ਅਨਾਜ ਮੰਡੀ ਅਗੰਮਪੁਰ ਵਿੱਚ ਕਈ ਦਿਨਾਂ ਤੋਂ ਝੋਨੇ ਦੀ ਖਰੀਦ ਨਾ ਹੋਣ ਦੇ ਸੰਬਧ ਵਿਚ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ

ਅਨਾਜ ਮੰਡੀ ਅਗੰਮਪੁਰ ਵਿੱਚ ਕਈ ਦਿਨਾਂ ਤੋਂ ਝੋਨੇ ਦੀ ਖਰੀਦ ਨਾ ਹੋਣ ਦੇ ਸੰਬਧ ਵਿਚ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ
ਮੰਡੀ ਵਿਚ ਝੌਨੇ ਦੀ ਖ੍ਰੀਦ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ-: ਐਸ ਡੀ ਐਮ

img-20161107-wa042ਸ਼੍ਰੀ ਅਨੰਦਪੁਰ ਸਾਹਿਬ, 7 ਨਵੰਬਰ(ਦਵਿੰਦਰਪਾਲ ਸਿੰਘ/ ਅੰਕੁਸ਼): ਅਨਾਜ ਮੰਡੀ ਅਗੰਮਪੁਰ ਵਿਖੇ ਕਈ ਦਿਨਾਂ ਤੋਂ ਰੁਕੀ ਝੋਨੇ ਦੀ ਖ੍ਰੀਦ ਸੰਬੰਧੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੱਡਾ ਨੇ ਇਕ ਮੰਗ ਪੱਤਰ ਅੱਜ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਰਾਕੇਸ਼ ਗਰਗ ਨੂੰ ਦਿੱਤਾ ਗਿਆ, ਜਿਸ ਵਿਚ ਉਹਨਾਂ ਕਿਹਾ ਕਿ ਅਨਾਜ ਮੰਡੀ ਵਿਚ 1 ਨਵੰਬਰ ਤੋਂ ਬਾਦ ਮੌਜੂਦਾ ਏਜੰਸੀਆਂ ਪਨ ਗਰੇਨ ਅਤੇ ਐਫ.ਸੀ .ਆਈ ਵਲੋਂ ਕੋਈ ਖਰੀਦ ਨਾ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ। ਕਿਉਂਕਿ ਕਿਸਾਨਾਂ ਦੀ ਫਸਲ ਜਿਥੇ ਕੱਚੀ ਮੰਡੀ ਵਿਚ ਰੁਲ ਰਹੀ ਹੈ ਉਥੇ ਹੀ ਉਹਨਾਂ ਦੀ ਅਗਲੀ ਫਸਲ ਬੀਜਣ ਦਾ ਸਮਾਂ ਵੀ ਲੰਘ ਰਿਹਾ ਹੈ। ਇਸ ਕਰਕੇ ਕਿਸਾਨਾਂ ਨੇ ਫੈਸਲਾਂ ਲਿਆ ਹੈ ਕਿ ਜੇਕਰ ਉਹਨਾਂ ਦੀ ਫਸਲ ਦਾ ਕੱਲ ਤੱਕ ਕੋਈ ਹੱਲ ਨਾ ਕੀਤਾ ਗਿਆ ਤਾਂ ਮਜਬੂਰੀ ਬਖਸ਼ ਬੁੱਧਵਾਰ ਨੂੰ ਇਹ ਕਿਸਾਨ ਚੱਕਾ ਜਾਮ ਕਰਨ ਨੂੰ ਮਜ਼ਬੂਰ ਹੋ ਜਾਣਗੇ। ਜਿਸਦੀ ਪੂਰਨ ਜਿੰਮੇਵਾਰੀ ਪ੍ਰਸ਼ਾਸਣ ਦੀ ਹੋਵੇਗੀ। ਇਸ ਮੌਕੇ ਗਗਨ ਰਾਣਾ, ਰਜੇਸ਼ ਰਾਣਾ, ਗੁਰਦੀਪ ਸਿੰਘ, ਰਾਧੇ ਸ਼ਾਮ ਰੁਪਿੰਦਰ ਸਿੰਘ, ਅਰਵਿੰਦਰ ਕੁਮਾਰ, ਗਿਆਨ ਚੰਦ, ਇਕਬਾਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: