁੰਦਾ ਹੋਇਆ ਕੀਰਤਪੁਰ ਸਾਹਿਬ, ਗੁਰਦੂਆਰਾ ਟਿੱਬੀ ਸਾਹਿਬ, ਗੁਰਦੁਆਰਾ ਭਰਤਗੜ ਸਾਹਿਬ, ਗੁਰਦੁਆਰਾ ਭੱਠਾ ਸਾਹਿਬ, ਗੁਰਦੂਆਰਾ ਪਰਿਵਾਰ ਵਿਛੋੜਾ ਸਾਹਿਬ ਆਦਿ ਰਸਤਿਆਂ ਤੋਂ ਹੁੰਦਾ ਹੋਇਆ ਕਈ ਦਿਨਾਂ ਬਾਅਦ ਗੁਰਦੂਆਰਾ ਮੈਹਦੇਆਣਾ ਸਾਹਿਬ (ਲੁਧਿਅਣਾ) ਪਹੁੰਚੇਗਾ। ਇਸ ਅਲੌਕਿਕ ਦਸਮੇਸ਼ ਪੈਦਲ ਮਾਰਚ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਸ਼ਰਧਾ ਉਤਸ਼ਾਹ ਨਾਲ ਸ਼ਾਮਿਲ ਹੋਈਆਂ। ਇਸ ਅਲੌਕਿਕ ਦਸਮੇਸ਼ ਪੈਦਲ ਮਾਰਚ ਵਿਚ ਤਖਤ ਸਾਹਿਬ ਦੇ ਸਮੁਚੇ ਸਟਾਫ ਤੋ ਇਲਾਵਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਹੀਰਾ ਸਿੰਘ ਗੂੰਬਰ, ਇੰਦਰਜੀਤ ਸਿੰਘ ਅਰੋੜਾ, ਜਥੇਦਾਰ ਸੰਤੋਖ ਸਿੰਘ, ਮਨਜਿੰਦਰ ਸਿੰਘ ਬਰਾੜ, ਠੇਕੇਦਾਰ ਗੁਰਨਾਮ ਸਿੰਘ, ਜਸਪਾਲ ਸਿੰਘ ਸੋਨੂੰ, ਪ੍ਰਿੰ: ਹਰਜੀਤ ਕੌਰ ਸਿੱਧੂ, ਬੀਬੀ ਤਜਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਸੁਰਿੰਦਰਪਾਲ ਕੌਰ ਸਮੇਤ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਸ਼ਰਧਾ ਉਤਸ਼ਾਹ ਨਾਲ ਸ਼ਾਮਿਲ ਹੋਈਆਂ।

Share Button

Leave a Reply

Your email address will not be published. Required fields are marked *