ਅਧਿਆਪਕ ਹੀ ਸਮਾਜ ਤੇ ਦੇਸ਼ ਦੇ ਨਿਰਮਾਤਾ ਹੁੰਦੇ ਨੇ : ਅਰੁਣਾ ਚੌਧਰੀ

ss1

ਅਧਿਆਪਕ ਹੀ ਸਮਾਜ ਤੇ ਦੇਸ਼ ਦੇ ਨਿਰਮਾਤਾ ਹੁੰਦੇ ਨੇ : ਅਰੁਣਾ ਚੌਧਰੀ

  ਇੱਥੋਂ ਦੇ ਸਥਾਨਕ  ਫੇਜ਼-8 ਸਥਿਤ ਪੰਜਾਬ ਸਕੂਲ ਸਿਖਿਆ  ਬੋਰਡ ਦੇ ਆਡੀਟੋਰੀਅਮ ਵਿੱਚ ਸਿੱਖਿਆ ਵਿਭਾਗ ਵੱਲੋਂ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਰਾਜ ਪੱਧਰੀ ਸਮਾਗਮ ਕੀਤਾ ਗਿਆ| ਇਸ ਮੌਕੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸਿਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਪਿਛਲੀਆਂ ਸਦੀਆਂ ਦਾ ਇਤਿਹਾਸ ਗਵਾਹ ਹੈ ਕਿ ਅਧਿਆਪਕਾਂ ਨੁੰ ਬਹੁਤ ਹੀ ਮਾਣ ਸਤਿਕਾਰ ਦਿਤਾ ਜਾਂਦਾ ਰਿਹਾ ਹੈ, ਅੱਜ ਵੀ ਸਮੇਂੱ ਦੀ ਮੁੱਖ ਲੋੜ ਹੈ ਕਿ ਅਸੀਂ ਅਧਿਆਪਕਾਂ ਨੂੰ ਬਣਦਾ ਮਾਣ ਸਤਿਕਾਰ ਦੇਈਏ| ਉਹਨਾਂ ਕਿਹਾ ਕਿ ਅਧਿਆਪਕ ਹੀ ਸਮਾਜ ਅਤੇ ਦੇਸ਼ ਦੇ ਨਿਰਮਾਤਾ ਹੁੰਦੇ ਹਨ| ਜੋ ਬੱਚੇ ਸਕੂਲਾਂ ਵਿਚ ਪੜਦੇ ਹਨ, ਉਹਨਾਂ ਦੇ ਉਪਰ ਅਧਿਆਪਕਾਂ ਦਾ ਬਹੁਤ ਅਸਰ ਹੁੰਦਾ ਹੈ| ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਚਿਆਂ ਵਿਚਲੀਆਂ ਯੋਗਤਾਵਾਂ ਨੂੰ ਪਛਾਣ ਕੇ ਉਹਨਾਂ ਨੂੰ ਨਿਖਾਰਨ| ਉਹਨਾਂ ਕਿਹਾ ਕਿ ਅਧਿਆਪਕ ਹੀ ਬਚਿਆਂ ਨੁੰ ਸਹੀ ਸੇਧ ਦੇ ਸਕਦੇ ਹਨ ਅਤੇ ਹਰ ਬੱਚੇ ਵਿਚ ਮੌਜੂਦ ਯੋਗਤਾ ਨੂੰ ਪਹਿਚਾਣ ਕੇ ਉਸ ਨੂੰ ਸਹੀ ਰਾਹ ਪਾ ਸਕਦੇ ਹਨ| ਉਹਨਾਂ ਕਿਹਾ ਕਿ ਅਧਿਆਪਕ ਹੀ ਸਮਾਜ ਬਣਾਉਣ ਵਿਚ ਪ੍ਰਤੱਖ ਰੋਲ ਅਦਾ ਕਰਦੇ ਹਨ|
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਬਣੇ ਨੂੰ ਅਜੇ 5 ਮਹੀਨੇ ਹੀ ਹੋਏ ਹਨ ਪਰ ਇਸ ਸਰਕਾਰ ਨੇ ਅਧਿਆਪਕਾਂ ਦੀ ਭਲਾਈ ਲਈ ਬਹੁਤ ਉਪਰਾਲੇ ਕੀਤੇ ਹਨ| ਕੈਪਟਨ ਸਰਕਾਰ ਨੇ ਪਹਿਲ ਦੇ ਆਧਾਰ ਉਪਰ ਅਧਿਆਪਕਾਂ ਦੇ ਮਸਲੇ ਹੱਲ ਕੀਤੇ ੇਹਨ ਅਤੇ ਅਧਿਆਪਕਾਂ ਨੁੰ ਤਰੱਕੀਆਂ ਵੀ ਦਿਤੀਆਂ ਗਈਆਂ ਹਨ| ਇਸ ਤੋਂ ਇਲਾਵਾ ਕੈਪਟਨ ਸਰਕਾਰ ਵਲੋਂ ਅਧਿਆਪਕਾਂ ਨੁੰ ਅਨੇਕਾਂ ਸਹੂਲਤਾਂ ਵੀ ਦਿਤੀਆਂ ਗਈਆਂ ਹਨ|
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ| ਹਰ ਘਰ ਨੌਕਰੀ ਦੇ ਕੀਤੇ ਵਾਅਦੇ ਅਨੁਸਾਰ ਕੈਪਟਨ ਸਰਕਾਰ ਵਲੋਂ ਰੁਜਗਾਰ ਮੇਲੇ ਲਗਾਏ ਜਾ ਰਹੇ ਹਨ| ਅੱਜ ਵੀ ਮੁਹਾਲੀ ਦੇ ਸੈਕਟਰ 78 ਵਿਚ ਕੈਪਟਨ ਸਰਕਾਰ ਵਲੋਂ ਰੁਜਗਾਰ ਮੇਲਾ ਲਗਾਇਆ ਗਿਆ ਹੈ ,ਜਿਥੇ ਕਿ ਸੈਂਕੜੇ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਵੀ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ|
ਸਿੱਖਿਆ ਮੰਤਰੀ ਨੇ ਇਸ ਮੌਕੇ ਸਟੇਟ ਐਵਾਰਡ ਨਾਲ ਅਧਿਆਪਕ ਇੰਦਰਾ ਰਾਣੀ, ਪ੍ਰਿੰਸੀਪਲ ਸਸਸਸ ਚੌਹਾਲ, ਹੁਸ਼ਿਆਰਪੁਰ ਤੇ ਰਾਕੇਸ਼ ਬਾਲਾ, ਸਸਸਸ ਮਗਰਮੂਧੀਆਂ, ਗੁਰਦਾਸਪੁਰ, ਬ੍ਰਿਜ ਪਾਲ ਠਾਕੁਰ, ਮੁੱਖ ਅਧਿਆਪਕ ਗਾਂਧੀ ਸਸਸ ਰੂਪਨਗਰ ਅਤੇ ਰਾਜ ਕੁਮਾਰ, ਦੇਵੀ ਸਹਾਏ ਐਸ.ਡੀ.ਹਾਈ ਸਕੂਲ ਬਸਤੀ ਨੌਂ ਜਲੰਧਰ , ਲੈਕਚਰਾਰਾਂ ਵਿੱਚ ਪ੍ਰਿਅੰਕਾ, ਸਸਸਸ ਦੋਦਾ, ਸ੍ਰੀ ਮੁਕਤਸਰ ਸਾਹਿਬ, ਰਾਜੇਸ਼ ਕੁਮਾਰ, ਸਸਸਸ ਹੂਸੈਨਪੁਰ, ਕਪੂਰਥਲਾ, ਅਜੇ ਕੁਮਾਰ, ਡੀ.ਏ.ਵੀ., ਸਸਸ ਹਾਥੀ ਗੇਟ, ਅੰਮ੍ਰਿਤਸਰ, ਜਸਪਾਲ ਕੌਰ ਲੈਕ ਪੰਜਾਬੀ, ਸਮਪਸਸਸ (ਕੰ) ਮਾਡਲ ਟਾਊਨ ਪਟਿਆਲਾ, ਰੇਸ਼ਮ ਕੌਰ, ਲੈਕ. ਸਰੀਰਕ ਸਿਖਿਆ ਸਸਸਸ ਗਾਂਧੀ ਕੈਂਪ ਜਲੰਧਰ, ਹਰਮਿੰਦਰ ਕੌਰ, ਲੈਕ. ਪੋਲ ਸਾਇੰਸ, ਸਸਸਸ ਮਨੌਲੀ, ਐਸ.ਏ.ਐਸ.ਨਗਰ ਤੇ ਸੁਨੀਲ ਕੁਮਾਰ, ਲੈਕ ਪੰਜਾਬੀ, ਸਸਸਸ ਕੁੱਤੀਵਾਲ ਕਲਾਂ ਬਠਿੰਡਾ, 14 ਮਾਸਟਰ ਕਾਡਰ ਅਧਿਆਪਕਾਂ ਵਿੱਚ ਰਵਿੰਦਰ ਪਾਲ ਸਿੰਘ ਸ.ਸ. ਮਾਸਟਰ, ਸ.ਮਿ.ਸ ਮਿਰਜ਼ਾ ਪੁਰ ਹੁਸ਼ਿਆਰਪੁਰ, ਪਰਮਿੰਦਰ ਕੌਰ, ਸਸਸਸ (ਕੰ) ਚੱਕ ਰੁਲਦੂ ਸਿੰਘ  ਵਾਲਾ, ਬਠਿੰਡਾ, ਕਰਮਜੀਤ ਕੌਰ, ਸਸਸਸ ਦਾਊਧਰ, ਮੋਗਾ, ਪਰਮਿੰਦਰ ਸਿੰਘ, ਸਾਇੰਸ ਮਾਸਟਰ, ਸ.ਮਿ.ਸ ਭੰਗਲ ਖੁਰਦ, ਸ.ਭ.ਸ ਨਗਰ, ਡਾ. ਮੀਨਾਕਸ਼ੀ ਵਰਮਾ, ਸ.ਮਾ.ਸ. ਸ ਫੀਲਖਾਨਾ, ਪਟਿਆਲਾ, ਕਸ਼ਮੀਰ ਸਿੰਘ, ਸਸਸਸ ਗੁਮਾਨਪੁਰਾ, ਅੰਮ੍ਰਿਤਸਰ, ਰਜਵੰਤ ਕੌਰ ਪੰਜਾਬੀ ਮਿਸਟ੍ਰੈਸ, ਸਸਸਸ ਰੰਗੜ ਨੰਗਲ, ਗੁਰਦਾਸਪੁਰ, ਸਤਵਿੰਦਰ ਸਿੰਘ ਸ.ਹ.ਸ. ਮੜੌਲੀ ਕਲਾਂ, ਰੂਪਨਗਰ, ਰਾਜੇਸ਼ ਕੁਮਾਰ, ਸ.ਹ.ਸ. ਭਾਗੂ, ਬਠਿੰਡਾ, ਜੋਗਿੰਦਰ ਕੌਰ, ਸਕੰਸਸਸ ਨਹਿਰ ਗਾਰਡਨ, ਜਲੰਧਰ, ਸੁਖਵੰਤ ਸਿੰਘ ਸਸਸਸ ਫਤਹਿਗੜ੍ਹ ਛੰਨਾ, ਪਟਿਆਲਾ, ਸੁਰਿੰਦਰ ਕੌਰ, ਪੀ.ਟੀ.ਆਈ., ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਸਕੰਸਸਸ ਭਾਰਤ ਨਗਰ ਲੁਧਿਆਣਾ, ਹਰਸ਼ ਜੁਨੇਜਾ, ਸੰਗੀਤ ਅਧਿਆਪਕ, ਸਕੰਸਸਸਸ ਫਾਜ਼ਿਲਕਾ ਤੇ ਬਲਵਿੰਦਰ ਸਿੰਘ, ਤਬਲਾ ਵਾਦਕ ਸਕੰਸਸਸ ਪੱਟੀ ਤਰਨਤਾਰਨ, ਇਸੇ ਤਰ੍ਹਾਂ 15 ਈਟੀਟੀ ਕਾਡਰ ਅਧਿਆਪਕਾਂ ਵਿੱਚ ਸੰਜੀਵ ਕੁਮਾਰ, ਸਪ੍ਰਸ ਘੁਲਾਲ, ਜ਼ਿਲ੍ਹਾ ਲੁਧਿਆਣਾ, ਜਗਤਾਰ ਸਿੰਘ, ਸਪ੍ਰਸ ਮਨੈਲਾ, ਫ.ਗ.ਸ., ਅਸ਼ੋਕ ਕੁਮਾਰ ਸਪ੍ਰਸ, ਚਚਰਾੜੀ, ਬਲਾਕ ਗੁਰਾਇਆ-2 (ਜਲੰਧਰ), ਅੰਜੂ ਬਾਲਾ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੁਰਾਇਆਂ, ਬਲਾਕ ਗੁਰਾਇਆਂ-1 (ਜਲੰਧਰ), ਕੁਲਵਿੰਦਰ ਸਿੰਘ, ਸਪ੍ਰਸ ਹਰਚੰਦਪੁਰਾ, ਸੰਗਰੂਰ, ਇੰਦਰਜੀਤ  ਸਿੰਘ, ਸਰਕਾਰੀ ਐਲੀਮੈਟਰੀ ਸਕੂਲ ਮੀਰਪੁਰ ਬਲਾਕ ਬੱਸੀ ਪਠਾਨਾਂ, ਫਤਿਹਗੜ੍ਹ ਸਾਹਿਬ, ਹਰਿੰਦਰ ਸਿੰਘ ਗਰੇਵਾਲ, ਸ.ਪ੍ਰ੍ਰ.ਸ ਪੁਰਾਣਾ ਹਾਈਕੋਰਟ ਨਾਭਾ, ਪਟਿਆਲਾ, ਰਜਿੰਦਰ ਕੁਮਾਰ, ਸਪ੍ਰਸ ਮੁਕੰਦਪੁਰ, ਸ.ਭ.ਸ.ਨਗਰ, ਮੰਗਲ ਲਾਲ ਸਪ੍ਰਸ ਰੰਗੜ੍ਹ ਪਿੰਡੀ ਬਲਾਕ ਦੌਰਾਂਗਲਾ, ਜਿਲ੍ਹਾ ਗੁਰਦਾਸਪੁਰ, ਸਵਰਨ ਕੌਰ ਸ:ਐ:ਸ: ਕਾਲਾ ਬਲਾਕ ਵੇਰਕਾ,ਜਿਲਾ ਅੰਮ੍ਰਤਸਰ, ਨਰਿੰਦਰ ਅਰੋੜਾ ਨੂੰ ਸਨਮਾਨਿਤ ਕੀਤਾ|

Share Button

Leave a Reply

Your email address will not be published. Required fields are marked *