ਅਨਮੋਲ ਨੇ ਸੁਣੀਆ 200 ਲੋਕਾਂ ਦੀਆਂ ਸ਼ਿਕਾਇਤਾਂ

ss1

ਅਨਮੋਲ ਨੇ ਸੁਣੀਆ 200 ਲੋਕਾਂ ਦੀਆਂ ਸ਼ਿਕਾਇਤਾਂ

20-13 (1)

ਬੁਢਲਾਡਾ 19, ਜੁਲਾਈ (ਤਰਸੇਮ ਸ਼ਰਮਾਂ): ਇਸ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੁੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਵੱਲੋਂ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿੱਚ ਆਪਣਾ ਨੁਮਾਇੰਦਾ ਅਨਮੋਲ ਸਿੰਘ ਸਿੱਧੂ ਨੂੰ ਭੇਜਿਆ। ਜਿੱਥੇ ਅੱਜ ਉਹਨਾਂ ਨੇ ਬੁਢਲਾਡਾ ਸ਼ਹਿਰ ਅਤੇ ਆਸ ਪਾਸ ਦੇ ਪੇ਼ਡੂ ਖੇਤਰਾਂ ਦੀਆ 200 ਦੇ ਕਰੀਬ ਸ਼ਿਕਾਇਤਾ ਸੁਣੀਆਂ। ਇਹਨਾਂ ਸ਼ਿਕਾਇਤਾਂ ਵਿੱਚ ਸਭ ਤੋਂ ਵੱਧ ਸ਼ਿਕਾਇਤਾ ਨਗਰ ਕੌਸਲ ਨਾਲ ਸੰਬੰਧਤ ਸਨ। ਵਾਰਡ ਨੰ: 9, 10, 15, 7 ਦੇ ਵਸਨੀਕਾ ਨੇ ਇੱਕ ਵਫਦ ਦੇ ਰੂਪ ਵਿੱਚ ਮੰਤਰੀ ਦੇ ਨਮਾਇੰਦੇ ਤੋਂ ਮੰਗ ਕੀਤੀ ਗਈ ਕਿ ਇਹਨਾਂ ਵਾਰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਸਭ ਤੋਂ ਵੱੱਡੀ ਸਮੱਸਿਆ ਹੈ। ਜਿਸ ਨੁੰ ਹੱਲ੍ਹ ਕਰਨ ਲਈ ਸ਼ਹਿਰ ਦੀ ਚੌੜ੍ਹੀ ਗਲੀ ਵਿੱਚ ਜਮੀਨਦੋਜ਼ ਕੈਪਟੀਆਂ ਲਗਾਏ ਜਾਦ ਦੀ ਸਖਤ ਜਰੂਰਤ ਹੈ ਤਾ ਜ਼ੋ ਬਾਰਸ਼ਾ ਸਮੇਂ ਸ਼ਹਿਰ ਦਾ ਬਰਸਾਤੀ ਪਾਣੀ ਉਹਨਾਂ ਰਾਹੀਂ ਧਰਤੀ ਦੇ ਵਿੱੰਚ ਹੀ ਜਜਬ ਹੋ ਜਾਵੇ। ਉਹਨਾਂ ਕਿਹਾ ਕਿ ਇਹਨਾਂ ਸਮਿਆਂ ਵਿੱਚ ਸ਼ਹਿਰ ਦੀ ਚੌੜ੍ਹੀ ਗਲੀ ਵਿੱਚ ਬਰਸਾਤ ਸਮੇਂ ਤਿੰਨ ਫੁੱਟ ਪਾਣੀ ਇਸ ਤਰ੍ਹਾਂ ਰੁੱਕ ਜਾਂਦਾ ਹੈ ਜਿਵੇਂ ਉਹ ਝੀਲ ਬਣ ਗਈ ਹੋਵੇ। ਉਹਨਾਂ ਸਰਕਾਰ ਦੇ ਨੁਮਾਇੰਦੇ ਨੂੰ ਦੱਸਿਆ ਕਿ ਬਰਸਾਤਾਂ ਦੌਰਾਨ ਇਸ ਗਲੀ ਵਿੱਚ ਹਫਤਾ ਪਰ ਪਾਣੀ ਖੜ੍ਹਾ ਰਹਿੰਦਾ ਹੈ। ਅਨਮੋਲ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ।

ਇਸ ਮੌਕੇ ਤੇ ਉਹਨਾਂ ਅੱੈਸ ਡੀ ਐੱਮ ਕੇ ਆਰ ਕਾਂਸਲ ਨੂੰ ਹਦਾਇਤ ਕੀਤੀ ਕਿ ਮੁਹੱਲਾ ਵਾਸੀਆਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਤਾਲਮੇਲ ਕਮੇਟੀ ਤਿਆਰ ਕਰਦਿਆਂ ਇਸ ਦੀ ਯੋਜਨਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਤੁਰੰੰਤ ਭੇਜਣ। ਇਸ ਮੌਕੇ ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਸਹਿਰੀ ਅਕਾਲੀ ਦਲ ਦੇ ਪ੍ਰਧਾਨ ਚੋਧਰੀ ਰਾਜਿੰੰਦਰ ਬਿੱਟੂ, ਯੂਥ ਪ੍ਰਧਾਨ ਸ਼ੁਭਾਸ਼ ਵਰਮਾ, ਤਨਜੋਤ ਸਾਹਨੀ, ਕੋਸਲਰ ਮਹਿੰਦਰ ਕਾਕੂ, ਕੋਸਲਰ ਸਰਬਜੀਤ ਕੋਰ ਚਹਿਲ, ਕੋਸਲਰ ਪ੍ਰੇਮ ਕੁਮਾਰ ਗਰਗ, ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ, ਗੁਰਦੀਪ ਸਿੰਘ ਟੋਡਰਪੁਰ, ਹਰਮੇਲ ਸਿੰਘ ਕਲੀਪੁਰ, ਅਸ਼ੋਕ ਸਲੂਜਾ ਆਦਿ ਹਾਂਜਰ ਸਨ।

Share Button

Leave a Reply

Your email address will not be published. Required fields are marked *