Thu. Jun 20th, 2019

ਅਨੁਸੂਚਿਤ ਜਾਤਾਂ ਦੀਆਂ ਔਰਤਾਂ ਨਾਲ ਨਿਰਵਸਤਰ ਦੀਆਂ ਘਟਨਾਵਾਂ ਹੋਣਾ ਸ਼ਰਮਨਾਕ, ਕੈਪਟਨ ਸਰਕਾਰ ਚੁੱਪ

ਅਨੁਸੂਚਿਤ ਜਾਤਾਂ ਦੀਆਂ ਔਰਤਾਂ ਨਾਲ ਨਿਰਵਸਤਰ ਦੀਆਂ ਘਟਨਾਵਾਂ ਹੋਣਾ ਸ਼ਰਮਨਾਕ, ਕੈਪਟਨ ਸਰਕਾਰ ਚੁੱਪ
ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਘਟਨਾ ਦੀ ਨਿਖੇਧੀ
ਸਟੇਟ ਵਿਜ਼ੀਲੈਸ਼ ਮੋਨਟਰੀਇੰਗ ਕੇਮਟੀ ਦੀ ਮਿਟਿੰਗ ਬੁਲਾਉਣ

ਚੰਡੀਗੜ੍ਹ, 6 ਫਰਵਰੀ (ਨਿਰਪੱਖ ਆਵਾਜ਼ ਬਿਊਰੋ): “ਕੈਪਟਨ ਸਰਕਾਰ ਅਨੁਸੂਚਿਤ ਜਾਤਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਸਾਬਿਤ ਹੋ ਰਹੀ ਹੈ, ਪੰਜਾਬ ਵਿੱਚ ਦਿਨ ਪ੍ਰਤੀ ਦਿਨ ਹੋ ਰਹੀਆਂ ਘਟਨਾਵਾਂ ਜਾਤੀ ਮਾਨਸਿਕਤਾ ਪ੍ਰਰੇਤੀ ਹਨ” ਇਹ ਵਿਚਾਰਾਂ ਦਾ ਪ੍ਰਗਟਾਵਾ ਅਨੁਸੂਚਿਤ ਜਾਤੀਆਂ ਦੀ ਸਿਰਮੌਰ ਜੱਥੇਬੰਦੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਥੇ ਜਾਰੀ ਬਿਆਨ ਵਿੱਚ ਕੀਤਾ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਨੁਸੂਚਿਤ ਜਾਤਾਂ ਦੀਆਂ ਔਰਤਾਂ ਨੂੰ ਨਿਰਵਸਤਰ,ਬਲਾਤਕਾਰ, ਕਤਲ ਅਤੇ ਹੋਰਨਾਂ ਘਿਨੌਣੇ ਅਪਰਾਧ ਕਰਨਾ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ
ਸ੍ਰ ਕੈਂਥ ਨੇ ਕਿਹਾ ਕਿ ਔਰਤਾਂ ਦੀ ਇੱਜਤ ਖਤਰੇ ਵਿੱਚ ਹੈ ਅਤੇ ਡਰ ਭੈਅ ਦੇ ਮਾਹੌਲ ਵਿੱਚ ਜਿਦੰਗੀ ਗੁਜ਼ਾਰਾਨ ਲਈ ਮਜਬੂਰ ਹਨ ਪਿਛਲੇ ਦਿਨੀਂ ਤਰਤਾਰਨ ਜਿਲ੍ਹੇ ਵਿੱਚ ਅਨੁਸੂਚਿਤ ਜਾਤਾਂ ਦੀ ਔਰਤ ਨੂੰ ਨਿਰਵਸਤਰ ਕਰਨਾ ਸ਼ਰਮਨਾਕ ਘਟਨਾ ਹੈ।ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਇਸ ਘਟਨਾ ਦੀਨਿਖੇਧੀ ਕਰਦਾ ਹੈ। ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਕੈਪਟਨ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾਬੀਨ ਬਣਕੇ ਗਰੀਬ ਵਰਗ ਦੀਆਂ ਔਰਤਾਂ ਨਾਲ ਹੋ ਰਹੀ ਬੇਕਦਰੀ,ਜ਼ਲੀਲਪੁਣੇ ਨੂੰ ਦੇਖ ਰਹੀ ਹੈ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਗਈ ਹੈ। ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਸਿਆਸੀ ਕਰਨ ਹੋ ਚੁੱਕਾ ਹੈ।ਬਲਾਤਕਾਰ, ਕਤਲ, ਅਤੇ ਹੋਰਨਾਂ ਘਿਨੌਣੇ ਅਪਰਾਧਾਂ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਸਿਆਸੀ ਪੁਸ਼ਤਪਨਾਹੀ ਪ੍ਰਾਪਤ ਹੈ।
ਉਹਨਾਂ ਆਮ ਆਦਮੀ ਪਾਰਟੀ, ਅਕਾਲੀ, ਭਾਜਪਾ ਅਤੇ ਹੋਰਨਾਂ ਪਾਰਟੀਆਂ ਦੀ ਨਿੰਦਿਆ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਉਤੇ ਹੋ ਰਹੀਆਂ ਘਟਨਾਵਾਂ ਨੂੰ ਨਜਰ ਅੰਦਾਜ਼ ਕਰਨਾ ਮੰਦਭਾਗਾ ਹੈ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਾਰੀਆਂ ਪਾਰਟੀਆਂ ਦੀ ਅਸਲੀਅਤ ਨੂੰ ਨੰਗਾ ਕੀਤਾ ਜਾਵੇਗਾ।ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਅਨੁਸੂਚਿਤ ਜਾਤਾਂ ਉਪਰ ਰਹੀਆਂ ਘਟਨਾਵਾਂ ਪ੍ਰਤੀ ਗੰਭੀਰ ਹਨ ਤਾਂ ਤੁਰੰਤ ਸਟੇਟ ਵਿਜ਼ੀਲੈਸ਼ ਮੋਨਟਰੀਇੰਗ ਕੇਮਟੀ ਦੀ ਮਿਟਿੰਗ ਬੁਲਾਉਣ।

Leave a Reply

Your email address will not be published. Required fields are marked *

%d bloggers like this: