Sun. Aug 18th, 2019

ਅਨਮੋਲ ਵਚਨ

ਅਨਮੋਲ ਵਚਨ

1.ਦਿਲ ਨੂੰ ਮਲੂਕ ਰੱਖੋ ਤਾਂ ਜੋ ਰੁਸਵਾਈਆਂ ਦੀਆਂ ਬੂੰਦਾਂ ਬਹੁਤਾ ਚਿਰ ਟਿਕ ਨਾ ਸਕਣ।
2. ਰਿਸ਼ਤਿਆਂ ਦੇ ਘਰ ਸਾਂਝਾਂ ਦੀ ਮਿੱਟੀ ਨਾਲ ਲਿਪਦੇ ਰਹੋ ਤਾਂ ਜੋ ਰੇਤੇ ਵਾਂਗ ਕਿਰਨ ਤੋਂ ਬਚੇ ਰਹਿਣ।
3. ਜੇਕਰ ਦੂਜਿਆਂ ਨੂੰ ਪਹਿਲ ਦੇਵੋਂਗੇ ਤਾਂ ਤੁਹਾਨੂੰ ਕੁਦਰਤ ਆਪਣੇ-ਆਪ ਪਹਿਲ ਦੇਵੇਗੀ।
4. ਵੱਡਿਆਂ ਨੂੰ ਧਿਆਨ ਨਾਲ ਸੁਣੋ ਤਾਂ ਕਿ ਪਿੱਛੋਂ ਪਛਤਾਉਂਣਾ ਨਾ ਪਵੇ।
5. ਬੋਲੀ ਅਜਿਹਾ ਦਰਪਣ ਹੈ ਜਿਸ ‘ਚੋ ਸਾਡਾ ਆਪਾ ਝਲਕਦਾ ਹੈ।
6.ਬਨਾਵਟੀਪਨ ਨਾਲੋਂ ਸਾਦਾ ਜੀਵਨ ਹਜ਼ਾਰਾਂ ਗੁਣਾਂ ਅਨੰਦਮਈ ਹੁੰਦਾ ਹੈ।
7. ਸ਼ਕਲ ਵੇਖ ਕੇ ਵਿਅਕਤੀਤਵ ਦਾ ਮਾਪਣਾ ਮੂਰਖ ਲੋਕਾਂ ਦੀ ਅਹਿਮ ਨਿਸ਼ਾਨੀ ਹੁੰਦੀ ਹੈ।
8. ਚਿੰਤਾ ਮੁਕਤ ਜਿੰਦਗੀ ਦੀ ਅਰਦਾਸ ਜ਼ਿਆਦਾਤਰ ਚਿੰਤਾ ਵਿੱਚ ਕੀਤੀ ਜਾਂਦੀ ਹੈ, ਚਿੰਤਨ ਵਿੱਚ ਨਹੀਂ।
9. ਅੱਜ ਦੇ ਸਮੇਂ ‘ਚ ਖੁਸ਼ੀਆਂ, ਚਾਅ ਐਨੇ ਮਹਿੰਗੇ ਹੋ ਗਏ ਹਨ ਕਿ ਅਮੀਰੀ ਦੀ ਪਹੁੰਚ ਤੋਂ ਬਾਹਰ ਹਨ।
10. ਗੁੱਸੇ,ਨਰਾਜ਼ਗੀ ਨੂੰ ਕਦੇ ਵੀ ਏਨੀ ਦੇਰ ਸਾਂਭ ਕੇ ਨਾ ਰੱਖੋ ਕਿ ਤੁਹਾਡੇ ਰਿਸ਼ਤੇ ਨੂੰ ਉਹ ਦਿਲ ਦੇ ਦਰਵਾਜੇ ਤੋਂ ਬਾਹਰ ਧਕੇਲ ਦੇਵੇ।

ਹਰਪ੍ਰੀਤ ਕੌਰ ਘੁੰਨਸ

Leave a Reply

Your email address will not be published. Required fields are marked *

%d bloggers like this: