Fri. Aug 16th, 2019

ਅਨੇਕਾਂ ਰੋਗਾਂ ‘ਚ ਫ਼ਾਇਦੇਮੰਦ : ਵੱਡੀ ਇਲਾਇਚੀ

ਅਨੇਕਾਂ ਰੋਗਾਂ ‘ਚ ਫ਼ਾਇਦੇਮੰਦ : ਵੱਡੀ ਇਲਾਇਚੀ

– ਵੱਡੀ ਇਲਾਇਚੀ ਦੇ ਚਾਰ-ਪੰਜ ਦਾਣੇ ਰੋਜ਼ਾਨਾ ਚੂਸਣ ਨਾਲ ਗਲਾ ਸਾਫ਼ ਹੁੰਦਾ ਹੈ ਤੇ ਆਵਾਜ਼ ‘ਚ ਮਿਠਾਸ ਆਉਂਦੀ ਹੈ।

– ਜ਼ੀਰਾ ਅਤੇ ਵੱਡੀ ਇਲਾਇਚੀ ਬਰਾਬਰ ਮਾਤਰਾ ‘ਚ ਪੀਸ ਲਵੋ। ਇਸ ਮਿਸ਼ਰਣ ਨੂੰ ਦਿਨ ‘ਚ ਇਕ-ਦੋ ਚਮਚ ਖਾਣ ਨਾਲ ਮੂੰਹ ਦੇ ਛਾਲੇ ਦੂਰ ਹੁੰਦੇ ਹਨ।

– ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਦਾ ਮਿਸ਼ਰਣ ਦੋ-ਦੋ ਗ੍ਰਾਮ ਸਵੇਰੇ-ਸ਼ਾਮ ਤਾਜ਼ੇ ਪਾਣੀ ਨਾਲ ਲੈਣ ‘ਤੇ ਹਰ ਤਰ੍ਹਾਂ ਦੀ ਖਾਂਸੀ ਤੋਂ ਆਰਾਮ ਮਿਲਦਾ ਹੈ।

– ਵੱਡੀ ਇਲਾਇਚੀ ਅਤੇ ਅਜਵਾਇਣ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਕੇ ਪੁਣ ਲਵੋ। ਇਸ ‘ਚ ਥੋੜ੍ਹਾ ਜਿਹਾ ਕਾਲਾ ਨਮਕ ਤੇ ਹਿੰਗ ਮਿਲਾ ਕੇ ਕੋਸਾ ਕਰ ਕੇ ਪੀਵੋ। ਇਸ ਨਾਲ ਪੇਟ ਗੈਸ ਤੇ ਉਲਟੀਆਂ ਤੋਂ ਰਾਹਤ ਮਿਲੇਗੀ।

– ਮੂੰਹ ‘ਚੋਂ ਬਦਬੂ ਆਉਣ ‘ਤੇ ਭੁੰਨੀ ਹੋਈ ਸੌਂਫ ਤੇ ਵੱਡੀ ਇਲਾਇਚੀ ਲੈਣ ਨਾਲ ਬਦਬੂ ਆਉਣੀ ਬੰਦ ਹੋ ਜਾਵੇਗੀ।

– ਵੱਡੀ ਇਲਾਇਚੀ ਦੀ ਨਿਯਮਿਤ ਵਰਤੋਂ ਕਰਨ ਨਾਲ ਪਿੱਤ ਰੋਗ ਦੂਰ ਹੁੰਦਾ ਹੈ।

– ਰੋਜ਼ਾਨਾ ਇਕ ਚਮਚ ਸ਼ਹਿਦ ਨਾਲ ਵੱਡੀ ਇਲਾਇਚੀ ਦਾ ਚੂਰਣ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।

– ਵੱਡੀ ਇਲਾਇਚੀ ਦੀ ਤਾਸੀਰ ਠੰਢੀ ਹੋਣ ਕਾਰਨ ਇਹ ਬਦਹਜ਼ਮੀ, ਬਵਾਸੀਰ ਆਦਿ ਰੋਗਾਂ ‘ਚ ਫ਼ਾਇਦੇਮੰਦ ਹੈ।

– ਵੱਡੀ ਇਲਾਇਚੀ ਦੇ ਛਿਲਕੇ ਤੇ ਦਾਲਚੀਨੀ ਨੂੰ ਪਾਣੀ ਵਿਚ ਉਬਾਲ ਕੇ ਰੋਜ਼ਾਨਾ ਇਸ ਪਾਣੀ ਦੇ ਗਰਾਰੇ ਕਰਨ ਨਾਲ ਇਨਫਲੂਏਂਜਾ ਦੀ ਪਹਿਲੀ ਹਾਲਤ ਵਿਚ ਗਲੇ ਦੀਆਂ ਤਕਲੀਫਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: