ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਹਿੰਮਤ ਨਾ ਹਾਰੀ ਕੌਮਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਨੇ

ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਹਿੰਮਤ ਨਾ ਹਾਰੀ ਕੌਮਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਨੇ

ਚੰਡੀਗੜ੍ਹ, 14 ਜੁਲਾਈ (ਪ੍ਰਿੰਸ): ਕੌਮਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਕਾਫੇ ਲੰਬੇ ਸਮੇ ਤੋਂ ਨਾਗਰਿਕਤਾਂ ਦੇ ਰੁਜੇਵਿਆ ਵਿੱਚ ਉਲਝਿਆ ਰਿਹਾ ਜਿਸ ਕਰਕੇ ਉਸ ਨੇ ਕਈ ਖੇਡ ਦੇ ਕੀਮਤੀ ਵਰੇ ਬਰਬਾਦ ਹੋ ਗਏ।ਪਰ ਉਸ ਨੇ ਹਿੰਮਤ ਨਹੀ ਹਾਰੀ ਤੇ ਕੌਮਤਰੀ ਟੈਨਿਸ ਫੈਡਰੇਸ਼ਨ ਨਾਲ ਸਾਥ ਦਿੰਦੀਆ ਮਸਲਾ ਹੱਲ ਕਰਵਾਉਣ ਲਈ ਦਿਨ-ਰਾਤ ਇਕ ਕਰ ਦਿਤੀ।ਉਸ ਦੀ ਪਾਬੰਦੀ ਹਟੀ ਤੇ ਫਿਰ ਉਸ ਨੂੰ ਖੇਡਣ ਦੀ ਇਜਾਜਤ ਮਿਲੀ।ਹੁਣ ਉਹ ਜਿਸ ਵੀ ਦੇਸ਼ ਵਿੱਚ ਕੌਮਤਰੀ ਪੱਧਰ ਦੇ ਮੈਚ ਖੇਡਣ ਜਾਂਦਾ ਹੈ,ਪਹਿਲਾ ਉਸ ਨੂੰ ਆਈ.ਟੀ.ਐਫ. ਦੇ ਲੈਟਰ ਹੈਡ ਤੇ ਲਿਖ ਕੇ ਦੇਣਾ ਪੈਂਦਾ ਹੈ ਕਿ ਉਹ ਭਾਰਤੀ ਹੈ,ਤੇ ਉਸ ਕੋਲ ਅਮਰੀਕੀ ਪਾਸਪੋਰਟ ਨਹੀ ਤੇ ਨਾ ਹੀ ਕਦੇ ਅਮਰੀਕਾਂ ਗਿਆ ਹੈ।ਏਸ਼ੀਆ ਵਾਲੇ ਤੇ ਮੰਨ ਜਾਦੇ ਹਨ,ਪਰ ਯੂਰਪ ਵਾਲੇ ਇਸ ਤਰਾਂ ਕਾਗਜੀ ਕਾਰਵਾਈਆ ਤੇ ਯਕੀਨ ਨਹੀ ਕਰਦੇ।ਕਿਉਕਿ ਗੁਰਸੇਵਕ ਦੇ ਰਿਕਾਰਡ ਕੁਝ ਹੱਦ ਤੱਕ ਅਜੇ ਵੀ ਉਸ ਨੂੰ ਯੂ.ਐਸਏ.ਦਾ ਨਾਗਰਿਕ ਦਿਖਾ ਰਹੇ ਹਨ।ਇਸੇ ਕਰਕੇ ਗੁਰਸੇਵਕ ਅੰਮ੍ਰਿਤਰਾਜ ਪਿਛਲੇ ਦਿਨੀ ਦੁਬਈ ਵਿਖੇ ਅੰਤਰਰਾਸਟਰੀ ਟੈਨਿਸ ਸੰਘ ਦੇ ਉਪ ਪਰਧਾਨ ਕੈਟਰੀਨ ਐਡਮ ਨੂੰ ਮਿਲੇ ਜੋ ਖੁਦ ਅਮਰੀਕਾਂ ਤੋਂ ਹਨ।ਉਹ ਦੁਬਈ ਏਸ਼ੀਆ ਟੈਨਿਸ ਸੰਘ ਦੇ ਅਧਿਕਾਰੀਆ ਨੂੰ ਮਿਲਣ ਆਏ ਸਨ,ਤੇ ਗੁਰਸੇਵਕ ਨੇ ਸਭ ਰਿਕਾਰਡ ਉਨ੍ਹਾਂ ਨੂੰ ਦਿੱਤੇ।ਉਨ੍ਹਾਂ ਨੇ ਗੁਰਸੇਵਕ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨ ਜਲਦੀ ਹੀ ਐਨ.ਓ.ਸੀ. ਸਰਟੀਫਿਕੇਟ ਆਈ.ਟੀ.ਐਫ.ਵੱਲੋਂ ਦਿੱਤਾ ਜਾਵੇਗਾ।ਅਤੇ ਉਨ੍ਹਾਂ ਨਾਲ ਜੋ ਹੋਇਆ ਉਸ ਤੇ ਦੁਖ ਵੀ ਪ੍ਰਗਟ ਕੀਤਾ ਅਤੇ ਹਰ ਦੇਸ ਚ ਜਾ ਕੇ ਮੈਚ ਖੇਡਣ ਦਾ ਭਰੋਸਾ ਦਿਵਾਇਆ।ਦੁਬਈ ਏਅਰਪੋਰਟ ਤੇ ਵੀ ਕਾਫੀ ਪੁੱਛ-ਗਿੱਛ ਕੀਤੀ ਗਈ ਤੇ ਅਖੀਰ ਟੈਨਿਸ ਫੈਡਰੇਸ਼ਨ ਦੁਬਈ ਨਾਲ ਫੋਨ ਤੇ ਗੱਲ ਕਰਕੇ ਉਨ੍ਹਾਂ ਨੂੰ ਜਾਣ ਦਿੱਤਾ।

Share Button

Leave a Reply

Your email address will not be published. Required fields are marked *